ਵਿੱਕੀ ਕੌਸ਼ਲ ਤੇ ਨੋਰਾ ਫਤੇਹੀ ਦੀ ਕਮਿਸਟਰੀ,ਜਾਨੀ ਦੀ ਕਲਮ,ਬੀ ਪਰਾਕ ਦਾ ਮਿਊਜ਼ਿਕ ਤੇ ਅਰਿਜੀਤ ਸਿੰਘ ਦੀ ਅਵਾਜ਼ ਸਭ ਦੇਖੋ ਗੀਤ 'ਪਛਤਾਓਗੇ' ਵਿਚ

Written by  Aaseen Khan   |  August 23rd 2019 04:04 PM  |  Updated: August 23rd 2019 04:04 PM

ਵਿੱਕੀ ਕੌਸ਼ਲ ਤੇ ਨੋਰਾ ਫਤੇਹੀ ਦੀ ਕਮਿਸਟਰੀ,ਜਾਨੀ ਦੀ ਕਲਮ,ਬੀ ਪਰਾਕ ਦਾ ਮਿਊਜ਼ਿਕ ਤੇ ਅਰਿਜੀਤ ਸਿੰਘ ਦੀ ਅਵਾਜ਼ ਸਭ ਦੇਖੋ ਗੀਤ 'ਪਛਤਾਓਗੇ' ਵਿਚ

ਪੰਜਾਬੀ ਸੰਗੀਤ ਦਿਨੋਂ ਦਿਨ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਹਰ ਕੋਈ ਹੁਣ ਪੰਜਾਬੀ ਸੰਗੀਤ ਵੱਲ ਖਿੱਚਦਾ ਆ ਰਿਹਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇਸ ਰੇਵਲਿਊਸ਼ਨ 'ਚ ਕੁਝ ਹਿੱਸਾ ਗੀਤਕਾਰ ਜਾਨੀ ਅਤੇ ਬ ਪਰਾਕ ਦਾ ਵੀ ਹੈ ਜਿਹੜੇ ਹੁਣ ਪੰਜਾਬੀ ਸੰਗੀਤ ਨੂੰ ਵੱਡੇ ਪੱਧਰ 'ਤੇ ਲੈ ਕੇ ਆ ਰਹੇ ਹਨ। ਜਾਨੀ ਵੇ ਐਲਬਮ ਗੀਤਕਾਰ ਅਤੇ ਜਾਨੀ ਦੀ ਪਹਿਲੀ ਐਲਬਮ ਜਿਸ 'ਚ ਵੱਖ ਵੱਖ ਗਾਇਕਾਂ ਦੇ ਗੀਤ ਸੁਣਨ ਤੇ ਦੇਖਣ ਨੂੰ ਮਿਲਣ ਵਾਲੇ ਹਨ। ਇਸ ਐਲਬਮ ਦਾ ਪਹਿਲਾ ਗੀਤ 'ਪਛਤਾਓਗੇ' ਬਾਲੀਵੁੱਡ ਦੇ ਨਾਮੀ ਗਾਇਕ ਅਰਿਜੀਤ ਸਿੰਘ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ।

'ਪਛਤਾਓਗੇ' ਲਵ ਰੋਮਾਂਸ ਅਤੇ ਪਿਆਰ 'ਚ ਹੁੰਦਾ ਧੋਖਾ ਇਸ ਗੀਤ 'ਚ ਦਿਖਾਇਆ ਗਿਆ ਹੈ। ਖ਼ਾਸ ਗੱਲ ਇਹ ਕਿ ਗੀਤ 'ਚ ਅਦਾਕਾਰੀ ਬਾਲੀਵੁੱਡ ਕਲਾਕਾਰ ਵਿੱਕੀ ਕੌਸ਼ਲ ਅਤੇ ਨੋਰਾ ਫਤੇਹੀ ਨੇ ਕੀਤੀ ਹੈ ਜਿਹੜਾ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਆਪਣੇ ਨਾਲ ਜੋੜ ਕੇ ਰੱਖਦਾ ਹੈ। ਅਰਵਿੰਦਰ ਖਹਿਰਾ ਦੇ ਨਿਰਦੇਸ਼ਨ 'ਚ ਫ਼ਿਲਮਾਇਆ ਗਿਆ ਇਹ ਗੀਤ ਦਾ ਵੀਡੀਓ ਇੱਕ ਵਾਰ ਤਾਂ ਭਾਵੁਕ ਕਰ ਦਿੰਦਾ ਹੈ। ਬੀ ਪਰਾਕ ਦਾ ਮਿਊਜ਼ਿਕ ਅਤੇ ਜਾਨੀ ਦੀ ਕਲਮ ਤਾਂ ਹਿੱਟ ਗੀਤਾਂ ਦਾ ਫਾਰਮੂਲਾ ਬਣ ਚੁੱਕੀ ਹੈ।

ਹੋਰ ਵੇਖੋ : ਦੇਬੀ ਮਖਸੂਸਪੁਰੀ ਦੇ ਦਿਲ 'ਤੇ ਆਖਿਰ ਕਿਸ ਦਾ ਨਾਮ ਲੱਗਿਆ ਹੈ 'ਰਿਪੀਟ' ਉੱਤੇ, ਦੇਖੋ ਵੀਡੀਓ

ਬੀ ਪਰਾਕ, ਜਾਨੀ ਅਤੇ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ ਇੰਨ੍ਹਾਂ ਤਿੰਨਾਂ ਨੇ ਪੰਜਾਬੀ ਸੰਗੀਤ ਤੋਂ ਇਕੱਠਿਆਂ ਸ਼ੁਰੂਆਤ ਕੀਤੀ ਹੈ ਅਤੇ ਹੁਣ ਇਕੱਠੇ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਰਹੇ ਹਨ। ਉਮੀਦ ਹੈ ਜਾਨੀ ਵੇ ਐਲਬਮ ਨਾਲ ਇਹ ਤਿੱਕੜੀ ਹੁਣ ਪੰਜਾਬੀ ਸੰਗੀਤ 'ਚ ਇੱਕ ਨਵਾਂ ਅਧਿਆਏ ਜੋੜਨ ਵਾਲੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network