ਪੰਜਾਬੀ ਗੱਭਰੂ ਅਰਜਨ ਸਿੰਘ ਭੁੱਲਰ ਨੇ ਚਮਕਾਇਆ ਪੰਜਾਬੀਆਂ ਦਾ ਨਾਂਅ, MMA ‘ਚ ਵਰਲਡ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਚੈਂਪੀਅਨ ਨੂੰ ਰਣਦੀਪ ਹੁੱਡਾ ਨੇ ਦਿੱਤੀ ਵਧਾਈ

written by Lajwinder kaur | May 16, 2021 04:58pm

ਪੰਜਾਬੀ ਮੂਲ ਦੇ ਕੈਨੇਡੀਅਨ ਪਹਿਲਵਾਨ ਅਰਜਨ ਸਿੰਘ ਭੁੱਲਰ (Arjan Singh Bhullar )ਨੇ ਪੰਜਾਬੀਆਂ ਦਾ ਨਾਮ ਵਰਲਡ ਵਾਈਡ ਰੌਸ਼ਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੀ ਕਾਮਯਾਬੀ ਦੇ ਨਾਲ ਪੰਜਾਬੀਆਂ ਦੇ ਨਾਂਅ ਦਾ ਇੱਕ ਹੋਰ ਝੰਡਾ ਗੱਡ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਲੰਬੇ ਸਮੇਂ ਤੋਂ ਹੈਵੀਵੇਟ ਚੈਂਪੀਅਨ ਬਣੇ ਰਹਿਣ ਵਾਲੇ ਬ੍ਰੈਂਡਨ ਵੇਰਾ ਨੂੰ ਦੂਜੇ ਰਾਊਂਡ ਵਿੱਚ ਤਕਨੀਕੀ ਤੌਰ 'ਤੇ ਨੌਕਆਊਟ ਕਰਕੇ ਇਤਿਹਾਸ ਵਿੱਚ ਪਹਿਲੇ ਭਾਰਤੀ ਮਿਕਸਡ ਮਾਰਸ਼ਲ ਆਰਟਸ (MMA) ਵਰਲਡ ਚੈਂਪੀਅਨ ਹੋਣ ਦਾ ਮਾਣ ਹਾਸਿਲ ਕਰ ਲਿਆ ਹੈ। ਜਿਸ ਦੀ ਚਰਚਾ ਵਿਸ਼ਵ ਪੱਧਰ ਤੇ ਹੋ ਰਹੀ ਹੈ।

arjan singh bhullar Image Source: Instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਇਹ ਪਰਿਵਾਰਕ ਫੋਟੋ ਸੋਸ਼ਲ ਮੀਡੀਆ ਉੱਤੇ ਹੋ ਰਹੀ ਹੈ ਵਾਇਰਲ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

iniside tweet of randeep hunda

ਬਾਲੀਵੁੱਡ ਐਕਟਰ ਰਣਦੀਪ ਹੁੱਡਾ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਿਖਿਆ ਹੈ- ‘ਅਰਜਨ ਸਿੰਘ ਭੁੱਲਰ ਨੇ #MMA ਵਿੱਚ ਭਾਰਤ ਤੋਂ ਪਹਿਲਾ ਚੈਂਪੀਅਨ ਬਣ ਕੇ ਇਤਿਹਾਸ ਰੱਚ ਦਿੱਤਾ ਹੈ.. @TheOneASB  @ONEChampionship’ ।

wining image of arjan singh bhullar Image Source: Instagram

ਦੱਸ ਦਈਏ ਸਿੰਗਾਪੁਰ ਵਿਖੇ ਹੋਈ ਵਨ ਚੈਂਪੀਅਨਸ਼ਿਪ (ONE Championship) ਵਿੱਚ ਭੁੱਲਰ ਬ੍ਰੈਂਡਨ ਵੇਰਾ ਨੂੰ ਹਰਾ ਕੇ ਭਾਰਤੀ ਮੂਲ ਦੇ ਪਹਿਲੇ ਫਾਈਟਰ ਅਤੇ ਮਿਕਸਡ ਮਾਰਸ਼ਲ ਆਰਟਸ ਦੇ ਵਿਸ਼ਵ ਜੇਤੂ ਬਣ ਗਏ ਹਨ। ਸੋਸ਼ਲ ਮੀਡੀਆ ਉੱਤੇ ਲੋਕੀਂ ਉਨ੍ਹਾਂ ਨੂੰ ਪੋਸਟਾਂ ਪਾ ਕੇ ਵਧਾਈਆਂ ਦੇ ਰਹੇ ਨੇ।

You may also like