ਬ੍ਰੇਕਅੱਪ ਦੀਆਂ ਖ਼ਬਰਾਂ ਦਰਮਿਆਨ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਲੰਚ ‘ਤੇ ਗਏ, ਵੀਡੀਓ ਹੋ ਰਿਹਾ ਵਾਇਰਲ

written by Shaminder | January 17, 2022

ਅਦਾਕਾਰਾ ਮਲਾਇਕਾ ਅਰੋੜਾ (Malaika Arora ) ਅਤੇ ਅਰਜੁਨ ਕਪੂਰ (Arjun Kapoor) ਜਿਨ੍ਹਾਂ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ‘ਚ ਸਨ । ਪਰ ਇਸ ਤੋਂ ਬਾਅਦ ਦੋਵਾਂ ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਅਰਜੁਨ ਕਪੂਰ ਦੇ ਨਾਲ ਲੰਚ ਕਰਨ ਗਈ ਸੀ । ਇਸ ਦਾ ਇੱਕ ਵੀਡੀਓ ਵਾਇਰਲ ਭਿਆਨੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਲਾਇਕਾ ਅਰੋੜਾ ਅਰੋੜਾ ਸਫ਼ੇਦ ਰੰਗ ਦੀ ਵਨ ਪੀਸ ਡਰੈੱਸ ’ਚ ਨਜ਼ਰ ਆ ਰਹੀ ਹੈ।

Malaika Arora image From instagram

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਕਰਵਾਇਆ ਨਵਾਂ ਫੋਟੋ-ਸ਼ੂਟ, ਤਸਵੀਰਾਂ ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਇਸ ਦੇ ਨਾਲ ਹੀ ਉਸ ਨੇ ਕਾਲੇ ਰੰਗ ਦੇ ਬੂਟ ਵੀ ਪਾਏ ਹੋਏ ਹਨ। ਇਸ ਦੇ ਨਾਲ ਹੀ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਮੂੰਹ ’ਤੇ ਮਾਸਕ ਪਾਇਆ ਹੋਇਆ ਹੈ। ਵੀਡੀਓ ’ਚ ਮਲਾਇਕਾ ਅਰੋੜਾ ਕਾਰ ’ਚ ਬੈਠੀ ਨਜ਼ਰ ਆ ਰਹੀ ਹੈ। ਅਰਜੁਨ ਕਪੂਰ ਪਹਿਲਾਂ ਹੀ ਕਾਰ ’ਚ ਬੈਠੇ ਨਜ਼ਰ ਆ ਰਹੇ ਹਨ।

Malaika Arora image From instagram

ਅਦਾਕਾਰਾ ਮਲਾਇਕਾ ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਮਲਾਇਕਾ ਅਰੋੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਹਿੱਟ ਆਈਟਮ ਸੌਂਗ ਕੀਤੇ ਹਨ । ਇਸ ਤੋਂ ਇਲਾਵਾ ਅੱਜ ਕੱਲ੍ਹ ਉਹ ਰਿਆਲਟੀ ਸ਼ੋਅਜ਼ ‘ਚ ਨਜ਼ਰ ਆ ਰਹੀ ਹੈ । ਇਸ ਦੇ ਨਾਲ ਹੀ ਉਨ੍ਹਾਂ ਦੇ ਦੋਸਤ ਅਰਜੁਨ ਕਪੂਰ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਉਨ੍ਹ੍ਹਾਂ ਦੀ ਕੁਝ ਸਮਾਂ ਪਹਿਲਾਂ ‘ਭੂਤ ਪੁਲਿਸ’ ਰਿਲੀਜ਼ ਹੋਈ ੈ ।ਜੋ ਕਿ ਸੈਫ ਅਲੀ ਖ਼ਾਨ ਦੇ ਨਾਲ ਸੀ । ਆਉਣ ਵਾਲੇ ਦਿਨਾਂ ‘ਚ ਅਰਜੁਨ ਕਪੂਰ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣਗੇ ।

 

View this post on Instagram

 

A post shared by Viral Bhayani (@viralbhayani)

You may also like