ਹੱਥਾਂ 'ਚ ਹੱਥ ਪਾਈ ਨਜ਼ਰ ਆਏ ਮਲਾਇਕਾ ਅਰੋੜਾ 'ਤੇ ਅਰਜੁਨ ਕਪੂਰ, ਵੀਡਿਓ ਬਣੀ ਚਰਚਾ ਦਾ ਕਾਰਨ

written by Shaminder | January 02, 2019

ਮਲਾਇਕਾ ਅਰੋੜਾ ਖਾਨ ਅਤੇ ਅਰਜੁਨ ਕਪੂਰ ਦੇ ਅਫੇਅਰ ਦੀਆਂ ਖਬਰਾਂ ਤਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ।ਹਾਲਾਂਕਿ ਦੋਨਾਂ ਨੇ ਇਸ ਰਿਸ਼ਤੇ ਦੇ ਬਾਰੇ ਖੁੱਲ ਕੇ ਕੁਝ ਵੀ ਨਹੀਂ ਕਿਹਾ ,ਪਰ ਹੁਣ ਨਵੇਂ ਸਾਲ ਦੇ ਮੌਕੇ 'ਤੇ ਕਰਵਾਈ ਗਈ ਪਾਰਟੀ 'ਚ ਫਿਰ ਤੋਂ ਦੋਨਾਂ ਦਾ ਇੱਕਠਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ । ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਨੇ ।

ਹੋਰ ਵੇਖੋ :ਗਾਇਕਾ ਰੁਪਿੰਦਰ ਹਾਂਡਾ ਨੂੰ ਹੋ ਗਈ ਕਿਸੇ ਨਾਲ ਮੁਹੱਬਤ, ਦੇਖੋ ਵੀਡਿਓ

https://www.instagram.com/p/BsGM00DAaOf/

ਦਰਅਸਲ ਸੰਜੇ ਕਪੂਰ ਦੇ ਘਰ ਨਵੇਂ ਸਾਲ ਦੀ ਪਾਰਟੀ ਦੇ ਮੌਕੇ 'ਤੇ ਪਾਰਟੀ ਰੱਖੀ ਗਈ ਸੀ । ਇਸ ਮੌਕੇ'ਤੇ ਦੋਵੇਂ ਹੱਥਾਂ 'ਚ ਹੱਥ ਪਾਈ ਨਜ਼ਰ ਆਏ ਸਨ । ਦੋਵੇਂ ਭਾਵੇਂ ਆਪਣੇ ਇਸ ਰਿਸ਼ਤੇ ਬਾਰੇ ਖੁੱਲ ਕੇ ਗੱਲਬਾਤ ਨਾ ਕਰਨ । ਪਰ ਇਸ ਤਸਵੀਰਾਂ ਖੁਦ-ਬ-ਖੁਦ ਬੋਲ ਰਹੀਆਂ ਨੇ ਕਿ ਦੋਨਾਂ ਦਰਮਿਆਨ ਕੁਝ ਨਾ ਕੁਝ ਚੱਲ ਰਿਹਾ ਹੈ ।ਇਸ ਤੋਂ ਪਹਿਲਾਂ ਦੋਵੇਂ ਰਿਤੇਸ਼ ਸਿੱਧਵਾਨੀ ਦੇ ਘਰ ਵੀ ਕ੍ਰਿਸਮਸ ਪਾਰਟੀ 'ਤੇ ਵੀ ਨਜ਼ਰ ਆਏ ਸਨ ।

ਹੋਰ ਵੇਖੋ :ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੀ ਟੈਲੀਵਿਜ਼ਨ ਦੀ ਦੁਨੀਆ ‘ਚ ਐਂਟਰੀ

malaika arora malaika arora

ਕਈ ਵਾਰ ਦੋਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ ।ਪਿੱਛੇ ਜਿਹੇ ਦੋਨਾਂ ਦੇ ਵਿਆਹ ਦੀਆਂ ਖਬਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ ।

arjun kapoor and malaika arjun kapoor and malaika

ਪਿੱਛੇ ਜਿਹੇ ਦੋਨਾਂ ਵੱਲੋਂ ਜਲਦ ਵਿਆਹ ਦੇ ਬੰਧਨ 'ਚ ਬੱਝ ਜਾਣ ਦੀਆਂ ਖਬਰਾਂ ਵੀ ਆਈਆਂ ਸਨ । ਹੁਣ ਮੁੜ ਤੋਂ ਇਹ ਜੋੜਾ ਸੁਰਖੀਆਂ 'ਚ ਆ ਗਿਆ ਹੈ । ਦੋਨਾਂ ਦੇ ਰਿਸ਼ਤੇ ਦੀ ਕੀ ਸਚਾਈ ਹੈ ਇਹ ਤਾਂ ਦੋਵੇਂ ਹੀ ਦੱਸ ਸਕਦੇ ਨੇ ।

You may also like