ਮਲਾਇਕਾ ਅਤੇ ਖੁਦ 'ਚ ਉਮਰ ਦੇ ਫਰਕ 'ਤੇ ਸਵਾਲ ਚੁੱਕਣ ਵਾਲਿਆਂ 'ਤੇ ਭੜਕੇ ਅਰਜੁਨ ਕਪੂਰ, ਆਖੀ ਇਹ ਗੱਲ...

Reported by: PTC Punjabi Desk | Edited by: Lajwinder kaur  |  January 04th 2022 11:06 AM |  Updated: January 04th 2022 11:21 AM

ਮਲਾਇਕਾ ਅਤੇ ਖੁਦ 'ਚ ਉਮਰ ਦੇ ਫਰਕ 'ਤੇ ਸਵਾਲ ਚੁੱਕਣ ਵਾਲਿਆਂ 'ਤੇ ਭੜਕੇ ਅਰਜੁਨ ਕਪੂਰ, ਆਖੀ ਇਹ ਗੱਲ...

ਅਰਜੁਨ ਕਪੂਰ ਇਨ੍ਹੀਂ ਦਿਨੀਂ ਮਲਾਇਕਾ ਅਰੋੜਾ Malaika Arora ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹਨ। ਮਲਾਇਕਾ ਅਤੇ ਅਰਜੁਨ ਅਕਸਰ ਇੱਕ ਦੂਜੇ ਦੇ ਨਾਲ ਅਕਸਰ ਸਪਾਟ ਹੁੰਦੇ ਹਨ। ਜਿੱਥੇ ਕੁਝ ਲੋਕ ਮਲਾਇਕਾ ਅਤੇ ਅਰਜੁਨ ਦੀ ਜੋੜੀ ਨੂੰ ਕਾਫੀ ਪਸੰਦ ਕਰਦੇ ਹਨ, ਉੱਥੇ ਹੀ ਦੂਜੇ ਪਾਸੇ ਕੁਝ ਲੋਕ ਦੋਹਾਂ ਦੀ ਉਮਰ ਦੇ ਫਰਕ ਨੂੰ ਲੈ ਕੇ ਉਨ੍ਹਾਂ ਨੂੰ ਟ੍ਰੋਲ ਵੀ ਕਰਦੇ ਹਨ। ਅਜਿਹੇ 'ਚ ਹੁਣ ਬਾਲੀਵੁੱਡ ਐਕਟਰ ਅਰਜੁਨ ਕਪੂਰ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਅਰਜੁਨ ਕਪੂਰ ਨੇ ਉਨ੍ਹਾਂ ਸਾਰੇ ਲੋਕਾਂ ਦੀ ਬੋਲਤੀ ਬੰਦ ਕਰ ਦਿੱਤੀ ਹੈ ਜੋ ਉਮਰ ਦੇ ਅੰਤਰ ਦਾ ਹਵਾਲਾ ਦਿੰਦੇ ਹੋਏ ਅਰਜੁਨ ਅਤੇ ਮਲਾਇਕਾ ਨੂੰ ਟ੍ਰੋਲ ਕਰਦੇ ਹਨ।

image source-instagram

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਜੋਨਸ ਨਾਲ ਸਮੁੰਦਰ ‘ਚ ਮਨਾਇਆ ਨਵਾਂ ਸਾਲ, ਆਪਣੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਸਭ ਨੂੰ ਨਵੇਂ ਸਾਲ ਦੀ ਵਧਾਈ

ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਅਰਜੁਨ ਨੇ ਮਲਾਇਕਾ ਅਤੇ ਖੁਦ 'ਚ ਉਮਰ ਦੇ ਫਰਕ ਬਾਰੇ ਗੱਲ ਕਰਦੇ ਹੋਏ ਕਿਹਾ, ''ਅਸੀਂ ਭਾਵੇਂ ਕਿੰਨੀ ਵੀ ਤਰੱਕੀ ਕਰ ਲਈਏ ਪਰ ਕੁਝ ਚੀਜ਼ਾਂ ਅੱਜ ਵੀ ਨਹੀਂ ਬਦਲੀਆਂ ਹਨ। ਇਸ ਸਮਾਜ ਵਿੱਚ ਮੁੰਡਾ ਕੁੜੀ ਨਾਲੋਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਦੁਨੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ। ਪਰ ਜੇ ਕੁੜੀ ਮੁੰਡੇ ਨਾਲੋਂ ਵੱਡੀ ਹੋ ਜਾਂਦੀ ਹੈ ਤਾਂ ਸਮਾਜ ਨੂੰ ਮਿਰਚੀ ਲੱਗ ਜਾਂਦੀ ਹੈ।

ਹੋਰ ਪੜ੍ਹੋ : 2022 ਦੇ ਪਹਿਲੇ ਸੋਮਵਾਰ ਨੂੰ ਕਰੀਨਾ ਕਪੂਰ ਨੇ ਤੋੜਿਆ ਡਾਈਟ ਦਾ ਨਿਯਮ, ਇਹ ਡਿਸ਼ ਨੂੰ ਦੇਖ ਕੇ ਕਰੀਨਾ ਦੇ ਮੂੰਹ ‘ਚ ਆਇਆ ਪਾਣੀ

arjun and Malaika Arora image source-instagram

ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, ''ਮੀਡੀਆ ਸਿਰਫ ਲੋਕਾਂ ਦੀਆਂ ਟਿੱਪਣੀਆਂ ਦੇਖਦਾ ਹੈ, ਉਨ੍ਹਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੁੰਦੀ। ਇਹ ਉਹੀ ਲੋਕ ਹਨ ਜੋ ਮਿਲਦੇ ਹੀ ਸੈਲਫੀ ਲੈਣ ਲਈ ਮਰੇ ਜਾਂਦੇ ਨੇ। ਅਰਜੁਨ ਕਪੂਰ ਦੇ ਇਨ੍ਹਾਂ ਸ਼ਬਦਾਂ ਤੋਂ ਸਾਫ਼ ਹੈ ਕਿ ਉਹ ਟ੍ਰੋਲਰਾਂ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ। ਜ਼ਿਕਰਯੋਗ ਹੈ ਕਿ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਪਿਛਲੇ ਕਈ ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਹਨ। ਮਲਾਇਕਾ ਅਰਜੁਨ ਤੋਂ 12 ਸਾਲ ਵੱਡੀ ਹੈ, ਜਿਸ ਨੂੰ ਲੈ ਕੇ ਟ੍ਰੋਲਰ ਅਕਸਰ ਉਸ ਦਾ ਮਜ਼ਾਕ ਉਡਾਉਂਦੇ ਹਨ। ਪਰ ਦੋਵਾਂ ਇੱਕ ਦੂਜੇ ਦੇ ਲਈ ਪਿਆਰ ਦਾ ਇਜ਼ਹਾਰ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਨੇ। ਪਿਛਲੇ ਸਾਲ ਦੋਵੇਂ ਜਣੇ ਮਾਲਦੀਵ ਚ ਇਕੱਠੇ ਛੁੱਟੀਆਂ ਬਿਤਾਉਣ ਗਏ ਸੀ। ਜਿੱਥੋਂ ਦੋਵਾਂ ਨੇ ਆਪਣੀ ਕੁਝ ਰੋਮਾਂਟਿਕ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network