
ਅਰਜੁਨ ਰਾਮਪਾਲ (Arjun Rampal) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri harmandir sahib) ‘ਚ ਮੱਥਾ ਟੇਕਣ ਦੇ ਲਈ ਪਹੁੰਚੇ । ਜਿੱਥੇ ਉਨ੍ਹਾਂ ਨੇ ਸ਼ਬਦ ਕੀਰਤਨ ਦਾ ਅਨੰਦ ਮਾਣਿਆ ਅਤੇ ਗੁਰੂ ਘਰ ਦਾ ਆਸ਼ੀਰਵਾਦ ਲਿਆ । ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਵੀ ਕਈ ਲੋਕ ਮੌਜੂਦ ਸਨ । ਉਨ੍ਹਾਂ ਨੇ ਇਲਾਹੀ ਬਾਣੀ ਦਾ ਕੀਰਤਨ ਸਵਰਣ ਕੀਤਾ, ਉੱਥੇ ਹੀ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਗੁਰੂ ਘਰ ਦੇ ਦਰਸ਼ਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਦਾਕਾਰ ਅਰਜੁਣ ਰਾਮਪਾਲ ਨੇ ਕਿਹਾ ਕਿ ਉਹ ਜਦ ਵੀ ਗੁਰੂਆਂ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਉਂਦੇ ਨੇ ਤਾਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਜ਼ਰੂਰ ਪਹੁੰਚਦੇ ਨੇ।

ਹੋਰ ਪੜ੍ਹੋ : ਟਾਈਗਰ ਸ਼ਰਾਫ ਨੇ ਆਪਣੇ ਪਹਿਲੇ ਪੰਜਾਬੀ ਗੀਤ ‘ਪੂਰੀ ਗੱਲ ਬਾਤ’ ਦਾ ਟੀਜ਼ਰ ਕੀਤਾ ਰਿਲੀਜ਼
ਇਸ ਦੌਰਾਨ ਅਦਾਕਾਰ ਅਰਜੁਣ ਰਾਮਪਾਲ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀਆਂ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ ਹੈ । ਅਰਜੁਨ ਰਾਮਪਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਨ੍ਹਾਂ ਨੇ ਅਨੇਕਾਂ ਹੀ ਮਾਡਲਿੰਗ ਕਾਂਸਟੈਸਟ ਜਿੱਤੇ ਹਨ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦਾ ਰੁਖ ਕੀਤਾ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆਏ ।

ਜਲਦ ਹੀ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੇ ਹਨ । ਅਰਜੁਨ ਰਾਮਪਾਲ ਉਸ ਵੇਲੇ ਚਰਚਾ ‘ਚ ਆਏ ਸਨ ਜਦੋਂ ਉਨ੍ਹਾਂ ਨੇ ਆਪਣੀ ਗਰਲ ਫ੍ਰੈਂਡ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿੰਦੇ ਹੋਏ ਇੱਕ ਬੇਟੇ ਦੇ ਪਿਤਾ ਬਣੇ ਸਨ । ਇਸ ਤੋਂ ਪਹਿਲਾਂ ਅਦਾਕਾਰ ਦੀਆਂ ਪਹਿਲੀ ਪਤਨੀ ਤੋਂ ਦੋ ਧੀਆਂ ਹਨ । ਅਰਜੁਨ ਰਾਮਪਾਲ ਆਪਣੀ ਗਰਲ ਫ੍ਰੈਂਡ ਗੈਂਬਰਿਲਾ ਦੇ ਨਾਲ ਰਹਿ ਰਹੇ ਸਨ ਅਤੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਲਏ ਬਗੈਰ ਹੀ ਉਹ ਤੀਜੀ ਵਾਰ ਇੱਕ ਬੇਟੇ ਦੇ ਪਿਤਾ ਬਣੇ ਸਨ ।
View this post on Instagram