
ਗਾਇਕ ਅਰਮਾਨ ਬੇਦਿਲ ਦਾ ਮੋਸਟ ਅਵੇਟਡ ਸੌਂਗ ‘ਰੱਬਾ ਵੇ’ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ। ਜੀ ਹਾਂ ਇਸ ਦਰਦ ਭਰੇ ਗੀਤ ਨੂੰ ਗਾਇਕ ਅਰਮਾਨ ਬੇਦਿਲ ਤੇ ਗਾਇਕਾ ਧਨਸ਼੍ਰੀ ਦੇਵ ਨੇ ਮਿਲ ਕੇ ਗਾਇਆ ਹੈ । ਦੋਵਾਂ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਇਸ ਗੀਤ ਗਾਇਆ ਹੈ।

ਹੋਰ ਪੜ੍ਹੋ : ਸਿਮਰਨ ਕੌਰ ਮੁੰਡੀ ਨੇ ਸਾਂਝਾ ਕੀਤਾ ਨਵਾਂ ਵੀਡੀਓ, ਦਿਲਕਸ਼ ਅਦਾਵਾਂ ਵਾਲਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਜੇ ਗੱਲ ਕਰੀਏ ਗਾਣੇ ਦੇ ਬੋਲ Dilwala ਨੇ ਲਿਖੇ ਨੇ । ਗੌਰਵ ਦੇਵ ਤੇ ਕਾਰਤਿਕ ਦੇਵ ਨੇ ਆਪਣੇ ਸ਼ਾਨਦਾਰ ਮਿਊਜ਼ਿਕ ਦੇ ਨਾਲ ਇਸ ਗੀਤ ਨੂੰ ਚਾਰ ਚੰਨ ਲਗਾਇਆ ਹੈ। ਵੀਡੀਓ ‘ਚ ਅਰਮਾਨ ਬੇਦਿਲ ਤੇ ਅਦਾਕਾਰਾ ਸਾਰਾ ਗੁਰਪਾਲ ਦੀ ਸ਼ਾਨਦਾਰ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਗਾਇਕ ਅਰਮਾਨ ਬੇਦਿਲ ਇਸ ਤੋਂ ਪਹਿਲਾਂ ਵੀ ਲਾਵਾਂ, ਅਧੂਰਾ ਪਿਆਰ, ਚੁੰਨੀ, ਰੋਜ਼ ਡੇ, ਮੈਂ ਵਿਚਾਰਾ, ਲਵ ਯੂ, ਨੱਚਣੇ ਨੂੰ ਜੀਅ ਕਰਦਾ ਵਰਗੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ । ਇਸ ਤੋਂ ਇਲਾਵਾ ਉਹ ਬਹੁਤ ਜਲਦ ਅਦਾਕਾਰੀ ਦੇ ਖੇਤਰ ‘ਚ ਕੰਮ ਕਰਦੇ ਹੋਏ ਦਿਖਾਈ ਦੇਣਗੇ ।