ਅਰਮਾਨ ਬੇਦਿਲ ਦੇ ਗੀਤ ‘ਲਵ ਯੂ’ ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ

Written by  Lajwinder kaur   |  August 19th 2019 01:34 PM  |  Updated: August 19th 2019 01:47 PM

ਅਰਮਾਨ ਬੇਦਿਲ ਦੇ ਗੀਤ ‘ਲਵ ਯੂ’ ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ

ਪੰਜਾਬੀ ਗਾਇਕ ਅਰਮਾਨ ਬੇਦਿਲ ਆਪਣਾ ਨਵਾਂ ਗੀਤ ਲਵ ਯੂ ਲੈ ਕੇ ਆ ਰਹੇ ਹਨ। ਜਿਸਦੀ ਪਹਿਲੀ ਝਲਕ ਸਾਹਮਣੇ ਆਈ ਹੈ। ਗਾਣੇ ਦੇ ਟੀਜ਼ਰ ਨੇ ਦਰਸ਼ਕਾਂ ‘ਚ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ। ‘ਲਵ ਯੂ’ ਗਾਣੇ ਨੂੰ ਅਰਮਾਨ ਬੇਦਿਲ ਨੇ ਆਪਣੀ ਪਿਆਰ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗਾਣੇ ਦੇ ਬੋਲ ਬੱਚਨ ਬੇਦਿਲ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਸਟਾਰ ਬੁਆਏ ਮਿਊਜ਼ਿਕ ਐਕਸ ਨੇ ਦਿੱਤਾ ਹੈ। ਬੀ ਟੂਗੇਦਰਸ ਵੱਲੋਂ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ।

View this post on Instagram

 

'Love You' Teaser Out now !! Full Video Releasing on 21st August ❤️ Umeed hai pyaar devoge☺️

A post shared by Armaan BediL (@iamarmaanbedil) on

ਹੋਰ ਵੇਖੋ:ਆਰ ਨੇਤ ਆਪਣੇ ਨਵੇਂ ਗੀਤ ‘ਰੈੱਡ ਬੱਤੀਆਂ’ ਨਾਲ ਪਾ ਰਹੇ ਨੇ ਧੱਕ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਟੀਜ਼ਰ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਟੀਜ਼ਰ ‘ਚ ਅਰਮਾਨ ਬੇਦਿਲ ਦੀ ਵੱਖਰੀ ਲੁੱਕ ਦੇਖਣ ਨੂੰ ਮਿਲ ਰਹੀ ਹੈ। ਉਹ ਏਅਰ ਫੋਰਸ ਦੀ ਯੂਨੀਫਾਰਮ ‘ਚ ਨਜ਼ਰ ਆ ਰਹੇ ਹਨ। ਟੀਜ਼ਰ ਬਹੁਤ ਖ਼ੂਬਸੂਰਤ ਬਣਾਇਆ ਗਿਆ ਹੈ। ਦਰਸ਼ਕਾਂ ਵੱਲੋਂ ਟੀਜ਼ਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਇਹ ਗਾਣਾ 21 ਅਗਸਤ ਨੂੰ ਰਿਲੀਜ਼ ਹੋ ਜਾਵੇਗਾ।

ਅਰਮਾਨ ਬੇਦਿਲ ਇਸ ਤੋਂ ਪਹਿਲਾਂ ਵੀ ਕਈ ਰੋਮਾਂਟਿਕ ਤੇ ਸੈਡ ਗੀਤ ਜਿਵੇਂ ਜੱਟ ਜਾਨ ਵਾਰਦਾ, ਲਾਵਾਂ,  ਵੂਫਰ, ਅਧੂਰਾ ਪਿਆਰ, ਚੁੰਨੀ, ਰੋਂਦਾ ਰੋਂਦਾ ਵਰਗੇ ਕਈ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network