ਗਣਤੰਤਰ ਦਿਵਸ ਮੌਕੇ ਸੈਨਾ ਦੇ ਜਵਾਨ ਨੇ ਗਾਇਆ ਦੇਸ਼ ਭਗਤੀ ਦਾ ਗੀਤ, ਸੋਸ਼ਲ ਮੀਡੀਆ ‘ਤੇ ਵੀਡੀਓ ਹੋ ਰਿਹਾ ਵਾਇਰਲ

written by Shaminder | January 26, 2022

ਗਣਤੰਤਰ ਦਿਹਾੜਾ (Republic Day) ਬੜੀ ਹੀ ਉਤਸ਼ਾਹ ਦੇ ਨਾਲ ਮਨਾਇਆ ਗਿਆ । ਇਸ ਮੌਕੇ ਦੇਸ਼ ਦੇ ਜਵਾਨਾਂ ਦਾ ਜਜ਼ਬਾ ਵੀ ਵੇਖਣ ਲਾਇਕ ਸੀ । ਸੋਸ਼ਲ ਮੀਡੀਆ ‘ਤੇ ਇੰਡੋ ਤਿਬਤ ਬਾਰਡਰ ਫੋਰਸ(ITBP) ਦੇ ਜਵਾਨਾਂ ਦਾ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸੈਨਾ ਦੇ ਜਵਾਨ ਦੇਸ਼ ਭਗਤੀ ਦਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।

Vikramjeet singh image From ITBP Twitter

ਹੋਰ ਪੜ੍ਹੋ  : ਬਾਬਾ ਦੀਪ ਸਿੰਘ ਜੀ ਦਾ ਅੱਜ ਹੈ ਜਨਮ ਦਿਹਾੜਾ, ਅਦਾਕਾਰ ਦਰਸ਼ਨ ਔਲਖ ਨੇ ਦਿੱਤੀ ਵਧਾਈ

ਇਸ ਵੀਡੀਓ ਨੂੰ ਆਈਟੀਬੀਪੀ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੈਨਾ ਦੇ ਇਹ ਜਵਾਨ ‘ਕਰ ਚਲੇ ਹਮ ਫਿਦਾ ਜਾਨੋ ਤਨ ਸਾਥੀਓ, ਹੁਣ ਤੁਮਹਾਰੇ ਹਵਾਲੇ ਵਤਨ ਸਾਥੀਓ’ 'ਤੇ ਆਪਣੀ ਸ਼ਾਨਦਾਰ ਪ੍ਰਫਾਰਮੈਂਸ ਦੇ ਰਹੇ ਹਨ ।

ITBP Jawan image From Twitter

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਹਰ ਕੋਈ ਜਵਾਨਾਂ ਦੇ ਦੇਸ਼ ਪ੍ਰਤੀ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ ।ਵੀਡੀਓ 'ਚ ਇਹ ਗੀਤ ਗਾਉਂਦੇ ਨਜ਼ਰ ਆਏ ਕਾਂਸਟੇਬਲ ਦਾ ਨਾਂ ਵਿਕਰਮ ਜੀਤ ਸਿੰਘ ਹੈ।

ਸੈਨਾ ਦੇ ਇਨ੍ਹਾਂ ਜਵਾਨਾਂ ਨੇ ਗਣਤੰਤਰ ਦਿਵਸ ਦੇ ਮੌਕੇ 'ਤੇ ਇਹ ਗੀਤ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ ਹੈ। ਸੋਸ਼ਲ ਮੀਡੀਆ ਇੱਕ ਅਜਿਹਾ ਜ਼ਰੀਆ ਬਣ ਚੁੱਕਿਆ ਹੈ, ਜਿਸ ਦੇ ਜ਼ਰੀਏ ਲੋਕ ਪਲਾਂ ‘ਚ ਹੀ ਆਪਣੀ ਗੱਲ ਦੇਸ਼ ਦੁਨੀਆ ਤੱਕ ਪਹੁੰਚਾ ਦਿੰਦੇ ਹਨ ਅਤੇ ਸੈਨਾ ਦੇ ਇਹ ਜਵਾਨ ਵੀ ਦੇਸ਼ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਗਣਤੰਤਰ ਦਿਹਾੜੇ ‘ਤੇ ਆਪਣੇ ਦਿਲ ਦੇ ਜਜ਼ਬਾਤ ਦੇਸ਼ ਦੇ ਲੋਕਾਂ ਨਾਲ ਸਾਂਝੇ ਕਰ ਰਹੇ ਹਨ ।

 

You may also like