ਅਰਪਿਤਾ ਖ਼ਾਨ ਨੇ ਪਤੀ ਆਯੁਸ਼ ਸ਼ਰਮਾ ਨੂੰ ਜਨਮ ਦਿਨ ‘ਤੇ ਦਿੱਤੀ ਵਧਾਈ, ਤਸਵੀਰ ਕੀਤੀ ਸਾਂਝੀ

written by Shaminder | October 26, 2021

ਅਰਪਿਤਾ ਖ਼ਾਨ  (Arpita Khan )ਦੇ ਪਤੀ ਦਾ ਬੀਤੇ ਦਿਨ ਜਨਮ (Husband Birthday) ਦਿਨ ਸੀ । ਇਸ ਮੌਕੇ ਅਰਪਿਤਾ ਖ਼ਾਨ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਆਪਣੇ ਪਤੀ ਦੇ ਲਈ ਸਾਂਝੀ ਕੀਤੀ ਹੈ ।ਆਯੁਸ਼ ਦੇ ਜਨਮ ਦਿਨ ‘ਤੇ ਸਲਮਾਨ ਖ਼ਾਨ ਵੀ ਪਹੁੰਚੇ । ਇਸ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਦੇ ਹੋਰ ਕਈ ਸਿਤਾਰੇ ਵੀ ਜਨਮ ਦਿਨ ਦੇ ਇਸ ਜਸ਼ਨ ‘ਚ ਸ਼ਾਮਿਲ ਹੋਏ ਸਨ । ਜਿਸ ‘ਚ ਸਲਮਾਨ ਖ਼ਾਨ ਦੀ ਗਰਲ ਫ੍ਰੈਂਡ ਰਹਿ ਚੁੱਕੀ ਸੰਗੀਤਾ ਬਿਜਲਾਨੀ ਵੀ ਸ਼ਾਮਿਲ ਹੋਈ ।

arpita khan

ਹੋਰ ਪੜ੍ਹੋ : ਆਰਿਅਨ ਖਾਨ ਡਰੱਗ ਮਾਮਲੇ ਨੂੰ ਲੈ ਕੇ ਮੋਦੀ ’ਤੇ ਭੜਕਿਆ ਪਾਕਿਸਤਾਨੀ ਅਦਾਕਾਰ, ਸ਼ਾਹਰੁਖ ਖ਼ਾਨ ਨੂੰ ਦਿੱਤੀ ਇਹ ਸਲਾਹ

ਇਸ ਦੇ ਨਾਲ ਹੀ ਸਲਮਾਨ ਦੀ ਦੋਸਤ ਯੂਲੀਆ ਵੰਤੂਰ ਵੀ ਪਹੁੰਚੀ । ਸਲਮਾਨ ਇਸ ਪਾਰਟੀ ‘ਚ ਯੂਲੀਆ ਦੇ ਨਾਲ ਪਹੁੰਚੇ ਸਨ । ਸਲਮਾਨ ਨੇ ਆਪਣੀ ਕਾਰ ਚੋਂ ਉਤਰਨ ਤੋਂ ਬਾਅਦ ਪੋਜ਼ ਵੀ ਦਿੱਤੇ ।ਆਯੁਸ਼ ਸ਼ਰਮਾ ਦੀ ਪਤਨੀ ਅਰਪਿਤਾ ਨੇ ਆਯੁਸ਼ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਇੱਕ ਪੋਸਟ ਵੀ ਸਾਂਝੀ ਕੀਤੀ ਹੈ ।

arpita khan with ayush arpita khan with ayush

ਜਿਸ ‘ਚ ਉਸ ਨੇ ਲਿਖਿਆ ਹੈ ਕਿ ‘ਮੈਂ ਕਾਮਨਾ ਕਰਦੀ ਹਾਂ ਕਿ ਤੁਸੀਂ ਤਾਰਿਆਂ ਤੋਂ ਵੀ ਜ਼ਿਆਦਾ ਚਮਕੋ ਅਤੇ ਹਰ ਬੀਤਦੇ ਸਾਲ ਦੇ ਨਾਲ ਸਮਝਦਾਰ ਬਣੋ’। ਸਲਮਾਨ ਖ਼ਾਨ ਅਤੇ ਆਯੁਸ਼ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਦੋਵੇਂ ਜੀਜਾ ਸਾਲ ਫ਼ਿਲਮ ‘ਅੰਤਿਮ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਸਲਮਾਨ ਖ਼ਾਨ ਨੇ ਇੱਕ ਸਿੱਖ ਪੁਲਿਸ ਅਫਸਰ ਦਾ ਕਿਰਦਾਰ ਨਿਭਾਇਆ ਹੈ । ਜਦੋਂਕਿ ਸਲਮਾਨ ਦੁੇ ਜੀਜੇ ਆਯੁਸ਼ ਨੇ ਇੱਕ ਬਦਮਾਸ਼ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਦੇ ਮੋਸ਼ਨ ਪੋਸਟਰ ਅਤੇ ਗੀਤ ਲਗਾਤਾਰਾ ਰਿਲੀਜ਼ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

You may also like