ਕਲਾਕਾਰ ਦਮਨ ਸੰਧੂ ਆਪਣੇ ਭਰਾ ਗੁਰਪ੍ਰੀਤ ਲਾਡੀ ਨੂੰ ਯਾਦ ਕਰਕੇ ਹੋਏ ਭਾਵੁਕ, ਸਾਂਝੀ ਕੀਤੀ ਅਣਦੇਖੀ ਵੀਡੀਓ

written by Lajwinder kaur | June 07, 2021

ਫੈਮਿਲੀ 420 ‘ਚ ਆਪਣੇ ਕਿਰਦਾਰ ਨਾਲ ਰੌਣਕਾਂ ਲਗਾਉਣ ਵਾਲੇ ਗੁਰਪ੍ਰੀਤ ਲਾਡੀ ਪਿਛਲੇ ਸਾਲ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ਼ ਗਿਆ ਸੀ। ਗੁਰਪ੍ਰੀਤ ਲਾਡੀ ਦੀ ਅਚਾਨਕ ਹੋਈ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਆਪਣੇ ਭਰਾ ਨੂੰ ਯਾਦ ਕਰਦੇ ਹੋਏ ਕਲਾਕਾਰ ਦਮਨ ਸੰਧੂ ਨੇ ਭਾਵੁਕ ਪੋਸਟ ਸਾਂਝੀ ਕੀਤੀ ਹੈ।

gurpreet laddi death image source-instagram
ਹੋਰ ਪੜ੍ਹੋ : ਅੱਜ ਹੈ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦਾ ਜਨਮ ਦਿਨ, ਅਰਮਾਨ ਢਿੱਲੋਂ ਨੇ ਪਿਤਾ ਨੂੰ ਯਾਦ ਕਰਦੇ ਹੋਏ ਪਾਈ ਇਮੋਸ਼ਨਲ ਪੋਸਟ ਤੇ ਕਿਹਾ – ‘ਮੈਨੂੰ ਤੁਹਾਡਾ ਪੁੱਤਰ ਹੋਣ ‘ਤੇ ਮਾਣ ਹੈ’
daman sandhu shared gurpeet laddi video image source-instagram
ਪੰਜਾਬੀ ਕਲਾਕਾਰ ਦਮਨ ਸੰਧੂ ਨੇ ਮਰਹੂਮ ਗੁਰਪ੍ਰੀਤ ਸਿੰਘ ਲਾਡੀ ਦੇ ਨਾਲ ਬਿਤਾਏ ਪਲਾਂ ਨੂੰ ਵੀਡੀਓ ਦੇ ਰੂਪ ਪੇਸ਼ ਕੀਤਾ ਹੈ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ- ‘ਤੈਨੂੰ ਕਿਵੇਂ ਭੁਲਾਵਾਂਗੇ ਤੂੰ ਰੂਹ ਵਿੱਚ ਵੱਸਦਾ ਯਾਰਾ😭💔’ । ਇਸ ਪੋਸਟ ਉੱਤੇ ਪ੍ਰਸ਼ੰਸਕ ਰੋਣ ਵਾਲੇ ਇਮੋਜ਼ੀ ਪੋਸਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
gurpreet singh laddi and daman sandhu image source-instagram
ਕਾਮੇਡੀ ਫ਼ਿਲਮ ਫੈਮਿਲੀ 420 ‘ਚ ਦਮਨ ਤੇ ਲਾਡੀ ਦੋਵਾਂ ਨੇ ਬਤੌਰ ਬਾਲ ਕਲਾਕਾਰ ਦੇ ਰੂਪ ‘ਚ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਸੀ। ਗੁਰਪ੍ਰੀਤ ਸਿੰਘ ਲਾਡੀ ਜੋ ਕਿ ਅਦਾਕਾਰ ਗੁਰਚੇਤ ਚਿੱਤਰਕਾਰ ਦਾ ਭਾਣਜਾ ਸੀ। ਦਮਨ ਤੇ ਲਾਡੀ ਦੋਵਾਂ ਨੇ ਇਕੱਠੇ ਹੀ ਕਈ ਕਾਮੇਡੀ ਪ੍ਰੋਗਰਾਮਾਂ ‘ਚ ਕੰਮ ਕੀਤਾ ਸੀ। ਦਮਨ ਸੰਧੂ ਜੋ ਕਿ ਬਤੌਰ ਮਾਡਲ ਕਈ ਪੰਜਾਬੀ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਕਰ ਚੁੱਕਿਆ ਹੈ।
gurchet chitarkar and late gupreet laddi image source-instagram
 
 
View this post on Instagram
 

A post shared by RODU (@damansandhu_)

   

0 Comments
0

You may also like