ਲੋਕ ਵਜਾਉਂਦੇ ਰਹੇ ਤਾੜੀਆਂ, ਮੰਚ ‘ਤੇ ਡਾਂਸ ਕਲਾਕਾਰ ਦੀ ਪਰਫਾਰਮੈਂਸ ਦੌਰਾਨ ਮੌਤ, ਵੀਡੀਓ ਹੋ ਰਿਹਾ ਵਾਇਰਲ

written by Shaminder | September 08, 2022

ਸੋਸ਼ਲ ਮੀਡੀਆ ‘ਤੇ ਆਏ ਦਿਨ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਇਸ ਵੀਡੀਓ ‘ਚ ਇੱਕ ਡਾਂਸ ਕਲਾਕਾਰ (Dance Artist)  ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਪਰ ਇਸੇ ਡਾਂਸ ਪਰਫਾਰਮੈਂਸ ਦੇ ਦੌਰਾਨ ਉਸ ਨੂੰ ਹਾਰਟ ਅਟੈਕ (Heart Attack) ਹੁੰਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ ।ਪਰ ਇਸ ਸ਼ੋਅ ਦਾ ਆਨੰਦ ਮਾਣ ਰਹੇ ਲੋਕਾਂ ਨੂੰ ਇਸ ਗੱਲ ਦੀ ਜ਼ਰਾ ਜਿੰਨੀ ਵੀ ਭਿਣਕ ਨਹੀਂ ਲੱਗਦੀ।

dance Artist Image Source :Youtube

ਹੋਰ ਪੜ੍ਹੋ : ਕ੍ਰਾਈਮ ਅਤੇ ਥ੍ਰਿਲਰ ਦੇ ਨਾਲ ਭਰਪੂਰ ਨੀਰੂ ਬਾਜਵਾ ਦੀ ਨਵੀਂ ਫ਼ਿਲਮ ‘ਕ੍ਰਿਮੀਨਲ’ ਦਾ ਟ੍ਰੇਲਰ ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਨੀਰੂ ਬਾਜਵਾ ਦਾ ਅੰਦਾਜ਼

ਲੋਕ ਇਸ ਡਾਂਸ ਕਲਾਕਾਰ ਦੀ ਪਰਫਾਰਮੈਂਸ ‘ਤੇ ਤਾੜੀਆਂ ਵਜਾਉਂਦੇ ਦਿਖਾਈ ਦਿੱਤੇ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।ਵੀਡੀਓ ਜੰਮੂ ਦਾ ਦੱਸਿਆ ਜਾ ਰਿਹਾ ਹੈ । ਜਿੱਥੇ ਇਹ ਕਲਾਕਾਰ ਆਪਣੇ ਡਾਂਸ ਦੀ ਪਰਫਾਰਮੈਂਸ ਦੇ ਰਹੀ ਸੀ ।

Dancer Death Image Source : Instagram

ਹੋਰ ਪੜ੍ਹੋ :  ਸਰਗੁਨ ਮਹਿਤਾ ਨੇ ਰਵੀ ਦੁਬੇ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਵੇਖੋ ਵੀਡੀਓ

ਡਾਂਸ ਕਰਦੀ ਕਰਦੀ ਉਹ ਅਚਾਨਕ ਡਿੱਗ ਪੈਂਦੀ ਹੈ,ਪਰ ਲੋਕਾਂ ਨੂੰ ਲੱਗਦਾ ਹੈ ਕਿ ਇਹ ਸ਼ਾਇਦ ਉਸ ਦੀ ਪਰਫਾਰਮੈਂਸ ਦਾ ਹਿੱਸਾ ਹੈ । ਪਰ ਇਹ ਕਲਾਕਾਰਾ ਦੀ ਮੌਤ ਹੋ ਜਾਂਦੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਡਾਂਸ ਕਲਾਕਾਰ ਕਾਫੀ ਦੇਰ ਤੱਕ ਤੜਫਦੀ ਰਹਿੰਦੀ ਹੈ ।

dancer Death , Image Source : YouTube

ਪਰ ਸਭ ਨੂੰ ਇਹੀ ਲੱਗਦਾ ਹੈ ਕਿ ਇਹ ਉਸ ਦੇ ਡਾਂਸ ਦਾ ਹੀ ਕੋਈ ਹਿੱਸਾ ਹੈ । ਇਸ ਤੋਂ ਉਸ ਦੇ ਨਾਲ ਪਰਫਾਰਮ ਕਰ ਰਿਹਾ ਸ਼ਿਵ ਜੀ ਦੇ ਭੇਸ ‘ਚ ਇੱਕ ਹੋਰ ਕਲਾਕਾਰ ਆਉਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਅਤੇ ਉਹ ਪਾਣੀ ਮੰਗਵਾਉਂਦਾ ਹੈ । ਪਰ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ ਅਤੇ ਉਹ ਕਲਾਕਾਰ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਜਾਂਦੀ ਹੈ ।

 

You may also like