ਅਰਜਨਟੀਨਾ ਦੀ ਸ਼ਾਨਦਾਰ ਜਿੱਤ ‘ਤੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਵਧਾਈ ਦਿੰਦੇ ਹੋਏ ਮੈਸੀ ‘ਤੇ ਲੁਟਾਇਆ ਪਿਆਰ

written by Lajwinder kaur | December 19, 2022 12:01pm

FIFA World Cup 2022-Lionel Messi :  ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਮੈਚ ਨੂੰ ਲੈ ਹਰ ਪਾਸੇ ਖੂਬ ਚਰਚਾ ਹੋ ਰਹੀ ਹੈ। ਬੀਤੀ ਰਾਤ ਹੋਇਆ ਇਹ ਸ਼ਾਨਦਾਰ ਮੁਕਾਬਲੇ ਬੇਹੱਦ ਖਾਸ ਰਿਹਾ। ਦਰਅਸਲ, ਲੁਸੇਲ ਸਟੇਡੀਅਮ ਵਿੱਚ ਅਰਜਨਟੀਨਾ ਅਤੇ ਫਰਾਂਸ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਸ ਮੈਚ ਵਿੱਚ ਅਰਜਨਟੀਨਾ ਨੇ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਜਿੱਤ ਦਰਜ ਕੀਤੀ।

ਇਸ ਜਿੱਤ ਦੇ ਨਾਲ ਹੀ ਲਿਓਨੇਲ ਮੇਸੀ ਦਾ ਵਿਸ਼ਵ ਕੱਪ ਜਿੱਤਣ ਦਾ ਸੁਫਨਾ ਪੂਰਾ ਹੋ ਗਿਆ। ਫੁੱਟਬਾਲ ਨੂੰ ਦੁਨੀਆ ਦੀ ਸਭ ਤੋਂ ਮਸ਼ਹੂਰ ਖੇਡ ਮੰਨਿਆ ਜਾਂਦਾ ਹੈ, ਇਸ ਲਈ ਪੂਰੀ ਦੁਨੀਆ ਦੀ ਨਜ਼ਰ ਫੀਫਾ ਵਿਸ਼ਵ ਕੱਪ 2022 'ਤੇ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਅਰਜਨਟੀਨਾ ਦੀ ਟੀਮ ਅਤੇ ਦਿੱਗਜ ਫੁੱਟਬਾਲ ਖਿਡਾਰੀ ਮੈਸੀ ਲਈ ਵਧਾਈਆਂ ਵਾਲੇ ਮੈਸੇਜਾਂ ਦਾ ਹੜ੍ਹ ਹੀ ਉਮੜ ਆਇਆ।

ਹੋਰ ਪੜ੍ਹੋ : ਸੰਨੀ ਦਿਓਲ ਨੇ ਮਨਾਲੀ ਤੋਂ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਅਤੇ ਭੈਣ ਈਸ਼ਾ ਦਿਓਲ ਨੇ ਦਿੱਤੀ ਆਪਣੀ ਇਹ ਟਿੱਪਣੀ, ਦੇਖੋ ਵੀਡੀਓ

inside image of messi

ਭਾਰਤ ‘ਚ ਵੀ ਫੁੱਟਬਾਲ ਪ੍ਰਤੀ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲਿਆ। ਇਸ ਸ਼ਾਨਦਾਰ ਜਿੱਤ ਲਈ ਬਾਲੀਵੁੱਡ ਤੋਂ ਲੈਕੇ ਪਾਲੀਵੁੱਡ ਇੰਡਸਟਰੀ ਤੱਕ ਦੇ ਕਲਾਕਾਰ ਲਿਓਨਲ ਮੈਸੀ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਪੰਜਾਬੀ ਇੰਡਸਟਰੀ ਦੇ ਕਲਾਕਾਰ ਅਰਜਨਟੀਨਾ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਗਿੱਪੀ ਗਰੇਵਾਲ, ਸਰਗੁਣ ਮਹਿਤਾ, ਗੁਰੂ ਰੰਧਾਵਾ ਸਮੇਤ ਹੋਰ ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟਾਂ ਸ਼ੇਅਰ ਕਰਕੇ ਮੈਸੀ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ ਹੈ।

Lionel Messi win pic

ਅਰਜਨਟੀਨਾ ਲਈ ਆਪਣਾ ਆਖਰੀ ਵਿਸ਼ਵ ਕੱਪ ਖੇਡ ਰਹੇ ਲਿਓਨਲ ਮੈਸੀ ਨੇ ਆਪਣੇ ਵਿਸ਼ਵ ਕੱਪ ਕਰੀਅਰ ਦਾ ਸ਼ਾਨਦਾਰ ਤਰੀਕੇ ਨਾਲ ਅੰਤ ਕੀਤਾ ਹੈ। ਨਿਯਮਤ ਸਮੇਂ ਵਿੱਚ ਸਕੋਰ 2-2 ਅਤੇ ਫਿਰ ਵਾਧੂ ਸਮੇਂ ਵਿੱਚ ਸਕੋਰ 3-3 ਨਾਲ ਬਰਾਬਰ ਰਿਹਾ। ਇਸ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਵਿੱਚ ਅਰਜਨਟੀਨਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਚ ਜਿੱਤ ਲਿਆ।

jagdeep sidhu and many more

ਗਿੱਪੀ ਗਰੇਵਾਲ ਨੇ ਅਰਜਨਟੀਨਾ ਦੀ ਜਿੱਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਮੈਸੀ ਦੀ ਇੱਕ ਪਰਿਵਾਰ ਤਸਵੀਰ ਸਾਂਝੀ ਕੀਤੀ ਹੈ। ਉੱਧਰ ਅਦਾਕਾਰਾ ਸਰਗੁਣ ਮਹਿਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮੈਸੀ ਦੀ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਹ ਟਰਾਫੀ ਨੂੰ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਉਨ੍ਹਾਂ ਨੇ ਦਿਲਜੀਤ ਦੋਸਾਂਝ ਦੇ ਗੀਤ Born to Shine ਨਾਲ ਅਪਲੋਡ ਕੀਤਾ ਹੈ।

ਪੰਜਾਬੀ ਸਿੰਗਰ ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮੈਸੀ ਦੀ ਟਰਾਫੀ ਨਾਲ ਤਸਵੀਰ ਸ਼ੇਅਰ ਕੀਤੀ ਹੈ। ਅੰਮ੍ਰਿਤ ਮਾਨ, ਪ੍ਰਭ ਗਿੱਲ, ਹਿਮਾਂਸ਼ੀ ਖੁਰਾਣਾ ਅਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਮੈਸੀ ਅਤੇ ਅਰਜਨਟੀਨਾ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਹੈ।

 

 

View this post on Instagram

 

A post shared by Sargun Mehta (@sargunmehta)

You may also like