ਪੁੱਤਰ ਆਰਿਆਮਾਨ ਦੀ ਬਾਲੀਵੁੱਡ ਐਂਟਰੀ 'ਤੇ ਬੌਬੀ ਦਿਓਲ ਨੇ ਦਿੱਤਾ ਕੁਝ ਅਜਿਹਾ ਬਿਆਨ

Written by  Aaseen Khan   |  October 20th 2019 02:46 PM  |  Updated: October 20th 2019 02:46 PM

ਪੁੱਤਰ ਆਰਿਆਮਾਨ ਦੀ ਬਾਲੀਵੁੱਡ ਐਂਟਰੀ 'ਤੇ ਬੌਬੀ ਦਿਓਲ ਨੇ ਦਿੱਤਾ ਕੁਝ ਅਜਿਹਾ ਬਿਆਨ

ਦਿਓਲ ਪਰਿਵਾਰ ਜਿਸ ਦਾ ਲੰਬੇ ਸਮੇਂ ਤੋਂ ਬਾਲੀਵੁੱਡ 'ਚ ਦਬਦਬਾ ਰਿਹਾ ਹੈ। ਧਰਮਿੰਦਰ ਤੋਂ ਹੋਈ ਇਹ ਸ਼ੁਰੂਆਤ ਤੀਜੀ ਪੀੜ੍ਹੀ ਕਰਨ ਦਿਓਲ ਤੱਕ ਪਹੁੰਚ ਚੁੱਕੀ ਹੈ। ਹੁਣ ਬੌਬੀ ਦਿਓਲ ਨੇ ਵੀ ਆਪਣੇ ਪੁੱਤਰਾਂ ਆਰਿਆਮਾਨ ਅਤੇ ਧਰਮ ਦੀ ਬਾਲੀਵੁੱਡ 'ਚ ਐਂਟਰੀ ਨੂੰ ਲੈ ਕੇ ਬਿਆਨ ਦਿੱਤਾ ਹੈ।ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ,

aryaman deol 's bollywood entry bobby deol aryaman deol 's bollywood entry bobby deol

'ਫ਼ਿਲਮੀ ਦੁਨੀਆਂ 'ਚ ਆਉਣਾ ਮੇਰੇ ਪੁੱਤਰਾਂ ਦੀ 'ਮਰਜ਼ੀ ਤੇ ਨਿਰਭਰ ਕਰਦਾ ਹੈ। ਮੈਨੇ ਕਦੇ ਵੀ ਆਰਿਆਮਾਨ ਅਤੇ ਧਰਮ ਨੂੰ ਕਿਸੇ ਚੀਜ਼ ਨੂੰ ਲੈ ਫੋਰਸ ਨਹੀਂ ਕੀਤਾ ਹੈ। ਜਦੋਂ ਕਿ ਹਰ ਬਾਪ ਦਾ ਸੁਫ਼ਨਾ ਹੁੰਦਾ ਹੈ ਕਿ ਉਸ ਦਾ ਬੱਚਾ ਉਸ ਦੇ ਨਕਸ਼ੇ ਕਦਮਾਂ 'ਤੇ ਚੱਲਣ ਪਰ ਜੇਕਰ ਉਹ ਕੁਝ ਹੋਰ ਚੁਣਦੇ ਹਨ ਤਾਂ ਵੀ ਮੈਂ ਖੁਸ਼ ਹਾਂ'।

''ਮੇਰੇ ਪਿਤਾ ਨੇ ਮੇਰੇ 'ਤੇ ਕੁਝ ਨਹੀਂ ਥੋਪਿਆ ਅਤੇ ਮੈਂ ਵੀ ਆਪਣੇ ਬੱਚਿਆਂ ਨਾਲ ਅਜਿਹਾ ਕਰਾਂਗਾ। ਬਾਲੀਵੁੱਡ 'ਚ ਆਉਣ ਦਾ ਫੈਸਲਾ ਮੇਰਾ ਆਪਣਾ ਸੀ। ਮੈਂ ਚਾਹੁੰਦਾ ਹਾਂ ਮੇਰੇ ਬੱਚੇ ਵੀ ਆਪਣੇ ਬਾਰੇ ਖੁਦ ਸੋਚਣ। ਜੇਕਰ ਉਹ ਬਿਜ਼ਨਸ ਕਰਨਾ ਚਾਹੁੰਦੇ ਹਨ ਤਾਂ ਵੀ ਮੈਂ ਖ਼ੁਸ਼।''

ਹੋਰ ਵੇਖੋ : ਰਾਨੂ ਮੰਡਲ ਤੋਂ ਬਾਅਦ ਹੁਣ ਇਹ ਬੱਚਾ ਵੀ ਬੀ ਪਰਾਕ ਦਾ ਗੀਤ ਗਾ ਹੋ ਰਿਹਾ ਹੈ ਵਾਇਰਲ, ਬੀ ਪਰਾਕ ਵੀ ਬੱਚੇ ਦੇ ਹੋਏ ਮੁਰੀਦ, ਦੇਖੋ ਵੀਡੀਓ

aryaman deol 's bollywood entry bobby deol aryaman deol 's bollywood entry bobby deol

ਦੱਸ ਦਈਏ ਬੌਬੀ ਦਿਓਲ ਨੇ ਫ਼ਿਲਮ ਰੇਸ 3 ਨਾਲ ਬਾਲੀਵੁੱਡ 'ਚ ਲੰਬੇ ਸਮੇਂ ਬਾਅਦ ਵਾਪਸੀ ਕੀਤੀ ਸੀ ਤੇ ਹੁਣ ਆਪਣੀ ਆਉਣ ਵਾਲੀ ਫ਼ਿਲਮ ਹਾਊਸਫੁੱਲ 4 ਦੇ ਪ੍ਰਮੋਸ਼ਨਾਂ 'ਚ ਰੁੱਝੇ ਹੋਏ ਹਨ। ਫ਼ਿਲਮ 'ਚ ਅਕਸ਼ੇ ਕੁਮਾਰ,ਰਿਤੇਸ਼ ਦੇਸ਼ਮੁਖ ਵਰਗੇ ਸਟਾਰਸ ਨਜ਼ਰ ਆਉਣਗੇ। ਇਹ ਫ਼ਿਲਮ 25 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network