ਆਰੀਅਨ ਖ਼ਾਨ ਦਾ ਨਵਾਂ ਫੋਟੋਸ਼ੂਟ ਬਟੋਰ ਰਿਹਾ ਹੈ ਸੁਰਖੀਆਂ, ਪਿਤਾ ਸ਼ਾਹਰੁਖ ਖਾਨ ਨੇ ਕਿਹਾ- ‘ਮੇਰੇ 'ਤੇ ਗਿਆ ਹੈ’
ਆਰੀਅਨ ਖ਼ਾਨ ਦਾ ਨਵਾਂ ਫੋਟੋਸ਼ੂਟ ਬਟੋਰ ਰਿਹਾ ਹੈ ਸੁਰਖੀਆਂ, ਪਿਤਾ ਸ਼ਾਹਰੁਖ ਖਾਨ ਨੇ ਕਿਹਾ- ‘ਮੇਰੇ 'ਤੇ ਗਿਆ ਹੈ’
Bollywod King Khan means Shah Rukh Khan compared himself and son Aryan Khan as he shared a photo from Main Hoon Na: ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੇ ਹਾਲ ਹੀ 'ਚ ਇੱਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਆਰੀਅਨ ਨੇ ਅਸਲ 'ਚ ਇਕ ਬ੍ਰਾਂਡ ਨਾਲ ਮਿਲ ਕੇ ਫੋਟੋਸ਼ੂਟ ਕਰਵਾਇਆ ਹੈ। ਇਹ ਆਰੀਅਨ ਦਾ ਪਹਿਲਾ ਅਧਿਕਾਰਤ ਫੋਟੋਸ਼ੂਟ ਹੈ ਅਤੇ ਉਸ ਦੇ ਮਾਤਾ-ਪਿਤਾ ਸ਼ਾਹਰੁਖ ਅਤੇ ਗੌਰੀ ਇਸ ਨੂੰ ਦੇਖ ਕੇ ਬਹੁਤ ਖੁਸ਼ ਹਨ।
ਦੋਵਾਂ ਨੇ ਸੋਸ਼ਲ ਮੀਡੀਆ 'ਤੇ ਆਰੀਅਨ ਦੀਆਂ ਤਸਵੀਰਾਂ ਸ਼ੇਅਰ ਕਰਕੇ ਉਸ ਲਈ ਖਾਸ ਸੰਦੇਸ਼ ਲਿਖਿਆ ਹੈ। ਇਸ ਦੇ ਨਾਲ ਹੀ ਹੁਣ ਸ਼ਾਹਰੁਖ ਨੇ ਆਪਣੀ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਰਿਕਸ਼ਾ ਵਾਲੇ ਨਾਲ ਸਟੰਟ ਕਰ ਰਹੇ ਹਨ। ਜੇਕਰ ਤੁਸੀਂ ਆਰੀਅਨ ਦੀ ਫੋਟੋ ਨੂੰ ਦੇਖਦੇ ਹੋ ਤਾਂ ਉਹ ਇਸ 'ਚ ਵੀ ਕੁਝ ਅਜਿਹਾ ਹੀ ਜੰਪ ਕਰਦੇ ਨਜ਼ਰ ਆ ਰਿਹਾ ਹੈ।
image source twitter
ਸ਼ਾਹਰੁਖ ਨੇ ਜੋ ਫੋਟੋ ਸ਼ੇਅਰ ਕੀਤੀ ਹੈ, ਉਹ ਉਨ੍ਹਾਂ ਦੀ ਫਿਲਮ ‘ਮੈਂ ਹੂੰ ਨਾ’ ਦੌਰਾਨ ਦੇ ਇੱਕ ਸੀਨ ਦੀ ਹੈ। ਟਵਿੱਟਰ ਉੱਤੇ ਫੋਟੋ ਸ਼ੇਅਰ ਕਰਨ ਦੇ ਨਾਲ ਹੀ ਸ਼ਾਹਰੁਖ ਨੇ ਆਰੀਅਨ ਖ਼ਾਨ ਲਈ ਮੈਸੇਜ ਵੀ ਲਿਖਿਆ। ਇਸ ਤਸਵੀਰ ਰਾਹੀਂ ਉਨ੍ਹਾਂ ਨੇ ਪਿਤਾ-ਪੁੱਤਰ ਦੇ ਦਰਮਿਆਨ ਕਮਿਸਟਰੀ ਦਿਖਾਈ ਹੈ। ਸ਼ਾਹਰੁਖ ਨੇ ਲਿਖਿਆ, 'ਮੇਰੇ 'ਤੇ ਗਿਆ, ਮੇਰਾ ਮੁੰਡਾ’।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਾਹਰੁਖ ਨੇ ਆਰੀਅਨ ਦੁਆਰਾ ਸ਼ੇਅਰ ਕੀਤੀਆਂ ਫੋਟੋਆਂ 'ਤੇ ਕਮੈਂਟ ਕੀਤਾ ਸੀ, 'ਇਹ ਚੰਗਾ ਲੱਗ ਰਿਹਾ ਹੈ ਅਤੇ ਜਿਵੇਂ ਕਿ ਲੋਕ ਕਹਿੰਦੇ ਹਨ ਕਿ ਜੋ ਪਿਓ ਚੁੱਪ ਰਹਿੰਦਾ ਹੈ, ਤਾਂ ਬੇਟਾ ਬੋਲਦਾ ਹੈ ਅਤੇ ਹਾਂ ਉਹ ਗ੍ਰੇ ਟੀ-ਸ਼ਰਟ ਮੇਰੀ ਹੈ'।
image source twitter
ਆਰੀਅਨ ਬਾਰੇ ਦੱਸ ਦੇਈਏ ਕਿ ਉਹ ਸੋਸ਼ਲ ਮੀਡੀਆ 'ਤੇ ਘੱਟ ਐਕਟਿਵ ਰਹਿੰਦੇ ਹਨ। ਹਾਲ ਹੀ ਚ ਆਰੀਅਨ ਨੇ ਇੱਕ ਸਾਲ ਬਾਅਦ, ਆਪਣੇ ਭੈਣ-ਭਰਾ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਹੁਣ ਕੁਝ ਦਿਨਾਂ ਬਾਅਦ ਉਸ ਨੇ ਆਪਣੇ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
image source twitter
ਸ਼ਾਹਰੁਖ ਖ਼ਾਨ ਬਾਰੇ ਦੱਸ ਦੇਈਏ ਕਿ ਉਹ ਹੁਣ ਫ਼ਿਲਮ ਪਠਾਨ ਅਤੇ ਜਵਾਨ ਵਿੱਚ ਨਜ਼ਰ ਆਉਣ ਵਾਲੇ ਹਨ। ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ, ਪਠਾਨ ਸ਼ਾਹਰੁਖ ਦੇ ਨਾਲ ਦੀਪਿਕਾ ਪਾਦੁਕੋਣ ਅਤੇ ਜੌਨ ਅਬ੍ਰਾਹਮ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 25 ਜਨਵਰੀ 2023 ਨੂੰ ਰਿਲੀਜ਼ ਹੋਵੇਗੀ।
Mujh par gaya hai….my boy! https://t.co/FoYxxDI9Mv pic.twitter.com/YAwYMHkvUR
— Shah Rukh Khan (@iamsrk) September 13, 2022
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
