ਬਾਲੀਵੁੱਡ ਜਗਤ ਤੋਂ ਇੱਕ ਹੋਰ ਗੁੱਡ ਨਿਊਜ਼, ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ ਵੀ ਬਣਨ ਜਾ ਰਹੇ ਨੇ ਮਾਪੇ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

written by Lajwinder kaur | July 29, 2022

Bipasha Basu and Karan Singh Grover are expecting their first child: ਲਓ ਜੀ ਬਾਲੀਵੁੱਡ ਜਗਤ ਤੋਂ ਇੱਕ ਹੋਰ ਗੁੱਡ ਨਿਊਜ਼ ਸਾਹਮਣੇ ਆਈ ਹੈ। ਆਲੀਆ ਤੋਂ ਬਾਅਦ ਹੁਣ ਇੱਕ ਹੋਰ ਅਦਾਕਾਰਾ ਮਾਂ ਬਣਨ ਜਾ ਰਹੀ ਹੈ। ਬਾਲੀਵੁੱਡ ਸਿਤਾਰੇ ਬਿਪਾਸ਼ੂ ਬਾਸੂ ਦੀ ਗਰਭਵਤੀ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ।

ਖਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਬਿਪਾਸ਼ਾ ਬਾਸੂ ਗਰਭਵਤੀ ਹੈ ਅਤੇ ਉਹ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਐਲਾਨ ਕਰ ਸਕਦੀ ਹੈ। ਖਬਰਾਂ ਮੁਤਾਬਿਕ ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਕੁਝ ਮਹੀਨਿਆਂ ਬਾਅਦ ਮਾਤਾ-ਪਿਤਾ ਬਣਨ ਲਈ ਤਿਆਰ ਹਨ। ਹਾਲਾਂਕਿ ਅਜੇ ਤੱਕ ਨਾ ਤਾਂ ਕਰਨ ਅਤੇ ਨਾ ਹੀ ਬਿਪਾਸ਼ਾ ਨੇ ਆਪਣੇ ਇੰਸਟਾਗ੍ਰਾਮ ਦੇ ਜ਼ਰੀਏ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ।

Image Source: Twitter

ਹੋਰ ਪੜ੍ਹੋ : BABY VERMA: ਪਰਮੀਸ਼ ਵਰਮਾ ਨੇ ਆਪਣੇ ਹੋਣ ਵਾਲੇ ਬੱਚੇ ਲਈ ਰੱਖੀ ਬੇਬੀ ਸ਼ਾਵਰ ਪਾਰਟੀ, ਪਤਨੀ ਗੀਤ ਗਰੇਵਾਲ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

 

ਦਰਅਸਲ, ਪਿਛਲੇ ਕਈ ਦਿਨਾਂ ਤੋਂ ਇਸ ਗੱਲ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਕਿ ਬਿਪਾਸ਼ਾ ਬਾਸੂ ਮਾਂ ਬਣਨ ਜਾ ਰਹੀ ਹੈ। ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦੇ ਇੱਕ ਨਜ਼ਦੀਕੀ ਸੂਤਰ ਨੇ ਦੱਸਿਆ ਹੈ ਕਿ ਇਹ ਦੋਵੇਂ ਸੁਪਰਸਟਾਰ ਬਹੁਤ ਜਲਦੀ ਆਪਣੇ ਪਹਿਲੇ ਬੱਚੇ ਦਾ ਐਲਾਨ ਕਰਨ ਜਾ ਰਹੇ ਹਨ। ਇਸ ਨਾਲ ਕਰਨ-ਬਿਪਾਸ਼ਾ ਮਾਤਾ-ਪਿਤਾ ਬਣਨ ਨੂੰ ਲੈ ਕੇ ਕਾਫੀ ਖੁਸ਼ ਅਤੇ ਉਤਸ਼ਾਹਿਤ ਹਨ। ਜਿਸ ਦੇ ਤਹਿਤ ਕਈ ਵਾਰ ਬਿਪਾਸ਼ਾ ਬਾਸੂ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰ ਸਕਦੀ ਹੈ।

Happy Birthday Bipasha Basu Image Source: Twitter

ਧਿਆਨ ਯੋਗ ਹੈ ਕਿ ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੇ ਸਾਲ 2015 ਵਿੱਚ ਡਰਾਉਣੀ ਫਿਲਮ ਅਲੋਨ ਵਿੱਚ ਇਕੱਠੇ ਕੰਮ ਕੀਤਾ ਸੀ। ਇਸ ਫਿਲਮ ਤੋਂ ਬਾਅਦ ਇਨ੍ਹਾਂ ਦੋਹਾਂ ਕਲਾਕਾਰਾਂ ਵਿਚਾਲੇ ਨੇੜਤਾ ਵਧਣ ਲੱਗੀ।

Wow! Bipasha Basu and Karan Singh Grover are expecting their first child Image Source: Twitter

ਜਿਸ ਦੇ ਤਹਿਤ ਕਰਨ ਅਤੇ ਬਿਪਾਸ਼ਾ ਨੂੰ ਕਈ ਮੌਕਿਆਂ 'ਤੇ ਸਪਾਟ ਕੀਤਾ ਜਾਣ ਲੱਗਾ। ਇੱਕ ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਸਾਲ 2016 'ਚ ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਨੇ ਇਕ-ਦੂਜੇ ਨਾਲ ਵਿਆਹ ਕਰਵਾ ਲਿਆ। ਅਜਿਹੇ 'ਚ ਵਿਆਹ ਦੇ 6 ਸਾਲ ਬਾਅਦ ਬਿਪਾਸ਼ਾ-ਕਰਨ ਮਾਪੇ ਬਣਨ ਜਾ ਰਹੇ ਹਨ। ਦੋਵੇਂ ਆਪਣੇ ਪਹਿਲੇ ਬੱਚੇ ਨੂ ਲੈ ਕੇ ਕਾਫੀ ਜ਼ਿਆਦਾ ਉਤਸੁਕ ਹਨ।

 

You may also like