
Baby Shower Party: ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਲਟੀ ਸਟਾਰ ਕਲਾਕਾਰ ਪਰਮੀਸ਼ ਵਰਮਾ ਜੋ ਕਿ ਬਹੁਤ ਜਲਦ ਪਿਤਾ ਬਣਨ ਵਾਲੇ ਹਨ, ਉਨ੍ਹਾਂ ਦੀ ਪਤਨੀ ਗੀਤ ਗਰੇਵਾਲ ਜੋ ਕਿ ਪ੍ਰੈਗਨੈਂਟ ਹੈ। ਜਿਸ ਕਰਕੇ ਇਹ ਪਿਆਰਾ ਜਿਹਾ ਕਪਲ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਾਫੀ ਜ਼ਿਆਦਾ ਉਤਸੁਕ ਹਨ। ਬੱਚੇ ਦੇ ਇਸ ਸੰਸਾਰ ‘ਚ ਆਉਣ ਤੋਂ ਪਹਿਲਾਂ ਇਸ ਜੋੜੇ ਨੇ ਬੇਬੀ ਸ਼ਾਵਰ ਪਾਰਟੀ ਰੱਖੀ ਜਿਸ ਦੀਆਂ ਕੁਝ ਖ਼ੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਹਨ।
ਹੋਰ ਪੜ੍ਹੋ : ਰਾਹੁਲ ਮਹਾਜਨ ਦੀ ਐਕਸ ਵਾਈਫ ਡਿੰਪੀ ਗਾਂਗੂਲੀ ਇੱਕ ਵਾਰ ਫਿਰ ਤੋਂ ਬਣੀ ਮਾਂ, ਪੁੱਤਰ ਨੂੰ ਦਿੱਤਾ ਜਨਮ, ਪ੍ਰਸ਼ੰਸਕ ਦੇ ਰਹੇ ਨੇ ਵਧਾਈ

ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ- ‘ਸਾਡੇ ਸੁਫ਼ਨੇ ਸੱਚ ਹੋ ਰਹੇ ਨੇ, ਰੱਬ ਦਿਆਲੂ ਹੈ...ਲਵ ਯੂ ਬੇਬੀ ਅਤੇ ਬੇਬੀ ਵੀ’ ਤੇ ਨਾਲ ਹੀ ਹਾਰਟ ਵਾਲੇ ਇਮੋਜ਼ੀ ਵੀ ਸਾਂਝਾ ਕੀਤਾ ਹੈ।

ਇਨ੍ਹਾਂ ਤਸਵੀਰਾਂ ‘ਚ ਦੇਖ ਸਕਦੇ ਹੋ ਪਰਮੀਸ਼ ਨੇ ਗਰੀਨ ਰੰਗ ਵਾਲਾ ਪੈਂਟ ਕੋਟ ਪਾਇਆ ਹੋਇਆ ਤੇ ਪਤਨੀ ਗੀਤ ਗਰੇਵਾਲ ਵਰਮਾ ਨੇ ਪਿੰਕ ਰੰਗ ਵਾਲੀ ਡਰੈੱਸ ਪਾਈ ਹੋਈ ਹੈ। ਇਸ ਤੋਂ ਇਲਾਵਾ ਸ਼ਾਨਦਾਰ ਢੰਗ ਦੇ ਨਾਲ ਇਸ ਪਾਰਟੀ ਹਾਲ ਨੂੰ ਸਜਾਇਆ ਹੋਇਆ ਹੈ ਤੇ ਵੱਡੇ-ਵੱਡੇ ਅੱਖਰਾਂ ਚ ਲਿਖਿਆ ਗਿਆ ਹੈ ‘BABY VERMA’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਆਪਣੀ ਸ਼ੁਭਕਾਮਨਾਵਾਂ ਕਪਲ ਨੂੰ ਦੇ ਰਹੇ ਹਨ।

ਦੱਸ ਦਈਏ ਪਰਮੀਸ਼ ਵਰਮਾ ਜਿਨ੍ਹਾਂ ਨੇ ਪਿਛਲੇ ਸਾਲ ਆਪਣੀ ਗਰਲਫ੍ਰੈਂਡ ਗੀਤ ਗਰੇਵਾਲ ਦੇ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਛਾਈਆਂ ਰਹੀਆਂ ਸਨ। ਇਸ ਸਾਲ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਗੁੱਡ ਨਿਊਜ਼ ਵੀ ਦੇ ਦਿੱਤੀ ਹੈ। ਉਨ੍ਹਾਂ ਨੇ ਪੋਸਟ ਪਾ ਕੇ ਦੱਸਿਆ ਸੀ ਕਿ ਉਹ ਅਤੇ ਗੀਤ ਗਰੇਵਾਲ ਜਲਦ ਹੀ ਮਾਪੇ ਬਣਨ ਵਾਲੇ ਹਨ।
View this post on Instagram