ਮਿਸ ਇੰਡੀਆ ਰਨਰ-ਅਪ ਬਣਦੇ ਹੀ ਮਾਨਿਆ ਸਿੰਘ ਪਹੁੰਚੀ ਪਿਤਾ ਦੇ ਆਟੋ ਕੋਲ, ਰੋਂਦਿਆਂ ਦੇ ਰੁਕੇ ਨਹੀਂ ਹੰਝੂ

Written by  Rupinder Kaler   |  February 18th 2021 05:48 PM  |  Updated: February 18th 2021 05:48 PM

ਮਿਸ ਇੰਡੀਆ ਰਨਰ-ਅਪ ਬਣਦੇ ਹੀ ਮਾਨਿਆ ਸਿੰਘ ਪਹੁੰਚੀ ਪਿਤਾ ਦੇ ਆਟੋ ਕੋਲ, ਰੋਂਦਿਆਂ ਦੇ ਰੁਕੇ ਨਹੀਂ ਹੰਝੂ

ਫੇਮਿਨਾ ਮਿਸ ਇੰਡੀਆ ਵਿੱਚ ਭਾਵੇਂ ਮਾਨਸਾ ਵਾਰਾਣਸੀ ਨੇ ਵੀਐੱਲਸੀਸੀ ਮਿਸ ਇੰਡੀਆ ਦਾ ਖਿਤਾਬ ਆਪਣੇ ਨਾਂਅ ਕੀਤਾ ਹੈ । ਪਰ ਇਸ ਮੁਕਾਬਲੇ ਦੀ ਫਰਸਟ ਰਨਰਅਪ ਮਾਨਿਆ ਸਿੰਘ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ ।

ਹੋਰ ਪੜ੍ਹੋ :

ਅਦਾਕਾਰ ਸੰਦੀਪ ਨਾਹਰ ਦੀ ਪਤਨੀ ਖਿਲਾਫ ਮਾਮਲਾ ਦਰਜ

‘ਵੱਖਰਾ ਸਵੈਗ’ ਗੀਤ ‘ਤੇ ਦੇਖੋ ਸ਼ਿੰਦੇ ਗਰੇਵਾਲ ਦਾ ਇਹ ਮਜ਼ੇਦਾਰ ਡਾਂਸ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਮਾਨਿਆ ਸਿੰਘ ਭਾਵੇਂ ਫਰਸਟ ਰਨਰਅਪ ਰਹੀ, ਪਰ ਉਸ ਨੇ ਆਪਣੀ ਮਿਹਨਤ ਤੇ ਲਗਨ ਨਾਲ ਹਰ ਇੱਕ ਦਾ ਦਿਲ ਜਿੱਤ ਲਿਆ ਹੈ । ਮਾਨਿਆ ਦੇ ਪਿਤਾ ਰਿਕਸ਼ਾ ਚਾਲਕ ਹਨ ਤੇ 14 ਸਾਲ ਪਹਿਲਾਂ ਉਹ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਲਈ ਘਰੋਂ ਭੱਜ ਗਈ ਸੀ ।

ਇਸ ਸਭ ਦੇ ਚਲਦੇ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੁਬ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਉਹ ਆਪਣੀ ਮੰਮੀ ਦੇ ਪੈਰ ਛੂੰਹਦੇ ਤੇ ਪਾਪਾ ਨੂੰ ਗਲੇ ਲਗਾਉਂਦੀ ਨਜ਼ਰ ਆ ਰਹੀ ਹੈ ।

ਇਸ ਵੀਡੀਓ ਨੂੰ ਹੁਣ ਤੱਕ 2 ਲੱਖ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ । ਇਸ ਵੀਡੀਓ ਵਿੱਚ ਉਸ ਦੇ ਮਾਤਾ ਪਿਤਾ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ । ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network