ਛੋਟੇ ਪਰਦੇ ਤੋਂ ਆਈ ਇਕ ਹੋਰ ਬੁਰੀ ਖ਼ਬਰ, ਆਈਸੀਯੂ ’ਚ ਭਰਤੀ ਅਦਾਕਾਰ ਨੇ ਰੱਬ ਤੋਂ ਮੰਗੀ ਮੌਤ …!

Written by  Rupinder Kaler   |  May 18th 2020 05:35 PM  |  Updated: May 18th 2020 05:35 PM

ਛੋਟੇ ਪਰਦੇ ਤੋਂ ਆਈ ਇਕ ਹੋਰ ਬੁਰੀ ਖ਼ਬਰ, ਆਈਸੀਯੂ ’ਚ ਭਰਤੀ ਅਦਾਕਾਰ ਨੇ ਰੱਬ ਤੋਂ ਮੰਗੀ ਮੌਤ …!

ਟੀਵੀ ਇੰਡਸਟਰੀ ਤੋਂ ਹਰ ਰੋਜ਼ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਜਿਹੜੀਆਂ ਕਿ ਲੋਕਾਂ ਨੂੰ ਝੰਜੋੜ ਰਹੀਆਂ ਹਨ । ਬੀਤੇ ਦਿਨ ਟੀਵੀ ਅਦਾਕਾਰ ਮਨਮੀਤ ਗਰੇਵਾਲ ਨੇ ਆਰਥਿਕ ਤੰਗੀ ਕਰਕੇ ਖੁਦਕੁਸ਼ੀ ਕਰ ਲਈ ਸੀ । ਉਹਨਾਂ ਦੀ ਮੌਤ ਦੀ ਖ਼ਬਰ ਨਾਲ ਹਰ ਇੱਕ ਨੂੰ ਸਦਮਾ ਲੱਗਾ ਸੀ ਇਸ ਸਭ ਦੇ ਚਲਦੇ ਹੁਣ ਸੁਣਨ ਵਿੱਚ ਆਇਆ ਹੈ ਕਿ ਅਦਾਕਾਰ ਆਸ਼ੀਸ਼ ਰਾਏ ਹਸਪਤਾਲ ਵਿੱਚ ਭਰਤੀ ਹਨ ਤੇ ਲੋਕਾਂ ਤੋਂ ਸੋਸ਼ਲ ਮੀਡੀਆ ਤੇ ਮਦਦ ਦੀ ਗੁਹਾਰ ਲਗਾ ਰਹੇ ਹਨ ।

https://www.facebook.com/permalink.php?story_fbid=10157143342291298&id=540916297

ਆਸ਼ੀਸ਼ ਰਾਏ ਮਸ਼ਹੂਰ ਅਦਾਕਾਰ ਹਨ ਉਹਨਾਂ ਦਾ ਹਸਪਤਾਲ ਵਿੱਚ ਡਾਈਲਾਸਿਸ ਚੱਲ ਰਿਹਾ ਹੈ । ਹਸਪਤਾਲ ਵਿੱਚ ਭਰਤੀ ਅਦਾਕਾਰ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਹੋਏ ਹਨ ਤੇ ਆਪਣੀ ਸਥਿਤੀ ਬਾਰੇ ਦੱਸ ਰਹੇ ਹਨ । ਸਾਲ 2019 ਵਿੱਚ ਆਸ਼ੀਸ਼ ਨੂੰ ਲਕਵਾ ਮਾਰ ਗਿਆ ਸੀ, ਜਿਸ ਕਰਕੇ ਉਹ ਕਈ ਦਿਨ ਹਸਪਤਾਲ ਵਿੱਚ ਰਹੇ ।

https://www.facebook.com/permalink.php?story_fbid=10157590272296298&id=540916297

https://www.facebook.com/permalink.php?story_fbid=10157588823406298&id=540916297

ਇਸ ਹਾਦਸੇ ਤੋਂ ਬਾਅਦ ਉਹਨਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ ਤੇ ਆਪਣੀ ਜਮਾਂ ਪੂੰਜੀ ਨਾਲ ਹੀ ਗੁਜ਼ਾਰਾ ਕਰ ਰਹੇ ਸਨ । ਆਪਣੀ ਤਸਵੀਰ ਸਾਂਝੀ ਕਰਕੇ ਆਸ਼ੀਸ਼ ਨੇ ਮੌਤ ਦੀ ਗੁਹਾਰ ਲਗਾਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network