Asia Cup 2022 : ਵਿਰਾਟ ਕੋਹਲੀ ਦੇ ਆਟੋਗ੍ਰਾਫ ਵਾਲਾ ਬੱਲਾ ਮਿਲਣ ‘ਤੇ ਪਾਕਿਸਤਾਨੀ ਪ੍ਰਸ਼ੰਸਕ ਨੇ ਕਿਹਾ ‘ਕੋਈ 1 ਕਰੋੜ ਵੀ ਦੇਵੇ ਤਾਂ….

written by Shaminder | September 09, 2022

ਵਿਰਾਟ ਕੋਹਲੀ (Virat Kohli ) ਦੇ ਆਟੋਗ੍ਰਾਫ ਵਾਲਾ ਬੱਲਾ ਮਿਲਣ ‘ਤੇ ਪਾਕਿਸਤਾਨ ਦੇ ਇੱਕ ਫੈਨ ਨੇ ਜਿਸ ਤਰ੍ਹਾਂ ਦਾ ਰਿਐਕਸ਼ਨ ਦਿੱਤਾ ਹੈ ਕਿ ਇਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ । ਅਫਗਾਨਿਸਤਾਨ ਦੇ ਖਿਲਾਫ ਏਸ਼ੀਆ ਕੱਪ 2022 ਦੇ ਆਪਣੇ ਆਖਰੀ ਮੈਚ ‘ਚ ਭਾਰਤ ਨੇ ਇੱਕ ਸੌ ਇੱਕ ਰਨਾਂ ਦੇ ਨਾਲ ਜਿੱਤ ਹਾਸਲ ਕੀਤੀ । ਇਸ ਮੈਚ ਨੂੰ ਲੈ ਕੇ ਫੈਂਸ ਦੇ ਵਿੱਚ ਕੋਈ ਖ਼ਾਸ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ ।

virat kohli

ਹੋਰ ਪੜ੍ਹੋ : ਰੈਪਰ ਹਨੀ ਸਿੰਘ ਦਾ ਪਤਨੀ ਨਾਲ ਹੋਇਆ ਤਲਾਕ, ਜਾਣੋ ਹਰਜਾਨੇ ਦੇ ਤੌਰ ‘ਤੇ ਪਤਨੀ ਨੂੰ ਦਿੱਤੇ ਕਿੰਨੇ ਕਰੋੜ

ਕਿਉਂਕਿ ਦੋਵੇਂ ਟੀਮਾਂ ਮੈਚ ਤੋਂ ਬਾਹਰ ਹੋ ਗਈਆਂ ਸਨ ਅਤੇ ਇਹ ਮੈਚ ਮਹਿਜ਼ ਦਿਖਾਵਾ ਮਹਿਜ਼ ਰਹਿ ਗਿਆ ਸੀ । ਪਰ ਇਸ ਮੈਚ ਦੇ ਦੌਰਾਨ ਵਿਰਾਟ ਕੋਹਲੀ ਨੇ ਆਪਣੇ ਸ਼ਤਕਾਂ ਦੀ ਗਿਣਤੀ ਸੱਤਰ ਤੋਂ ਇਕਹਤਰ ਕਰ ਦਿੱਤੀ । ਫੈਂਸ ਦੇ ਨਾਲ ਜ਼ਿਆਦਾ ਵਿਰਾਟ ਕੋਹਲੀ ਆਪਣੇ 71ਵੇਂ ਇੰਟਰਨੈਸ਼ਨਲ ਸ਼ਤਕ ਦੇ ਲਈ ਬੇਤਾਬ ਸਨ ।

Momin Saqib meets Virat Kohli

ਹੋਰ ਪੜ੍ਹੋ :  ਇੰਦਰਜੀਤ ਨਿੱਕੂ ਨੇ ਗੁਰਦਾਸ ਮਾਨ ਦੇ ਨਵੇਂ ਗੀਤ ਦੀ ਤਾਰੀਫ ਕਰਦਿਆਂ, ਕਿਹਾ ‘ਕਰ ਦਿਓ ਮਾਨ ਮਰਜਾਣੇ ਨੂੰ ਜਿਉਂਦਿਆਂ ‘ਚ’

ਉਨ੍ਹਾਂ ਨੇ 1020 ਦਿਨਾਂ ਦੇ ਲੰਮੇ ਇੰਤਜ਼ਾਰ ਨੂੰ ਖਤਮ ਕਰਦੇ ਹੋਏ ਅਫਗਾਨਿਸਤਾਨ ਦੇ ਖਿਲਾਫ 122 ਰਨਾਂ ਦੀ ਨਾਬਾਦ ਪਾਰੀ ਖੇਡੀ । ਸਟੇਡੀਅਮ ‘ਚ ਇਹ ਸਭ ਵੇਖਣ ਲਈ ਜ਼ਿਆਦਾ ਦਰਸ਼ਕ ਵੀ ਮੌਜੂਦ ਨਹੀਂ ਸਨ । ਪਰ ਜਿਨ੍ਹਾਂ ਨੇ ਵੀ ਦੇਖਿਆ ਹੋਵੇਗਾ ਉਹ ਇਨ੍ਹਾਂ ਪਲਾਂ ਨੂੰ ਨਹੀਂ ਭੁਲਾ ਸਕੇਗਾ ।

virat kohli fan- Image Source : Youtube

ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਇੱਕ ਪਾਕਿਸਤਾਨੀ ਫੈਨ ਵੀ ਮੌਜੂਦ ਸੀ । ਜਿਸ ਨੂੰ ਵਿਰਾਟ ਕੋਹਲੀ ਦੇ ਵੱਲੋਂ 71ਵਾਂ ਸ਼ਤਕ ਲਗਾਉਣ ਤੋਂ ਬਾਅਦ ਫੈਨ ਨੂੰ ਵਿਰਾਟ ਕੋਹਲੀ ਦੇ ਆਟੋਗ੍ਰਾਫ ਵਾਲਾ ਬੱਲਾ ਮਿਲਿਆ ਹੈ । ਜਿਸ ਨੂੰ ਲੈ ਕੇ ਪਾਕਿਸਤਾਨੀ ਫੈਨਸ ਦਾ ਰਿਐਕਸ਼ਨ ਆਇਆ ਹੈ ।ਉਸ ਦਾ ਕਹਿਣਾ ਹੈ ਕਿ ਬੇਸ਼ੱਕ ਉਸ ਨੂੰ ਕੋਈ ਇੱਕ ਕਰੋੜ ਵੀ ਕਿਉਂ ਨਾ ਦੇਵੇ ਉਹ ਇਹ ਬੱਲਾ ਕਿਸੇ ਨੂੰ ਵੀ ਨਹੀਂ ਦੇਵੇਗਾ ।

You may also like