ਆਥੀਆ ਸ਼ੈੱਟੀ ਤੇ ਕੇ ਐੱਲ ਰਾਹੁਲ ਦੇ ਵਿਆਹ ਦੀ ਤਾਰੀਖ ਹੋਈ ਪੱਕੀ! ਜਾਣੋ ਕਿਸ ਦਿਨ ਲੈਣਗੇ ਸੱਤ ਫੇਰੇ

written by Lajwinder kaur | January 13, 2023 10:58am

Athiya Shetty and cricketer KL Rahul's wedding news: ਸੁਨੀਲ ਸ਼ੈੱਟੀ ਦੀ ਪਿਆਰੀ ਧੀ ਅਤੇ ਅਦਾਕਾਰਾ ਆਥੀਆ ਸ਼ੈੱਟੀ ਜਲਦੀ ਹੀ ਕੇ.ਐੱਲ ਰਾਹੁਲ ਦੀ ਦੁਲਹਨ ਬਣਨ ਜਾ ਰਹੀ ਹੈ। ਖਬਰਾਂ ਮੁਤਾਬਕ ਆਥੀਆ ਸ਼ੈੱਟੀ ਅਤੇ ਕੇ.ਐੱਲ ਰਾਹੁਲ ਦੇ ਵਿਆਹ ਦੀ ਤਰੀਕ ਵੀ ਤੈਅ ਹੋ ਗਈ ਹੈ, ਦੋਵੇਂ 23 ਜਨਵਰੀ ਨੂੰ ਸੱਤ ਫੇਰੇ ਲੈਣ ਜਾ ਰਹੇ ਹਨ। ਆਥੀਆ ਅਤੇ ਕੇ.ਐੱਲ ਰਾਹੁਲ ਖੰਡਾਲਾ ਵਿੱਚ ਵਿਆਹ ਕਰਨ ਵਾਲੇ ਹਨ। ਆਥੀਆ ਅਤੇ ਕੇ.ਐੱਲ ਰਾਹੁਲ ਦੇ ਵਿਆਹ ਦੇ ਫੰਕਸ਼ਨ ਪੂਰੇ ਤਿੰਨ ਦਿਨ ਚੱਲਣ ਵਾਲੇ ਹਨ, ਜਿਸ ਵਿੱਚ ਪਰਿਵਾਰ ਅਤੇ ਕਰੀਬੀ ਦੋਸਤ ਸ਼ਾਮਲ ਹੋਣਗੇ।

Athiya Shetty and cricketer KL Rahul wedding date fix

ਹੋਰ  ਪੜ੍ਹੋ : ਕਪਿਲ ਸ਼ਰਮਾ ਦੇ ਸ਼ੋਅ ‘ਚ ਪਹੁੰਚੀ ਫ਼ਿਲਮ ‘ਕਲੀ ਜੋਟਾ’ ਦੀ ਟੀਮ, ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਖੂਬ ਮਸਤੀ ਕਰਦੇ ਆਏ ਨਜ਼ਰ

ਖਬਰਾਂ ਦੀ ਮੰਨੀਏ ਤਾਂ ਸੁਨੀਲ ਸ਼ੈੱਟੀ ਆਪਣੀ ਬੇਟੀ ਆਥੀਆ ਸ਼ੈੱਟੀ ਨੂੰ ਖੰਡਾਲਾ ਦੇ ਘਰ ਤੋਂ ਵਿਦਾ ਕਰਨਗੇ। ਆਥੀਆ ਅਤੇ ਕੇ.ਐੱਲ ਰਾਹੁਲ ਦੇ ਵਿਆਹ ਦੇ ਫੰਕਸ਼ਨ ਤਿੰਨ ਦਿਨ ਪਹਿਲਾਂ ਸ਼ੁਰੂ ਹੋਣਗੇ, ਜਿਸ ਵਿੱਚ ਸੰਗੀਤ, ਮਹਿੰਦੀ ਅਤੇ ਹਲਦੀ ਵਾਲੀਆਂ ਰਸਮਾਂ ਹੋਣਗੀਆਂ।

Athiya Shetty and cricketer KL Rahul image

ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਖਬਰਾਂ ਦੇ ਅਨੁਸਾਰ, ਕ੍ਰਿਕੇਟਰ ਕੇਐਲ ਰਾਹੁਲ ਤੇ ਅਦਾਕਾਰਾ ਆਥੀਆ ਸ਼ੈਟੀ ਦੇ ਵਿਆਹ ਦੇ ਫੰਕਸ਼ਨ 21-23 ਜਨਵਰੀ ਤੱਕ ਮਨਾਏ ਜਾਣਗੇ। ਹਾਲਾਂਕਿ, ਤੁਹਾਨੂੰ ਸਪੱਸ਼ਟ ਤੌਰ 'ਤੇ ਦੱਸ ਦੇਈਏ ਕਿ ਕੇ.ਐੱਲ ਰਾਹੁਲ, ਆਥੀਆ ਸ਼ੈੱਟੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਕਿਸੇ ਨੇ ਵੀ ਵਿਆਹ ਦੀ ਖਬਰ ਅਤੇ ਤਾਰੀਖ਼ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।

Athiya Shetty and KL Rahul to tie the knot
ਕੇ.ਐੱਲ ਰਾਹੁਲ ਅਤੇ ਆਥੀਆ ਸ਼ੈੱਟੀ ਇੱਕ ਨਿੱਜੀ ਜਸ਼ਨ ਕਰਨ ਵਾਲੇ ਹਨ। ਦੂਜੇ ਪਾਸੇ ਖਬਰਾਂ ਮੁਤਾਬਕ ਇਸ ਜੋੜੇ ਦੇ ਵਿਆਹ 'ਚ ਕ੍ਰਿਕੇਟ ਜਗਤ ਤੋਂ ਲੈ ਕੇ ਬਾਲੀਵੁੱਡ ਜਗਤ ਦੇ ਨਾਮੀ ਸਿਤਾਰੇ ਸ਼ਿਰਕਤ ਕਰਨਗੇ। ਸਲਮਾਨ ਖ਼ਾਨ, ਜੈਕੀ ਸ਼ਰਾਫ, ਅਕਸ਼ੈ ਕੁਮਾਰ, ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਵਰਗੇ ਮਸ਼ਹੂਰ ਹਸਤੀਆਂ ਦੇ ਨਾਮ ਮਹਿਮਾਨ ਸੂਚੀ ਵਿੱਚ ਸ਼ਾਮਲ ਹਨ।

 

You may also like