ਪਰਲ ਵੀ. ਪੁਰੀ ਦੇ ਮਾਮਲੇ ‘ਚ ਏਕਤਾ ਕਪੂਰ ਅਤੇ ਕੁੜੀ ਦੀ ਮਾਂ ਦੀ ਫੋਨ ਰਿਕਾਰਡਿੰਗ ਦਾ ਆਡੀਓ ਵਾਇਰਲ

written by Shaminder | June 07, 2021

ਪਰਲ ਵੀ. ਪੁਰੀ ਦੇ ਮਾਮਲੇ ‘ਚ ਹੁਣ ਏਕਤਾ ਕਪੂਰ ਦੇ ਫੋਨ ਦੀ ਰਿਕਾਰਡਿੰਗ ਵਾਇਰਲ ਹੋ ਰਹੀ ਹੈ । ਜਿਸ ‘ਚ ਏਕਤਾ ਕਪੂਰ ਪਰਲ ਪੁਰੀ ਦੇ ਮਾਮਲੇ ‘ਚ ਪੀੜਤਾ ਦੀ ਮਾਂ ਦੇ ਨਾਲ ਗੱਲਬਾਤ ਕਰਦੀ ਸੁਣਾਈ ਦੇ ਰਹੀ ਹੈ । ਦੱਸ ਦਈਏ ਕਿ ਬੀਤੇ ਦਿਨੀਂ ਇੱਕ ਕੁੜੀ ਨੇ ਪਰਲ ਪੁਰੀ ‘ਤੇ ਬਲਾਤਕਾਰ ਦੇ ਇਲਜ਼ਾਮ ਲਗਾਏ ਸਨ ।ਜਿਸ ਤੋਂ ਬਾਅਦ ਪਰਲ ਪੁਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ।

Pearl v puri Image From Instagram

ਹੋਰ ਪੜ੍ਹੋ : ਉਪਾਸਨਾ ਸਿੰਘ ਨੇ ਸਾਂਝਾ ਕੀਤਾ ਆਪਣੇ ਫਾਰਮ ਹਾਊਸ ਦਾ ਵੀਡੀਓ 

Pearl Image From Instagram

ਏਕਤਾ ਕਪੂਰ ਤੇ ਲੜਕੀ ਦੀ ਮਾਂ ਦਾ ਇਕ ਆਡੀਓ ਸਾਹਮਣੇ ਆਇਆ ਹੈ ਜਿਸ ਵਿਚ ਦੋਵੇਂ ਇਸ ਕੇਸ ਬਾਰੇ ਡਿਸਕਸ ਕਰਦੀਆਂ ਸੁਣਾਈ ਦੇ ਰਹੀਆਂ ਹਨ। ਆਡੀਓ 'ਚ ਸਾਫ਼ ਸੁਣਾਈ ਦੇ ਰਿਹਾ ਹੈ ਕਿ ਏਕਤਾ ਕਪੂਰ ਮਾਂ ਨੂੰ ਰਿਕਵੈਸਟ ਕਰ ਰਹੀ ਹੈ ਕਿ ਪਰਲ 'ਤੇ ਲੱਗੇ ਦੋਸ਼ਾਂ ਉੱਪਰ ਉਹ ਸਾਰਿਆਂ ਸਾਹਮਣੇ ਆ ਕੇ ਗੱਲ ਕਰਨ, ਉਹ ਸਾਹਮਣੇ ਆਏ ਹਨ।

Pearl V Puri

ਉੱਥੇ ਹੀ ਲੜਕੀ ਦੀ ਮਾਂ ਇਸ ਗੱਲ ਨੂੰ ਕਬੂਲ ਰਹੀ ਹੈ ਕਿ ਉਹ ਮੰਨਦੀ ਹੈ ਕਿ ਪਰਲ 'ਤੇ ਲੱਗੇ ਦੋਸ਼ ਝੂਠੇ ਹਨ। ਏਕਤਾ ਵਾਰ-ਵਾਰ ਬੋਲ ਰਹੀ ਹੈ ਕਿ ਇਸ ਵਿਚ ਉਸ ਬੱਚੀ ਦਾ ਨਾਂ ਤਾਂ ਉਛਾਲਿਆ ਹੀ ਜਾ ਰਿਹਾ ਹੈ, ਪਰ ਇਨ੍ਹਾਂ ਝੂਠੇ ਦੋਸ਼ਾਂ ਦੀ ਵਜ੍ਹਾ ਨਾਲ ਪਰਲ ਦੀ ਜ਼ਿੰਦਗੀ ਖਰਾਬ ਹੋ ਜਾਵੇਗੀ।

You may also like