ਹਿਮਾਂਸ਼ੀ ਖੁਰਾਣਾ ਨੇ ਸ਼ਹਿਨਾਜ਼ ਗਿੱਲ ਦੀ ਕੱਢੀ ਅੱਗ, ਸ਼ਹਿਨਾਜ਼ ਨੇ ਵੀ ਦਿੱਤਾ ਆਪਣੇ ਤਰੀਕੇ ਨਾਲ ਜਵਾਬ, ਦੇਖੋ ਵੀਡਿਓ 

Written by  Rupinder Kaler   |  January 29th 2019 04:44 PM  |  Updated: January 29th 2019 04:45 PM

ਹਿਮਾਂਸ਼ੀ ਖੁਰਾਣਾ ਨੇ ਸ਼ਹਿਨਾਜ਼ ਗਿੱਲ ਦੀ ਕੱਢੀ ਅੱਗ, ਸ਼ਹਿਨਾਜ਼ ਨੇ ਵੀ ਦਿੱਤਾ ਆਪਣੇ ਤਰੀਕੇ ਨਾਲ ਜਵਾਬ, ਦੇਖੋ ਵੀਡਿਓ 

ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੀ ਲੜਾਈ ਲਗਾਤਾਰ ਵੱਧਦੀ ਜਾ ਰਹੀ ਹੈ । ਜਿੱਥੇ ਕੁਝ ਦਿਨ ਪਹਿਲਾਂ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਨੇ ਲਾਈਵ ਹੋ ਕੇ ਇੱਕ ਦੂਜੇ ਨੂੰ ਖਰੀਆਂ ਖੋਟੀਆਂ ਸੁਨਾਈਆਂ ਸਨ, ਉੱਥੇ ਹੁਣ ਦੋਵਾਂ ਨੇ ਆਪਣੀ ਲੜਾਈ ਦਾ ਤਰੀਕਾ ਬਦਲ ਲਿਆ ਹੈ । ਹੁਣ ਦੋਵਾਂ ਨੇ ਆਪਣਾ ਆਪਣਾ ਗਾਣਾ ਕੱਢਿਆ ਹੈ, ਜਿਸ ਵਿੱਚ ਹਿਮਾਂਸ਼ੀ ਤੇ ਸ਼ਹਿਨਾਜ਼ ਨੇ ਇੱਕ ਦੂਜੇ ਦੇ ਖਿਲਾਫ ਅੱਗ ਉਗਲੀ ਹੈ ।ਹਿਮਾਂਸ਼ੀ ਨੇ ਆਪਣੇ ਗਾਣੇ ਵਿੱਚ ਹੇਟਰਾਂ ਦੇ ਸੀਨੇ ਵਿੱਚ ਅੱਗ ਦੀ ਗੱਲ ਕੀਤੀ ਹੈ ।

https://www.youtube.com/watch?v=2gO2-sCFxBw

ਜਦੋਂ ਕਿ ਸ਼ਹਿਨਾਜ਼ ਗਿੱਲ ਨੇ ਆਪਣੇ ਗੀਤ ਵਿੱਚ ਹਿਮਾਂਸੀ ਖੁਰਾਣਾ ਨੂੰ ਆਂਟੀ ਆਖ ਦਿੱਤਾ ਹੈ । ਹਿਮਾਂਸ਼ੀ ਤੇ ਸ਼ਹਿਨਾਜ਼ ਦੇ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣੇ ਲੋਕ ਖੂਬ ਪਸੰਦ ਕਰ ਰਹੇ ਹਨ ।

https://www.youtube.com/watch?v=ic8lijHZOMQ

ਦੋਹਾਂ ਦੇ ਗਾਣਿਆਂ ਤੇ ਲੋਕ ਕਮੈਂਟ ਵੀ ਕਰ ਰਹੇ ਹਨ । ਕੁਝ ਲੋਕ ਇਸ ਲੜਾਈ ਨੂੰ ਖਤਮ ਕਰਨ ਦੀ ਸਲਾਹ ਦੇ ਰਹੇ ਹਨ ।  ਪਰ ਇਸ ਦੇ ਬਾਵਜੂਦ ਲਗਦਾ ਨਹੀਂ ਕਿ ਸ਼ਹਿਨਾਜ਼ ਤੇ ਹਿਮਾਂਸ਼ੀ ਇਹ ਲੜਾਈ ਖਤਮ ਕਰਨਾ ਚਾਹੁੰਦੀਆਂ ਹੋਣ ਕਿਉਂਕਿ ਦੋਹਾਂ ਦੀ ਲੜਾਈ ਦਾ ਤਰੀਕਾ ਤਾਂ ਬਦਲ ਗਿਆ ਹੈ ਪਰ ਲੜਾਈ ਹਾਲੇ ਜ਼ਾਰੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network