ਦੁਨੀਆ ਭਰ 'ਚ ਚੱਲਿਆ 'ਅਵਤਾਰ 2' ਦਾ ਜਾਦੂ, ਫ਼ਿਲਮ ਨੇ 2 ਦਿਨਾਂ 'ਚ ਕਮਾਏ 1500 ਕਰੋੜ, ਭਾਰਤ 'ਚ ਵੀ ਮਿਲ ਰਿਹਾ ਹੈ ਭਰਵਾਂ ਹੁੰਗਾਰਾ

written by Lajwinder kaur | December 18, 2022 07:38pm

James Cameron's epic sci-fi drama Avatar: ਹਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਜੇਮਸ ਕੈਮਰਨ ਦੀ ਮੋਸਟ ਅਵੇਟਿਡ ਫ਼ਿਲਮ 'ਅਵਤਾਰ 2' ਇਨ੍ਹੀਂ ਦਿਨੀਂ ਸਿਨੇਮਾ ਘਰਾਂ 'ਚ ਕਾਫੀ ਧੂਮ ਮਚਾ ਰਹੀ ਹੈ। 13 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਦਰਸ਼ਕਾਂ ਨੂੰ ਅਵਤਾਰ-2 ਦਾ ਤੋਹਫ਼ਾ ਮਿਲਿਆ ਹਨ। ਆਲਮ ਇਹ ਹੈ ਕਿ 'ਅਵਤਾਰ ਦੀ ਵੇ ਆਫ਼ ਵਾਟਰ' ਥੀਏਟਰ 'ਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਇਸ ਕਾਰਨ 'ਅਵਤਾਰ 2' ਦਾ ਕਲੈਕਸ਼ਨ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਫਿਲਹਾਲ ਭਾਰਤੀ ਬਾਕਸ ਆਫਿਸ ਦੇ ਨਾਲ-ਨਾਲ ਦੁਨੀਆ ਭਰ 'ਚ 'ਅਵਤਾਰ 2' ਦੀ ਚਰਚਾ ਹੈ।

Image Source : Instagram

ਹੋਰ ਪੜ੍ਹੋ : ‘ਬੱਚੇ ਹਿੰਦੂ ਹੋਣਗੇ ਜਾਂ ਮੁਸਲਮਾਨ’ ਟ੍ਰੋਲਰਜ਼ ਵੱਲੋਂ ਪੁੱਛੇ ਇਸ ਸਵਾਲ ਦਾ ਦੇਵੋਲੀਨਾ ਨੇ ਦਿੱਤਾ ਮੂੰਹ ਤੋੜ ਜਵਾਬ

ਆਪਣੀ ਰਿਲੀਜ਼ ਦੇ 2 ਦਿਨਾਂ 'ਚ ਭਾਰਤੀ ਬਾਕਸ ਆਫਿਸ 'ਤੇ 80 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ 'ਅਵਤਾਰ 2' ਨੇ ਵੀ ਦੁਨੀਆ ਭਰ 'ਚ ਕਾਫੀ ਕਮਾਈ ਕੀਤੀ ਹੈ। ਦੁਨੀਆ ਭਰ 'ਚ 2 ਦਿਨਾਂ ਦੇ ਅੰਦਰ ਜੇਮਸ ਕੈਮਰਨ ਦੀ ਫ਼ਿਲਮ 'ਅਵਤਾਰ ਦੀ ਵੇ ਆਫ਼ ਵਾਟਰ' ਨੇ 1500 ਕਰੋੜ ਦਾ ਜਾਦੂਈ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ 'ਅਵਤਾਰ 2' ਨੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ 'ਚ ਵੀ 100 ਕਰੋੜ ਦਾ ਬਾਕਸ ਆਫਿਸ ਕਲੈਕਸ਼ਨ ਕਰ ਲਿਆ ਹੈ।

avatar 2 Image Source : Instagram

ਦੱਸ ਦੇਈਏ ਕਿ ਅਵਤਾਰ ਦੇ ਨਿਰਮਾਤਾਵਾਂ ਲਈ 13 ਸਾਲ ਦੀ ਤਪੱਸਿਆ ਕਾਰਗਰ ਸਾਬਤ ਹੋਈ ਹੈ। ਅੰਗਰੇਜ਼ੀ ਤੋਂ ਇਲਾਵਾ 'ਅਵਤਾਰ 2' ਭਾਰਤ 'ਚ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾਵਾਂ 'ਚ ਸਫਲਤਾਪੂਰਵਕ ਚੱਲ ਰਹੀ ਹੈ। ਭਾਰਤੀ ਬਾਕਸ ਆਫਿਸ 'ਤੇ 'ਅਵਤਾਰ 2' ਨੇ ਰਿਲੀਜ਼ ਦੇ 2 ਦਿਨਾਂ 'ਚ ਹੀ ਆਪਣੀ ਛਾਪ ਛੱਡ ਦਿੱਤੀ ਹੈ। ਪਹਿਲੇ ਦਿਨ 'ਅਵਤਾਰ ਦਿ ਵੇ ਆਫ਼ ਵਾਟਰ' ਨੇ 41 ਕਰੋੜ ਦਾ ਕਲੈਕਸ਼ਨ ਕੀਤਾ, ਜਦਕਿ ਰਿਲੀਜ਼ ਦੇ ਦੂਜੇ ਦਿਨ ਮਤਲਬ ਪਹਿਲੇ ਸ਼ਨੀਵਾਰ ਨੂੰ ਫ਼ਿਲਮ ਨੇ 42 ਤੋਂ 43 ਕਰੋੜ ਦਾ ਕਾਰੋਬਾਰ ਕੀਤਾ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਿਰਦੇਸ਼ਕ ਜੇਮਸ ਕੈਮਰਨ ਦੀ ਇਹ ਫ਼ਿਲਮ ਓਪਨਿੰਗ ਵੀਕੈਂਡ 'ਤੇ 120-125 ਕਰੋੜ ਰੁਪਏ ਦੀ ਕਮਾਈ ਕਰ ਸਕਦੀ ਹੈ।

inside image of avtaar Image Source : Instagram

You may also like