ਮਨਕੀਰਤ ਔਲਖ ਨੇ ਬੇਟੇ ਨੂੰ ਇੰਝ ਲਵਾਈ ਉਡਾਰੀ, ਵੇਖੋ ਪਿਉ-ਪੁੱਤਰ ਦੀ ਖੂਬਸੂਰਤ ਵੀਡੀਓ

written by Pushp Raj | December 27, 2022 05:47pm

Mankirat Aulakh with son Imtiyaz: ਪੰਜਾਬੀ ਗਾਇਕ ਮਨਕੀਰਤ ਔਲਖ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਕਲਾਕਾਰ ਨੇ ਆਪਣੇ ਪੁੱਤਰ ਇਮਤਿਆਜ਼ ਸਿੰਘ ਔਲਖ ਦਾ ਭਾਰਤ ਵਿੱਚ ਸੁਵਾਗਤ ਕੀਤਾ ਹੈ। ਹਾਲ ਹੀ ਵਿੱਚ ਗਾਇਕ ਨੇ ਆਪਣੇ ਬੇਟੇ ਨਾਲ ਇੱਕ ਕਿਊਟ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Mankirt Aulakh Image Source : Instagram

ਦੱਸ ਦਈਏ ਕਿ ਮਨਕੀਰਤ ਔਲਖ ਅਕਸਰ ਬੇਟੇ ਇਮਤਿਆਜ਼ ਸਿੰਘ ਔਲਖ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।

image Source : Instagram

ਹਾਲ ਹੀ ਵਿੱਚ ਗਾਇਕ ਵੱਲੋਂ ਆਪਣੇ ਬੇਟੇ ਇਮਤਿਆਜ਼ ਨਾਲ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਹ ਬੇਟੇ ਨੂੰ ਹਵਾ ਵਿੱਚ ਉਡਾਰੀ ਲਵਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਇਮਤਿਆਜ਼ ਪਿਤਾ ਦੀ ਗੋਦ ਵਿੱਚ ਖੇਡਦੇ ਹੋਏ ਖੁਸ਼ ਹੋ ਰਿਹਾ ਹੈ।

ਮਨਕੀਰਤ ਔਲਖ ਅਕਸਰ ਆਪਣੇ ਪੁੱਤਰ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਕਲਾਕਾਰ ਵੱਲੋਂ ਆਪਣੀ ਮਾਂ ਨਾਲ ਪੁੱਤਰ ਦਾ ਵੀਡੀਓ ਸਾਂਝਾ ਕੀਤਾ ਗਿਆ ਸੀ। ਫਿਲਹਾਲ ਕਲਾਕਾਰ ਆਪਣੇ ਪੁੱਤਰ ਨਾਲ ਖਾਸ ਸਮਾਂ ਬਤੀਤ ਕਰਦੇ ਹੋਏ ਨਜ਼ਰ ਆ ਰਹੇ ਹਨ।

Mankirt Aulakh mother and son

ਹੋਰ ਪੜ੍ਹੋ: ਬਾਬਾ ਮਹਾਕਾਲ ਦੇ ਦਰਸ਼ਨ ਕਰਨ ਉਜੈਨ ਪਹੁੰਚੀ ਪਰਿਣੀਤੀ ਚੋਪੜਾ, ਵੇਖੋ ਤਸਵੀਰਾਂ

ਵਰਕਫਰੰਟ ਦੀ ਗੱਲ ਕਰਿਏ ਤਾਂ ਕਲਾਕਾਰ ਦਾ ਹਾਲ ਹੀ ਵਿੱਚ ਗੀਤ 'ਮੇਰਾ ਇੱਕ ਤੂੰ ਮਾਲਕਾ' ਰਿਲੀਜ਼ ਹੋਇਆ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

You may also like