
Parineeti Chopra reaches Ujjain: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਆਪਣੇ ਪਿਤਾ ਨਾਲ ਬਾਬਾ ਮਹਾਕਾਲ ਦੇ ਦਰਸ਼ਨ ਕਰਨ ਲਈ ਉਜੈਨ ਪਹੁੰਚੀ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਤੇ ਵੀਡਓਜ਼ ਸ਼ੇਅਰ ਕੀਤੇ ਹਨ।

ਪਰਿਣੀਤੀ ਚੋਪੜਾ ਨੇ ਮੰਦਰ ਦੇ ਨੰਦੀ ਹਾਲ ਵਿੱਚ ਬੈਠ ਕੇ ਭਗਵਾਨ ਮਹਾਕਾਲ ਦੀ ਭਸਮ ਆਰਤੀ ਦੇ ਦਰਸ਼ਨ ਕੀਤੇ ਅਤੇ ਪਵਿੱਤਰ ਅਸਥਾਨ ਦੇ ਦਰਵਾਜ਼ੇ ਤੋਂ ਮੱਥਾ ਟੇਕ ਕੇ ਭਗਵਾਨ ਮਹਾਕਾਲ ਦਾ ਆਸ਼ੀਰਵਾਦ ਲਿਆ। ਅਦਾਕਾਰਾ ਪਰਿਣੀਤੀ ਚੋਪੜਾ ਆਪਣੀ ਆਉਣ ਵਾਲੀ ਫ਼ਿਲਮ 'ਉਚਾਈ' ਦੀ ਸਫਲਤਾ ਦੀ ਕਾਮਨਾ ਕਰਨ ਲਈ ਭਗਵਾਨ ਮਹਾਕਾਲ ਦੇ ਦਰਬਾਰ 'ਚ ਪਹੁੰਚੀ।
ਪਰਿਣੀਤੀ ਸਵੇਰੇ 3 ਵਜੇ ਮਹਾਕਾਲ ਮੰਦਰ ਪਹੁੰਚੀ। ਇਸ ਦੌਰਾਨ ਅਦਾਕਾਰਾ ਨੇ ਭਸਮ ਆਰਤੀ ਵਿੱਚ ਡਰੈਸ ਕੋਡ ਦੀ ਪਾਲਣਾ ਕਰਦਿਆਂ ਸਾੜੀ ਪਹਿਨੀ ਹੋਈ ਸੀ। ਪੀਲੇ ਰੰਗ ਦੀ ਸਾੜੀ ਪਹਿਨ ਕੇ ਪਰਿਣੀਤੀ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ। ਇਸ ਦੌਰਾਨ ਪਰਿਣੀਤੀ ਭਗਤੀ ਦੇ ਮੂਡ ਵਿੱਚ ਨਜ਼ਰ ਆਈ।
ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਫ਼ਿਲਮ 'ਉਚਾਈ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਹ ਫ਼ਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਫ਼ਿਲਮ ਨੂੰ ਮਿਲ ਰਹੇ ਹੁੰਗਾਰੇ ਤੋਂ ਖੁਸ਼, ਅਭਿਨੇਤਰੀ ਨੇ ਕਿਹਾ ਕਿ ਉਹ ਅਮਿਤਾਭ ਬੱਚਨ, ਅਨੁਪਮ ਖੇਰ, ਬੋਮਨ ਇਰਾਨੀ ਅਤੇ ਡੈਨੀ ਡੇਨਜੋਂਗਪਾ ਵਰਗੇ ਹਿੰਦੀ ਸਿਨੇਮਾ ਦੀਆਂ ਕੁਝ ਵੱਡੀਆਂ ਪ੍ਰਤਿਭਾਵਾਂ ਨਾਲ ਕੰਮ ਕਰਕੇ ਸਨਮਾਨਿਤ ਮਹਿਸੂਸ ਕਰ ਰਹੀ ਹੈ।

ਹੋਰ ਪੜ੍ਹੋ: ਗੋਭੀ ਦੇ ਅਚਾਰ ਨੂੰ ਲੈ ਕੇ ਫਸੀ ਮੀਰਾ ਰਾਜਪੂਤ, ਏਅਰਪੋਰਟ ਸਿਕਊਰਟੀ ਨੇ ਰੋਕਿਆ
ਅਦਾਕਾਰਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਫ਼ਿਲਮ ਦੇ ਕੁਝ ਬੀਟੀਐਸ ਪਲਾਂ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ, ਪਰਿਣੀਤੀ ਨੂੰ ਅਨੁਪਮ ਖੇਰ ਅਤੇ ਬੋਮਨ ਇਰਾਨੀ ਦੇ ਨਾਲ ਮਜ਼ੇਦਾਰ ਥਾਵਾਂ ਦਾ ਆਨੰਦ ਲੈਂਦੇ ਦੇਖਿਆ ਜਾ ਸਕਦਾ ਹੈ। ਉਹ ਸ਼ੂਟਿੰਗ ਲੋਕੇਸ਼ਨ 'ਤੇ ਘੁੰਮਦੀ ਅਤੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਸੂਰਜ ਬੜਜਾਤਿਆ ਦੁਆਰਾ ਨਿਰਦੇਸ਼ਿਤ ਫ਼ਿਲਮ 'ਉਚਾਈ' ਦੋਸਤੀ ਦੇ ਆਲੇ-ਦੁਆਲੇ ਘੁੰਮਦੀ ਹੈ। ਫ਼ਿਲਮ ਜ਼ਿੰਦਗੀ ਨੂੰ ਵੱਖਰੇ ਨਜ਼ਰੀਏ ਤੋਂ ਦੇਖਣ ਦੀ ਪ੍ਰੇਰਣਾ ਦਿੰਦੀ ਹੈ।
View this post on Instagram