
Mira Rajput news: ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਮੀਰਾ ਨੂੰ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਨਾ ਅਤੇ ਤਸਵੀਰਾਂ ਸ਼ੇਅਰ ਕਰਨਾ ਪਸੰਦ ਹੈ।

ਹਾਲ ਹੀ 'ਚ ਮੀਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਮਜ਼ਾਕੀਆ ਕਹਾਣੀ ਸ਼ੇਅਰ ਕੀਤੀ ਹੈ। ਜਿਸ ਵਿੱਚ ਮੀਰਾ ਨੇ ਇੱਕ ਤਸਵੀਰ ਪੋਸਟ ਕਰਕੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੂੰ ਏਅਰਪੋਰਟ 'ਤੇ ਸੁਰੱਖਿਆ ਗਾਰਡ ਨੇ ਰੋਕਿਆ ਸੀ। ਪਰ ਫਿਰ ਚੈਕਿੰਗ ਦੌਰਾਨ ਉਸ ਦੇ ਬੈਗ 'ਚੋਂ ਅਜਿਹੀ ਚੀਜ਼ ਨਿਕਲੀ ਜਿਸ ਨੂੰ ਵੇਕ ਕੇ ਸਿਕਊਰਟੀ ਗਾਰਡ ਵੀ ਹੱਸ ਪਏ।

ਦਰਅਸਲ ਮੀਰਾ ਰਾਜਪੂਤ ਕ੍ਰਿਸਮਸ ਦੇ ਮੌਕੇ 'ਤੇ ਆਪਣੀ ਮਾਂ ਨੂੰ ਮਿਲਣ ਜਾ ਰਹੀ ਸੀ। ਮੀਰਾ ਜਿਵੇਂ ਹੀ ਏਅਰਪੋਰਟ ਪਹੁੰਚੀ ਤਾਂ ਸੁਰੱਖਿਆ ਗਾਰਡ ਨੇ ਉਸ ਨੂੰ ਰੋਕ ਲਿਆ। ਜਦੋਂ ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਗੋਭੀ ਦਾ ਅਚਾਰ ਨਿਕਲਿਆ। ਇਹ ਦੇਖ ਕੇ ਅਧਿਕਾਰੀ ਵੀ ਹੱਸ ਪਏ ਅਤੇ ਉਨ੍ਹਾਂ ਨੇ ਉਸ ਨੂੰ ਜਾਣ ਦਿੱਤਾ।
ਮੀਰਾ ਰਾਜਪੂਤ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਅਚਾਰ ਦੀ ਸ਼ੀਸ਼ੀ ਵਾਲੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, 'ਜਦੋਂ ਤੁਹਾਨੂੰ ਏਅਰਪੋਰਟ 'ਤੇ ਘਰ ਦਾ ਪਕਾਇਆ ਭੋਜਨ ਲਿਜਾਣ ਲਈ ਲੋਕਾਂ ਵੱਲੋਂ ਰੋਕਿਆ ਜਾਂਦਾ ਹੈ। ਇਹ ਗੋਭੀ ਤੇ ਸ਼ਲਗਮ ਦਾ ਅਚਾਰ ਹੈ। ਇਹ ਦੇਖ ਕੇ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਪੰਜਾਬੀ ਹੋ। ਇਸ ਤੋਂ ਬਾਅਦ ਅਧਿਕਾਰੀ ਹੱਸਣ ਲੱਗੇ ਅਤੇ ਕਿਹਾ ਕਿ ਜੇਕਰ ਅਚਾਰ ਹੈ ਤਾਂ ਜਾਣ ਦਿਓ।

ਹੋਰ ਪੜ੍ਹੋ: ਸੁਸ਼ਾਂਤ ਦੀ ਭੈਣ ਨੇ ਪੀਐਮ ਮੋਦੀ ਤੋਂ ਕੀਤੀ ਸੀਬੀਆਈ ਜਾਂਚ ਤੇ ਰੂਪਕੁਮਾਰ ਦੀ ਸੁਰੱਖਿਆ ਦੀ ਮੰਗ
ਮੀਰਾ ਕਪੂਰ ਨੇ ਕ੍ਰਿਸਮਿਸ ਦੇ ਦਿਨ 'ਤੇ ਸ਼ਾਹਿਦ ਨਾਲ ਇੱਕ ਪਿਆਰੀ ਤਸਵੀਰ ਸਾਂਝੀ ਕੀਤੀ ਅਤੇ ਕੈਪਸ਼ਨ 'ਚ ਲਿਖਿਆ, 'ਮੇਰੇ ਅਤੇ ਮੇਰੇ ਸਾਂਤਾ ਵੱਲੋਂ ਕ੍ਰਿਸਮਸ ਦੀਆਂ ਮੁਬਾਰਕਾਂ। ਸਾਡੇ ਦੋਵੇਂ ਬੱਚੇ ਆਪਣੇ ਤੋਹਫ਼ੇ ਅਤੇ ਪਜਾਮੇ ਵਿੱਚ ਰੁੱਝੇ ਹੋਏ ਹਨ।ਮੀਰਾ ਦੀ ਇਸ ਤਸਵੀਰ 'ਤੇ ਪ੍ਰਸ਼ੰਸਕਾਂ ਨੇ ਬਹੁਤ ਪਿਆਰ ਦੀ ਵਰਖਾ ਕੀਤੀ ਹੈ।
View this post on Instagram