ਸੁਸ਼ਾਂਤ ਦੀ ਭੈਣ ਨੇ ਪੀਐਮ ਮੋਦੀ ਤੋਂ ਕੀਤੀ ਸੀਬੀਆਈ ਜਾਂਚ ਤੇ ਰੂਪਕੁਮਾਰ ਦੀ ਸੁਰੱਖਿਆ ਦੀ ਮੰਗ

written by Pushp Raj | December 27, 2022 02:23pm

Sushant Singh Rajput death case: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਦੋ ਸਾਲਾਂ ਬਾਅਦ ਮੁੜ ਨਵੇਂ ਖੁਲਾਸੇ ਹੋ ਰਹੇ ਹਨ। ਹਾਲ ਹੀ ਵਿੱਚ ਕੂਪਰ ਹਸਪਤਾਲ 'ਚ ਅਦਾਕਾਰ ਦੀ ਮੌਤ ਨੂੰ ਲੈ ਪੋਸਟਮਾਰਟਮ ਕਰਨ ਵਾਲੀ ਟੀਮ ਦੇ ਮੈਂਬਰ ਨੇ ਵੱਡਾ ਖੁਲਾਸਾ ਕੀਤਾ ਹੈ। ਜਿਸ ਤੋਂ ਬਾਅਦ ਸੁਸ਼ਾਂਤ ਦੀ ਭੈਣ ਨੇ ਪੀਐਮ ਮੋਦੀ ਤੋਂ ਸੀਬੀਆਈ ਜਾਂਚ ਤੇ ਰੂਪਕੁਮਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ।

image Source : Instagram

ਦੱਸ ਦੇਈਏ ਕਿ ਸੁਸ਼ਾਂਤ ਦਾ ਪੋਸਟਮਾਰਟਮ ਜੂਨ 2020 ਵਿੱਚ ਕੂਪਰ ਹਸਪਤਾਲ ਵਿੱਚ ਕੀਤਾ ਗਿਆ ਸੀ। ਉਸ ਦੌਰਾਨ ਕਿਹਾ ਗਿਆ ਸੀ ਕਿ ਅਦਾਕਾਰ ਦੇ ਸਰੀਰ 'ਤੇ ਕੋਈ ਨਿਸ਼ਾਨ ਨਹੀਂ ਮਿਲਿਆ ਹੈ। ਇਹ ਮਾਮਲਾ ਖੁਦਕੁਸ਼ੀ ਦਾ ਲੱਗਦਾ ਹੈ। ਹਾਲਾਂਕਿ ਹੁਣ ਟੀਮ ਦੇ ਮੈਂਬਰ ਰੂਪਕੁਮਾਰ ਸ਼ਾਹ ਵੱਲੋਂ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆ ਰਹੀ ਹੈ।

ਅਸਲ 'ਚ ਕੂਪਰ ਹਸਪਤਾਲ ਦੇ ਮੁਰਦਾਘਰ ਦੇ ਸਟਾਫ ਮੈਂਬਰ ਰੂਪ ਕੁਮਾਰ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਸੁਸ਼ਾਂਤ ਦੀ ਮੌਤ ਖੁਦਕੁਸ਼ੀ ਨਹੀਂ ਸਗੋਂ ਕਤਲ ਸੀ। ਅਜਿਹੇ 'ਚ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਰੂਪਕੁਮਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਉੱਥੇ ਹੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੁਸ਼ਾਂਤ ਦੀ ਭੈਣ ਸ਼ਵੇਤਾ ਨੇ ਟਵੀਟ ਕੀਤਾ।n

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕਰਦੇ ਹੋਏ ਸ਼ਵੇਤਾ ਨੇ ਲਿਖਿਆ, 'ਸਾਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਰੂਪਕੁਮਾਰ ਸ਼ਾਹ ਸੁਰੱਖਿਅਤ ਰਹੇ। ਸੀਬੀਆਈ ਨੂੰ ਸੁਸ਼ਾਂਤ ਦੇ ਕੇਸ ਨੂੰ ਸਮੇਂ ਨਾਲ ਜੋੜਨਾ ਚਾਹੀਦਾ ਹੈ। ' ਇਸ ਦੇ ਨਾਲ ਹੀ ਸ਼ਵੇਤਾ ਨੇ ਆਪਣੇ ਭਰਾ ਸੁਸ਼ਾਂਤ ਸਿੰਘ ਰਾਜਪੂਤ ਲੀ ਇਨਸਾਫ ਦੀ ਮੰਗ ਵੀ ਕੀਤੀ ਹੈ।

image Source : twitter

ਸ਼ਵੇਤਾ ਸਿੰਘ ਕੀਰਤੀ ਨੇ ਟਵਿੱਟਰ 'ਤੇ ਲਿਖਿਆ, 'ਜੇਕਰ ਇਸ ਸਬੂਤ ਵਿੱਚ ਇਕ ਫੀਸਦੀ ਵੀ ਸੱਚਾਈ ਹੈ, ਤਾਂ ਅਸੀਂ ਸੀਬੀਆਈ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕਰਦੇ ਹਾਂ। ਸਾਨੂੰ ਹਮੇਸ਼ਾ ਵਿਸ਼ਵਾਸ ਹੈ ਕਿ ਤੁਸੀਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਓਗੇ। ਅਜੇ ਤੱਕ ਅਸੀਂ ਇਸ ਮਾਮਲੇ ਨੂੰ ਬੰਦ ਨਹੀਂ ਕੀਤਾ ਹੈ ਅਤੇ ਇਹ ਦੇਖ ਕੇ ਸਾਡਾ ਦਿਲ ਦੁਖਦਾ ਹੈ।

ਦੱਸ ਦੇਈਏ ਕਿ ਕੂਪਰ ਹਸਪਤਾਲ ਦੇ ਸਟਾਫ ਮੈਂਬਰ ਰੂਪ ਕੁਮਾਰ ਸ਼ਾਹ ਨੇ ਖੁਲਾਸਾ ਕਰ ਕਿਹਾ ਕਿ ਸੁਸ਼ਾਂਤ ਦਾ ਸਰੀਰ ਵੱਖਰਾ ਦਿਖਾਈ ਦੇ ਰਿਹਾ ਸੀ। ਮੈਂ ਆਪਣੇ ਸੀਨੀਅਰ ਕੋਲ ਗਿਆ ਅਤੇ ਕਿਹਾ ਕਿ ਇਹ ਖੁਦਕੁਸ਼ੀ ਦਾ ਮਾਮਲਾ ਨਹੀਂ ਲੱਗਦਾ। ਸੁਸ਼ਾਂਤ ਦੀ ਗਰਦਨ 'ਤੇ ਨਿਸ਼ਾਨ ਫਾਹੇ ਤੋਂ ਲਟਕਦੇ ਨਜ਼ਰ ਨਹੀਂ ਆ ਰਹੇ ਸਨ। ਉਸ ਨੂੰ ਦੇਖ ਕੇ ਲੱਗਦਾ ਸੀ ਕਿ ਨਿਸ਼ਾਨ ਇਹੋ ਜਿਹਾ ਸੀ ਕਿ ਤੜਫਾ ਕੇ ਛੱਡ ਦਿੱਤਾ ਹੋਵੇ। ਸ਼ਾਹ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਇਹ ਗੱਲ ਆਪਣੇ ਸੀਨੀਅਰ ਨੂੰ ਦੱਸੀ ਤਾਂ ਉਨ੍ਹਾਂ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ।

image Source : twitter/ ANI

ਹੋਰ ਪੜ੍ਹੋ: 'ਸੁਸ਼ਾਂਤ ਸਿੰਘ ਰਾਜਪੂਤ ਦਾ ਹੋਇਆ ਸੀ ਕਤਲ,ਪੋਸਟਮਾਰਟਮ ਕਰਨ ਵਾਲੇ ਸ਼ਖਸ ਨੇ ਕੀਤਾ ਦਾਅਵਾ

ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ 14 ਜੂਨ 2020 ਨੂੰ ਉਪਨਗਰ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ ਵਿੱਚ ਮ੍ਰਿਤਕ ਪਾਏ ਗਏ ਸਨ। ਰਿਆ ਚੱਕਰਵਰਤੀ 'ਤੇ ਸੁਸ਼ਾਂਤ ਨੂੰ ਆਤਮਹੱਤਿਆ ਲਈ ਉਕਸਾਉਣ ਅਤੇ ਉਨ੍ਹਾਂ ਦੀ ਜਾਇਦਾਦ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਰੀਆ ਨੂੰ ਸੁਸ਼ਾਂਤ ਦੀ ਮੌਤ ਨਾਲ ਜੁੜੇ ਡਰੱਗ ਮਾਮਲੇ 'ਚ 28 ਦਿਨ ਜੇਲ 'ਚ ਰਹਿਣਾ ਪਿਆ ਸੀ।

You may also like