ਆਈਸ਼ਾ ਜੁਲਕਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਫ਼ਿਲਮ ‘ਚ ਦਿੱਤੇ ਇਨ੍ਹਾਂ ਸੀਨਾਂ ਕਰਕੇ ਕੋਰਟ ‘ਚ ਪਹੁੰਚ ਗਿਆ ਸੀ ਮਾਮਲਾ
ਆਈਸ਼ਾ ਜੁਲਕਾ ਇੱਕ ਅਜਿਹੀ ਅਦਾਕਾਰਾ ਜਿਨ੍ਹਾਂ ਨੇ ਨੱਬੇ ਦੇ ਦਹਾਕੇ ‘ਚ ਕਈ ਹਿੱਟ ਫ਼ਿਲਮਾਂ ਦਿੱਤੀਆਂ । ਪਰ ਪਿਛਲੇ ਲੰਮੇ ਸਮੇਂ ਤੋਂ ਉਹ ਇੰਡਸਟਰੀ ਤੋਂ ਦੂਰ ਹਨ । ਉਹ ਇੱਕ ਅਜਿਹੀ ਅਦਾਕਾਰਾ ਹਨ ਜਿਨ੍ਹਾਂ ਨੇ ਆਪਣੇ ਕਰੀਅਰ ਦੇ ਸ਼ਿਖਰ ‘ਤੇ ਪਹੁੰਚ ਕੇ ਫ਼ਿਲਮਾਂ ‘ਚ ਕੰਮ ਕਰਨਾ ਬੰਦ ਕਰ ਦਿੱਤਾ ਸੀ । ਕੋਈ ਸਮਾਂ ਸੀ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਜੋ ਜੀਤਾ ਵਹੀ ਸਿਕੰਦਰ’ , ਖਿਲਾੜੀ ,ਮਾਸੂਮ,ਵਕਤ ਹਮਾਰਾ ਹੈ,ਮਿਹਰਬਾਨ,ਬਲਮਾ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ।
https://www.instagram.com/p/BgpsniiDitn/
ਪਰ ਅਜਿਹਾ ਕੀ ਕਾਰਨ ਸੀ ਕਿ ਇਸ ਅਦਾਕਾਰਾ ਨੇ ਉਸ ਸਮੇਂ ਫ਼ਿਲਮਾਂ ਤੋਂ ਮੂੰਹ ਮੋੜ ਲਿਆ ਸੀ ਜਿਸ ਸਮੇਂ ਉਹ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਸੀ ਅਤੇ ਇਨ੍ਹਾਂ ਫ਼ਿਲਮਾਂ ਨੇ ਉਨ੍ਹਾਂ ਦਾ ਨਾਂਅ ਬਾਲੀਵੁੱਡ ਦੀਆਂ ਟੌਪ ਦੀਆਂ ਹੀਰੋਇਨਾਂ ਦੀ ਸੂਚੀ ‘ਚ ਸ਼ਾਮਿਲ ਕਰ ਦਿੱਤਾ ਸੀ । ਆਈਸ਼ਾ ਨੇ ਇੱਕ ਅਦਾਕਾਰਾ ਦੇ ਤੌਰ ‘ਤੇ 11 ਸਾਲ ਦੀ ਉਮਰ ‘ਚ ਪਹਿਲੀ ਵਾਰ ਫ਼ਿਲਮ ‘ਕੈਸੇ ਕੈਸੇ ਲੋਗ’ ‘ਚ ਕੰਮ ਕੀਤਾ ਸੀ ।
https://www.instagram.com/p/BcgeyvBDEPx/
ਇਸ ਤੋਂ ਬਾਅਦ ਇਸ ਉਨ੍ਹਾਂ ਨੇ ਸਲਮਾਨ ਖ਼ਾਨ ਦੇ ਨਾਲ ਕੁਰਬਾਨ ਅਤੇ ਆਮਿਰ ਖ਼ਾਨ ਦੇ ਨਾਲ ‘ਜੋ ਜੀਤਾ ਵਹੀ ਸਿਕੰਦਰ’ ‘ਚ ਕੰਮ ਕੀਤਾ ਅਤੇ ਇਨ੍ਹਾਂ ਫ਼ਿਲਮਾਂ ਨੇ ਉਸ ਨੂੰ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚਾ ਦਿੱਤਾ ਸੀ ।
https://www.instagram.com/p/BgFt8HpFVyY/
ਪਰ ਦਲਾਲ ਫ਼ਿਲਮ ‘ਚ ਉਨ੍ਹਾਂ ‘ਤੇ ਕਈ ਇੰਟੀਮੈਟ ਸੀਨ ਫ਼ਿਲਮਾਏ ਗਏ ਸਨ ਜਿਸ ਦਾ ਅਸਰ ਉਨ੍ਹਾਂ ਦੇ ਕਰੀਅਰ ‘ਤੇ ਪਿਆ ਸੀ ਦੱਸਿਆ ਜਾਂਦਾ ਹੈ ਕਿ ਇਹ ਮਾਮਲਾ ਕੋਰਟ ‘ਚ ਪਹੁੰਚ ਗਿਆ ।ਇਸੇ ਦਾ ਅਸਰ ਉਨ੍ਹਾਂ ਦੇ ਕਰੀਅਰ ‘ਤੇ ਪਿਆ ਅਤੇ ਆਈਸ਼ਾ ਆਪਣੇ ਕਾਮਯਾਬੀ ਦੀ ਲੜੀ ਨੂੰ ਬਰਕਰਾਰ ਨਾ ਰੱਖ ਸਕੀ ।