ਭਾਸ਼ਾ ਵਿਵਾਦ 'ਤੇ ਆਯੁਸ਼ਮਾਨ ਖੁਰਾਨਾ ਨੇ ਆਖੀ ਦਿਲ ਨੂੰ ਛੂਹ ਲੈਣ ਵਾਲੀ ਗੱਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | May 25, 2022

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਯੁਸ਼ਮਾਨ ਖੁਰਾਨਾ ਇਨ੍ਹੀਂ ਦਿਨੀਂ ਆਪਣੀ ਫਿਲਮ "ਅਨੇਕ" ਨੂੰ ਲੈ ਕੇ ਸੁਰੱਖੀਆਂ ਦੇ ਵਿੱਚ ਹਨ। ਆਯੁਸ਼ਮਾਨ ਦੀ ਇਹ ਫਿਲਮ ਜਲਦ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ ਕਈ ਮੁੱਦਿਆਂ 'ਤੇ ਗੱਲ ਕਰਦੀ ਹੈ, ਜਿਨ੍ਹਾਂ 'ਚੋਂ ਇਕ ਭਾਸ਼ਾ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਆਯੁਸ਼ਮਾਨ ਖੁਰਾਨਾ ਨੇ ਭਾਸ਼ਾ ਬਾਰੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ ਹਨ।

image From instagram

ਆਯੁਸ਼ਮਾਨ ਖੁਰਾਨਾ ਦੀ ਫਿਲਮ 'ਅਨੇਕ' ਦੀ ਰਿਲੀਜ਼ ਡੇਟ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਆਯੁਸ਼ਮਾਨ ਇਸ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੇ ਹਨ। ਇਹ ਫਿਲਮ ਕਈ ਮੁੱਦਿਆਂ 'ਤੇ ਗੱਲ ਕਰਦੀ ਹੈ, ਜਿਨ੍ਹਾਂ 'ਚੋਂ ਇੱਕ ਭਾਸ਼ਾ ਵੀ ਹੈ। ਕੁਝ ਦਿਨ ਪਹਿਲਾਂ ਬਾਲੀਵੁੱਡ ਤੇ ਸਾਊਥ ਫਿਲਮ ਇੰਡਸਟਰੀ ਵਿਚਾਲੇ ਭਾਸ਼ਾ ਨੂੰ ਲੈ ਕੇ ਵਿਵਾਦ ਵੀ ਚੱਲ ਰਿਹਾ ਹੈ।
ਹਾਲ ਹੀ ਵਿੱਚ ਆਪਣੇ ਇੱਕ ਇੰਟਰਵਿਊ ਦੌਰਾਨ ਆਯੁਸ਼ਮਾਨ ਖੁਰਾਨਾ ਨੇ ਭਾਸ਼ਾ ਬਾਰੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ। ANI ਨੂੰ ਦਿੱਤੇ ਗਏ ਆਪਣੇ ਇੱਕ ਇੰਟਰਵਿਊ ਵਿੱਚ ਆਯੁਸ਼ਮਾਨ ਨੇ ਕਿਹਾ, "ਅਸੀਂ ਅਸਲ ਵਿੱਚ ਇੱਕ ਭਾਸ਼ਾ ਨੂੰ ਸਭ ਤੋਂ ਅੱਗੇ ਨਹੀਂ ਰੱਖ ਸਕਦੇ... ਭਾਰਤ ਉਹ ਦੇਸ਼ ਨਹੀਂ ਹੈ।"

ਆਯੁਸ਼ਮਾਨ ਨੇ ਅੱਗੇ ਕਿਹਾ, " ਸਾਡੇ ਕੋਲ ਬਹੁਤ ਸਾਰੀਆਂ ਭਾਸ਼ਾਵਾਂ, ਧਰਮ, ਖੇਤਰ, ਭਾਈਚਾਰਾ ਅਤੇ ਜਾਤਾਂ ਹਨ। ਹਰ ਭਾਸ਼ਾ ਬਰਾਬਰ ਅਤੇ ਮਹੱਤਵਪੂਰਨ ਹੈ। ਸਾਨੂੰ ਆਪਣੀ ਕੌਮ ਦੀ ਹਰ ਭਾਸ਼ਾ ਨੂੰ ਬਰਾਬਰ ਮਹੱਤਵ ਦੇਣਾ ਚਾਹੀਦਾ ਹੈ। ਆਯੁਸ਼ਮਾਨ ਖੁਰਾਨਾ ਨੇ ਕਿ ਭਾਵੇਂ ਸਾਡੇ ਕੋਲ ਵੱਖ-ਵੱਖ ਭਾਸ਼ਾਵਾਂ ਹਨ ਪਰ ਇਸ ਦੇ ਬਾਵਜੂਦ ਹਰ ਕਿਸੇ ਦਾ ਦਿਲ ਇੱਕ ਹੋਣਾ ਚਾਹੀਦਾ ਹੈ।"

image From instagram

ਆਯੁਸ਼ਮਾਨ ਨੇ ਜ਼ੋਰ ਦੇ ਕੇ ਕਿਹਾ, 'ਭਾਸ਼ਾਵਾਂ ਬਹੁਤ ਸਾਰੀਆਂ ਹੋ ਸਕਦੀਆਂ ਹਨ, ਪਰ ਲੋਕਾਂ ਦੇ ਦਿਲ ਇੱਕ ਹੋਣੇ ਚਾਹੀਦੇ ਹਨ।' ਖਾਸ ਤੌਰ 'ਤੇ ਅਜਿਹੇ ਦੇਸ਼ ਵਿਚ ਜਿੱਥੇ ਹਰ ਕੁਝ ਕਿਲੋਮੀਟਰ 'ਤੇ ਸੱਭਿਆਚਾਰ ਅਤੇ ਭਾਸ਼ਾ ਵਿੱਚ ਤਬਦੀਲੀ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਆਯੁਸ਼ਮਾਨ ਖੁਰਾਨਾ ਦੀ ਆਉਣ ਵਾਲੀ ਫਿਲਮ 'ਅਨੇਕ' ਭਾਸ਼ਾ ਦੇ ਆਧਾਰ 'ਤੇ ਲੋਕਾਂ ਨਾਲ ਹੁੰਦੇ ਵਿਤਕਰੇ ਵਰਗੇ ਗੰਭੀਰ ਮੁੱਦੇ 'ਤੇ ਆਧਾਰਿਤ ਹੈ।

ਦੱਸ ਦੇਈਏ ਕਿ ਫਿਲਮ ਦਾ ਟ੍ਰੇਲਰ ਪਿਛਲੇ ਮਹੀਨੇ ਲਾਂਚ ਹੋਇਆ ਸੀ, ਜਿਸ ਵਿੱਚ ਭਾਸ਼ਾ ਵਿਵਾਦ ਦੀ ਝਲਕ ਦੇਖਣ ਨੂੰ ਮਿਲੀ ਸੀ। ਟ੍ਰੇਲਰ ਦੇ ਇਸ ਸੀਨ 'ਚ ਆਯੁਸ਼ਮਾਨ ਕਾਰ 'ਚ ਬੈਠੇ ਵਿਅਕਤੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਉਹ ਉਸ ਆਦਮੀ ਨੂੰ ਪੁੱਛਦਾ ਹੈ ਕਿ ਤੁਹਾਨੂੰ ਕਿਉਂ ਲੱਗਦਾ ਹੈ ਕਿ ਉਹ ਉੱਤਰੀ ਭਾਰਤ ਤੋਂ ਹੈ। ਇਸ 'ਤੇ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੀ ਹਿੰਦੀ ਸਾਫ਼ ਹੈ, ਸ਼ਾਇਦ ਇਸ ਲਈ। ਇਸ 'ਤੇ ਆਯੁਸ਼ਮਾਨ ਸਵਾਲ ਕਰਦਾ ਹੈ ਕਿ ਹਿੰਦੀ ਇਹ ਤੈਅ ਕਰਦੀ ਹੈ ਕਿ ਕੌਣ ਉੱਤਰ ਤੋਂ ਹੈ ਅਤੇ ਕੌਣ ਦੱਖਣ ਤੋਂ ਹੈ? ਉਹ ਵਿਅਕਤੀ ਆਯੁਸ਼ਮਾਨ ਦੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦੇ ਸਕਿਆ।

image From instagram

ਹੋਰ ਪੜ੍ਹੋ : ਅਫਸਾਨਾ ਖਾਨ ਨੇ ਜਾਨੀ ਨੂੰ ਬਹੁਤ ਹੀ ਪਿਆਰੇ ਅੰਦਾਜ਼ 'ਚ ਦਿੱਤੀ ਜਨਮਦਿਨ ਦਿਨ ਦੀ ਵਧਾਈ, ਲਿਖਿਆ ਖ਼ਾਸ ਨੋਟ

'ਅਨੇਕ' ਨੂੰ ਅਨੁਭਵ ਸਿਨਹਾ ਨੇ ਡਾਇਰੈਕਟ ਕੀਤਾ ਹੈ ਅਤੇ ਇਹ ਫਿਲਮ 27 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਵਿੱਚ ਆਯੁਸ਼ਮਾਨ ਨੂੰ ਇੱਕ ਅੰਡਰਕਵਰ ਪੁਲਿਸ ਅਧਿਕਾਰੀ ਵਜੋਂ ਕਿਰਦਾਰ ਨਿਭਾ ਰਹੇ ਹਨ ਜੋ ਭਾਰਤ ਦੇ ਉੱਤਰ-ਪੂਰਬੀ ਖੇਤਰ ਵਿੱਚ ਸ਼ਾਂਤੀ ਬਹਾਲ ਕਰਨ ਦੇ ਮਿਸ਼ਨ 'ਤੇ ਹੈ। ਨਾਗਾਲੈਂਡ ਦੀ ਮਾਡਲ ਐਂਡਰੀਆ ਕੇਵਿਚੁਸਾ ਇਸ ਫਿਲਮ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਰਹੀ ਹੈ।

You may also like