Chandigarh Kare Aashiqui ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਆਯੁਸ਼ਮਾਨ ਖੁਰਾਣਾ ਤੇ ਵਾਨੀ ਕਪੂਰ ਦੀ ਲਵ ਸਟੋਰੀ ਹੈ ਵੱਖਰੀ

Written by  Lajwinder kaur   |  November 08th 2021 04:59 PM  |  Updated: November 08th 2021 05:15 PM

Chandigarh Kare Aashiqui ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਆਯੁਸ਼ਮਾਨ ਖੁਰਾਣਾ ਤੇ ਵਾਨੀ ਕਪੂਰ ਦੀ ਲਵ ਸਟੋਰੀ ਹੈ ਵੱਖਰੀ

ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਣਾ Ayushmann Khurrana  ਅਜਿਹੇ ਐਕਟਰ ਨੇ ਜੋ ਕਿ ਹਰ ਵਾਰ ਆਪਣੀ ਫ਼ਿਲਮਾਂ ਦੇ ਨਾਲ ਕੁਝ ਵੱਖਰਾ ਕਰਦੇ ਹਨ। ਇਸ ਲਈ ਉਨ੍ਹਾਂ ਦੀਆਂ ਫ਼ਿਲਮਾਂ ਦੀਆਂ ਕਹਾਣੀਆਂ ਵੀ ਵੱਖਰੀਆਂ ਹੀ ਹੁੰਦੀਆਂ ਹਨ। ਇਸ ਵਾਰ ਵੀ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ Chandigarh Kare Aashiqui ਵੀ ਵੱਖਰੇ ਵਿਸ਼ੇ ਉੱਤੇ ਬਣੀ ਹੋਈ ਫ਼ਿਲਮ ਹੈ।  ਆਯੁਸ਼ਮਾਨ ਅਤੇ ਵਾਨੀ ਕਪੂਰ Vaani Kapoor ਦੀ ਅਗਲੀ ਫਿਲਮ 'ਚੰਡੀਗੜ੍ਹ ਕਰੇ ਆਸ਼ਿਕੀ' ਫ਼ਿਲਮ ਇੱਕ ਵੱਖਰੀ ਪ੍ਰੇਮ ਕਹਾਣੀ ਲੈ ਕੇ ਆ ਰਹੀ ਹੈ । ਇਸ ਫ਼ਿਲਮ ਦਾ ਪੋਸਟਰ ਅੱਜ ਹੀ ਰਿਲੀਜ਼ ਕੀਤਾ ਗਿਆ ਅਤੇ ਅੱਜ ਹੀ ਫ਼ਿਲਮ ਦਾ ਟ੍ਰੇਲਰ ਵੀ ਦਰਸ਼ਕਾਂ ਦੇ ਰੁਬਰੂ ਕਰ ਦਿੱਤਾ ਗਿਆ ਹੈ। ਟ੍ਰੇਲਰ 'ਚ ਆਯੁਸ਼ਮਾਨ ਵਾਨੀ ਕਪੂਰ ਨਾਲ ਪਿਆਰ ਕਰਦੇ ਹੋਏ ਨਜ਼ਰ ਆ ਰਹੇ ਹਨ ਪਰ ਇਹ ਪ੍ਰੇਮ ਕਹਾਣੀ ਇੰਨੀ ਆਸਾਨ ਅਤੇ ਨਾਰਮਲ ਨਹੀਂ ਹੈ।

chandigarh kare aashiqui released image source- youtube

ਹੋਰ ਪੜ੍ਹੋ : ਇੱਕ ਹੋਰ ਕ੍ਰਿਕੇਟਰ ਦਾ ਦਿਲ ਆਇਆ ਬਾਲੀਵੁੱਡ ਦੀ ਅਦਾਕਾਰਾ ‘ਤੇ, ਕ੍ਰਿਕਟਰ KL Rahul ਨੇ ਆਥੀਆ ਸ਼ੈੱਟੀ ਨਾਲ ਕੀਤਾ ਆਪਣੇ ਪਿਆਰ ਦਾ ਇਜ਼ਹਾਰ

ਜੀ ਹਾਂ 3 ਮਿੰਟ ਅਤੇ 13 ਸੈਕਿੰਡ ਦੇ ਟ੍ਰੇਲਰ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਜਿਸ ਚ ਕਾਮੇਡੀ, ਪਿਆਰ, ਰੋਮਾਂਸ ਅਤੇ ਇਮੋਸ਼ਨ ਸਾਰੇ ਹੀ ਰੰਗ ਦੇਖਣ ਨੂੰ ਮਿਲ ਰਹੇ ਹਨ। ਆਯੁਸ਼ਮਾਨ ਫਿੱਟਨੈਸ ਫ੍ਰੀਕ-ਟ੍ਰੇਨਰ ਮਨੂ ਦਾ ਕਿਰਦਾਰ ਨਿਭਾ ਰਿਹਾ ਹੈ ਅਤੇ ਵਾਨੀ ਜੋ ਮਾਨਵੀ ਨਾਂਅ ਦੀ ਮੁਟਿਆਰ ਦਾ ਕਿਰਦਾਰ ਨਿਭਾ ਰਹੀ ਹੈ ਜੋ ਕਿ ਜਿੰਮ ‘ਚ ਜ਼ੁੰਬਾ ਸਿਖਾਉਂਦੀ ਹੈ। ਮੰਨੂ ਨੂੰ ਮਾਨਵੀ ਨਾਲ ਪਿਆਰ ਹੋ ਜਾਂਦਾ ਹੈ, ਪਰ ਮਾਨਵੀ ਇੱਕ ਟਰਾਂਸ-ਵੂਮੈਨ ਹੈ। ਹੇਠ ਦਿੱਤੇ ਲਿੰਕ ਉੱਤੇ ਤੁਸੀਂ ਇਸ ਅਨੋਖੀ ਪ੍ਰੇਮ ਕਹਾਣੀ ਦਾ ਮਜ਼ੇਦਾਰ ਟ੍ਰੇਲਰ ਦੇਖ ਸਕਦੇ ਹੋ। ਤੁਹਾਨੂੰ ਇਹ ਟ੍ਰੇਲਰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸੋ।

inside image of vaani kapoor aysuhmaan khurana cahndigarh kare aashiqui image source- youtube

ਹੋਰ ਪੜ੍ਹੋ :ਬ੍ਰਿਟਿਸ਼ ਸਿੱਖ ਮਹਿਲਾ ਆਰਮੀ ਅਫਸਰ ਹਰਪ੍ਰੀਤ ਚੰਦੀ ‘South Pole Adventure’ ਦੇ ਲਈ ਹੋਈ ਰਵਾਨਾ, ਪੰਜਾਬੀਆਂ ਲਈ ਇਹ ਹੈ ਮਾਣ ਦੀ ਗੱਲ

ਦੱਸ ਦਈਏ 'ਚੰਡੀਗੜ੍ਹ ਕਰੇ ਆਸ਼ਿਕੀ' 10 ਦਸੰਬਰ ਨੂੰ ਸਿਨੇਮਾ ਘਰਾਂ ਦੀ ਰੌਣਕ ਬਣਨ ਜਾ ਰਹੀ ਹੈ। ਇਸ ਫ਼ਿਲਮ ਦੀ ਕਹਾਣੀ ਦੇ ਨਾਲ, ਲੋਕ ਆਯੁਸ਼ਮਾਨ ਖੁਰਾਨਾ ਦੇ ਆਪਣੇ ਕਿਰਦਾਰ ਲਈ ਕੀਤੇ ਗਏ ਜ਼ਬਰਦਸਤ ਬਾਡੀ ਟ੍ਰਾਂਸਫਾਰਮੇਸ਼ਨ ਦੀ ਵੀ ਤਾਰੀਫ ਕਰ ਰਹੇ ਹਨ। ਅਭਿਸ਼ੇਕ ਕਪੂਰ ਨੇ ਇਸ ਫ਼ਿਲਮ ਦਾ ਡਾਇਰੈਕਸ਼ਨ ਕੀਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network