
Ayushmann Khurrana with fan viral video: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਆਪਣੇ ਸਹਿਜ ਤੇ ਨਿਮਰ ਸੁਭਾਅ ਲਈ ਬੇਹੱਦ ਮਸ਼ਹੂਰ ਹਨ। ਹਾਲ ਹੀ ਵਿੱਚ ਆਯੁਸ਼ਮਾਨ ਖੁਰਾਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।

ਦੱਸ ਦੇਈਏ ਕਿ ਡ੍ਰੀਮ ਗਰਲ ਫੇਮ ਅਦਾਕਾਰ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਲਈ ਰਾਜਧਾਨੀ ਪਹੁੰਚੀ ਸਨ, ਇਸ ਦੌਰਾਨ ਇੱਥੇ ਗਾਇਕ ਨੇ ਦਿੱਲੀ ਦੀਆਂ ਸੜਕਾਂ ਉੱਤੇ ਆਪਣੇ ਇੱਕ ਫੈਨ ਨਾਲ ਗੀਤ ਗਾ ਕੇ ਉਸ ਦਾ ਤੇ ਆਪਣਾ ਸੁਫਨਾ ਪੂਰਾ ਕੀਤਾ।
ਦਰਅਸਲ ਵਾਇਰਲ ਹੋ ਰਹੀ ਇਹ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਟ੍ਰੀਟ ਸਿੰਗਰ ਸ਼ਿਵਮ ਗਿਟਾਰ 'ਤੇ ਗੀਤ ਗਾ ਰਿਹਾ ਹੈ। ਇਸ ਦੌਰਾਨ ਆਯੁਸ਼ਮਾਨ ਖੁਰਾਨਾ ਉਸ ਦੀ ਆਵਾਜ਼ ਤੇ ਗਿਟਾਰ ਦੀ ਧੁਨ ਸੁਣ ਕੇ ਉੱਥੇ ਅਚਾਨ ਕ ਆ ਪਹੁੰਚੇ। ਆਯੁਸ਼ਮਾਨ ਨੇ ਆਪਣੇ ਇਸ ਫੈਨ ਨਾਲ ਮਿਲ ਕੇ ਗਿਟਾਰ ਦੀ ਧੁਨ 'ਤੇ ਗੀਤ 'ਪਾਣੀ ਦਾ ਰੰਗ ਵੇਖ ਕੇ' ਗੀਤ ਗਾਇਆ। ਅਦਾਕਾਰਾ ਦੇ ਇਸ ਬੇਬਾਕ ਅੰਦਾਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਆਯੁਸ਼ਮਾਨ ਖੁਰਾਨਾ ਨੂੰ ਬਾਲੀਵੁੱਡ ਦਾ ਬਹੁ-ਪ੍ਰਤਿਭਾਸ਼ਾਲੀ ਸਟਾਰ ਕਿਹਾ ਜਾਂਦਾ ਹੈ। ਉਹ ਨਾ ਸਿਰਫ਼ ਸ਼ਾਨਦਾਰ ਅਦਾਕਾਰੀ ਕਰਦੇ ਹਨ, ਸਗੋਂ ਉਹ ਲਿਖਣ, ਗਾਉਣ ਅਤੇ ਮੇਜ਼ਬਾਨੀ ਕਰਨ ਵਿੱਚ ਵੀ ਮਾਹਿਰ ਹਨ ਅਦਾਕਾਰ ਨੇ ਆਪਣੀ ਆਵਾਜ਼ ਵਿੱਚ ਕਈ ਗੀਤ ਰਿਲੀਜ਼ ਕੀਤੇ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਪੂਰ ਪਿਆਰ ਮਿਲਿਆ ਹੈ। ਅਜਿਹੇ 'ਚ ਉਹ ਦਿੱਲੀ ਦੀਆਂ ਸੜਕਾਂ 'ਤੇ ਆਪਣੀ ਸੁਰੀਲੀ ਆਵਾਜ਼ 'ਚ ਫੈਨ ਦੇ ਨਾਲ ਗਾਉਂਦੇ ਹੋਏ ਨਜ਼ਰ ਆਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਗਿਟਾਰ_ਬੁਆਏ_ਸ਼ਿਵਮ ਨਾਮ ਦੇ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਹ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਦਿੱਲੀ ਦੀਆਂ ਸੜਕਾਂ 'ਤੇ ਗਿਟਾਰ ਵਜਾਉਂਦਾ ਨਜ਼ਰ ਆ ਰਿਹਾ ਹੈ। ਉਹ ਗਾਣਾ ਗਾ ਰਿਹਾ ਹੈ। ਇਸ ਵਿਚਾਲੇ ਆਯੁਸ਼ਮਾਨ ਖੁਰਾਨਾ ਇੱਥੇ ਪਹੁੰਚ ਕੇ ਉਸ ਨਾਲ ਗੀਤ ਗਾਉਣ ਲੱਗ ਪੈਂਦੇ ਹਨ। ਸ਼ਿਵਮ ਲਈ ਇਹ ਪਲ ਇੱਕ ਸ਼ਾਨਦਾਰ ਫੈਨ ਮੂਮੈਂਟ ਬਣ ਗਿਆ।

ਦੱਸ ਦੇਈਏ ਕਿ ਸ਼ਿਵਮ ਆਪਣੀ ਮਿੱਠੀ ਆਵਾਜ਼ ਅਤੇ ਗਿਟਾਰ ਵਜਾਉਣ ਨਾਲ ਰਾਜਧਾਨੀ ਦੇ ਲੋਕਾਂ ਦਾ ਮਨੋਰੰਜਨ ਕਰਦੇ ਹਨ ਅਤੇ ਉਹ ਹਮੇਸ਼ਾ ਆਯੁਸ਼ਮਾਨ ਖੁਰਾਨਾ ਨੂੰ ਮਿਲਣਾ ਚਾਹੁੰਦੇ ਸਨ। ਜਦੋਂ ਅਭਿਨੇਤਾ ਉਸ ਦੇ ਸਾਹਮਣੇ ਆਇਆ ਤਾਂ ਉਸ ਨੇ ਆਪਣਾ ਪਸੰਦੀਦਾ ਗੀਤ 'ਪਾਣੀ ਦਾ ਰੰਗ' ਗਾਉਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਆਯੁਸ਼ਮਾਨ ਨਜ਼ਰਅੰਦਾਜ਼ ਨਹੀਂ ਕਰ ਸਕੇ ਅਤੇ ਉਸ ਨਾਲ ਜੁੜ ਗਏ।
View this post on Instagram