ਜਾਨੀ ਦੇ ਬੋਲਾਂ ‘ਚ ਰੰਗੇ ਨਜ਼ਰ ਆ ਰਹੇ ਨੇ ਆਯੁਸ਼ਮਾਨ ਖੁਰਾਨਾ ਤੋਂ ਲੈ ਕੇ ਨੇਹਾ ਸ਼ਰਮਾ, ‘ਫਿਲਹਾਲ’ ਗੀਤ ਮਚਾ ਰਿਹਾ ਹੈ ਯੂ-ਟਿਊਬ ‘ਤੇ ਧਮਾਲ

Written by  Lajwinder kaur   |  November 11th 2019 03:52 PM  |  Updated: November 11th 2019 03:52 PM

ਜਾਨੀ ਦੇ ਬੋਲਾਂ ‘ਚ ਰੰਗੇ ਨਜ਼ਰ ਆ ਰਹੇ ਨੇ ਆਯੁਸ਼ਮਾਨ ਖੁਰਾਨਾ ਤੋਂ ਲੈ ਕੇ ਨੇਹਾ ਸ਼ਰਮਾ, ‘ਫਿਲਹਾਲ’ ਗੀਤ ਮਚਾ ਰਿਹਾ ਹੈ ਯੂ-ਟਿਊਬ ‘ਤੇ ਧਮਾਲ

ਅਕਸ਼ੇ ਕੁਮਾਰ ਜੋ ਕਿ ਆਪਣੇ ਪਹਿਲੇ ਮਿਊਜ਼ਿਕ ਵੀਡੀਓ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੇ ਨੇ। ਹਾਲ ਹੀ ‘ਚ ਰਿਲੀਜ਼ ਹੋਏ ‘ਫਿਲਹਾਲ’ ਗੀਤ ਦਾ ਸਰੂਰ ਪੰਜਾਬੀ ਸਿਤਾਰਿਆਂ ਦੇ ਨਾਲ ਬਾਲੀਵੁੱਡ ਦੇ ਅਦਾਕਾਰਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਸਿੰਮੀ ਚਾਹਲ ਤੋਂ ਲੈ ਕੇ ਜੱਸੀ ਗਿੱਲ ਨੇ ਇੰਸਟਾਗ੍ਰਾਮ ਉੱਤੇ ਸਟੋਰੀ ਪਾ ਕੇ ਦੱਸਿਆ ਗੀਤ ਰਿਪੀਟ ‘ਤੇ ਚੱਲ ਰਿਹਾ ਹੈ।

 

View this post on Instagram

 

@ayushmannk bhaaji kyaa baat???? #FILHALL @akshaykumar @nupursanon @bpraak @ammyvirk @arvindrkhaira @azeemdayani #JAANI

A post shared by JAANI (@jaani777) on

ਹੋਰ ਵੇਖੋ:ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਸੈੱਟ ਤੋਂ ਆਮਿਰ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦੀ ਫ੍ਰਸਟ ਲੁੱਕ ਹੋਈ ਵਾਇਰਲ, ਚੰਡੀਗੜ੍ਹ ‘ਚ ਚੱਲ ਰਹੀ ਹੈ ਸ਼ੂਟਿੰਗ

ਜਾਨੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਖ਼ਾਸ ਵੀਡੀਓ ਸ਼ੇਅਰ ਕੀਤੀਆਂ ਨੇ। ਜਿਸ ‘ਚ ਬਾਲੀਵੁੱਡ ਦੇ ਹੀਰੋ ਆਯੁਸ਼ਮਾਨ ਖੁਰਾਨਾ ਤੇ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ‘ਫਿਲਹਾਲ’ ਗਾਣੇ ਉੱਤੇ ਆਪਣੀ ਵੀਡੀਓ ਬਣਾਈ ਹੈ। ਦੋਵੇਂ ਗਾਇਕ ਇਸ ਗਾਣੇ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ।

 

View this post on Instagram

 

@nehasharmaofficial ???????#FILHALL

A post shared by JAANI (@jaani777) on

ਜੇ ਗੱਲ ਕਰੀਏ ਫਿਲਹਾਲ ਗਾਣੇ ਦੀ ਤਾਂ ਉਸ ਨੂੰ ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਮਿਊਜ਼ਿਕ ਵੀ ਖੁਦ ਦਿੱਤਾ ਹੈ। ਇਸ ਗਾਣੇ ਦੇ ਬੋਲ ਜਾਨੀ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਵੀਡੀਓ ਅਰਵਿੰਦਰ ਖਹਿਰਾ ਵੱਲੋਂ ਸ਼ਾਨਦਾਰ ਤਿਆਰ ਕੀਤਾ ਗਿਆ ਹੈ। ਗਾਣੇ ਨੂੰ ਅਕਸ਼ੇ ਕੁਮਾਰ ਤੇ ਨੂਪੁਰ ਸੈਨਨ ਉੱਤੇ ਫਿਲਮਾਇਆ ਗਿਆ ਹੈ ਤੇ ਸਪੈਸ਼ਲ ਫੀਚਰਿੰਗ ਐਮੀ ਵਿਰਕ ਨੇ ਕੀਤੀ ਹੈ। ਗੀਤ ਨੇ ਯੂਟਿਊਬ ਤੇ ਧਮਾਲ ਮਚਾਈ ਹੋਈ ਹੈ। ਗਾਣੇ ਨੂੰ 35 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network