ਪਤਨੀ ਤਾਹਿਰਾ ਦੇ ਜਨਮਦਿਨ 'ਤੇ ਆਯੁਸ਼ਮਾਨ ਖੁਰਾਣਾ ਨੇ ਸ਼ੇਅਰ ਕੀਤਾ ਰੋਮਾਂਟਿਕ ਵੀਡੀਓ, ਕਿਹਾ-ਪਹਿਲੀ ਵਾਰ ਤਾਹਿਰਾ ਦੇ ਲਈ Sukhna lake ਦੀਆਂ ਪੌੜੀਆਂ ‘ਤੇ ਗਾਇਆ ਸੀ ਇਹ ਗਾਣਾ

written by Lajwinder kaur | January 21, 2022

ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਆਯੁਸ਼ਮਾਨ ਖੁਰਾਣਾ  Ayushmann Khurrana ਅਤੇ ਤਾਹਿਰਾ ਕਸ਼ਯਪ Tahira Kashyap ਲੱਖਾਂ ਲੋਕਾਂ ਲਈ ਪ੍ਰੇਰਨਾ ਸਰੋਤ ਹਨ। ਬੀ-ਟਾਊਨ 'ਚ ਆਯੁਸ਼ਮਾਨ ਦੇ ਸੰਘਰਸ਼ ਭਰੇ ਦਿਨਾਂ ਤੋਂ ਲੈ ਕੇ ਕੈਂਸਰ ਨਾਲ ਤਾਹਿਰਾ ਦੀ ਲੜਾਈ ਤੱਕ, ਉਹ ਇੱਕ-ਦੂਜੇ ਨਾਲ ਖੜ੍ਹੇ ਰਹੇ ਹਨ ਅਤੇ ਸਾਬਿਤ ਕਰ ਦਿੱਤਾ ਕਿ ਪਿਆਰ ਹਮੇਸ਼ਾ ਤੁਹਾਨੂੰ ਮਜ਼ਬੂਤ ਬਣਾਉਂਦਾ ਹੈ। ਤਾਹਿਰਾ ਕਸ਼ਯਪ ਅੱਜ ਯਾਨੀ 21 ਜਨਵਰੀ 2022 ਨੂੰ ਆਪਣਾ 39ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ 'ਤੇ ਆਯੁਸ਼ਮਾਨ ਨੇ ਆਪਣੀ ਪਤਨੀ ਨੂੰ ਜਨਮਦਿਨ ਦੀ ਸ਼ੁਭਕਾਮਨਾਵਾਂ ਖ਼ਾਸ ਅੰਦਾਜ਼ ਦੇ ਨਾਲ ਦਿੱਤੀਆਂ ਹਨ।

ayushmann-khurrana-tahira-kashyap
ਆਯੁਸ਼ਮਾਨ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਪਤਨੀ ਦੇ ਲਈ ਬਹੁਤ ਹੀ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ਉਨ੍ਹਾਂ ਨੇ ਤਾਹਿਰਾ ਦੇ ਨਾਲ ਬਿਤਾਏ ਖੁਸ਼ਨੁਮਾ ਪਲਾਂ ਨੂੰ ਦਿਖਾਇਆ ਹੈ। ਇਸ ਗੀਤ ਨੂੰ ਹੋਰ ਜ਼ਿਆਦਾ ਖ਼ੂਬਸੂਰਤ ਬਣਾ ਰਿਹਾ ਹੈ ਹਿੰਦੀ ਬੜੇ ਅੱਛੇ ਲਗਤੇ ਹੈਂ। ਜੋ ਇਸ ਵੀਡੀਓ ਉੱਤੇ ਪੂਰਾ ਢੱਕਦਾ ਹੈ। ਇਸ ਦੇ ਨਾਲ ਹੀ ਐਕਟਰ ਆਸ਼ੁਮਾਨ ਨੇ ਇਹ ਵੀ ਖੁਲਾਸਾ ਕੀਤਾ ਕਿ ਗੀਤ 'ਬੜੇ ਅੱਛੇ ਲਗਤੇ ਹੈ' Bade Ache Lagte Hai ਉਹ ਪਹਿਲਾ ਗੀਤ ਸੀ ਜੋ ਉਸਨੇ 2001 ਵਿੱਚ ਆਪਣੀ ਪਤਨੀ ਲਈ ਗਾਇਆ ਸੀ।

ਹੋਰ ਪੜ੍ਹੋ : ਪ੍ਰੈਗਨੈਂਸੀ ਦੌਰਾਨ ਖੁਦ ਨੂੰ ਫਿੱਟ ਰੱਖ ਰਹੀ ਹੈ ਕਾਜਲ ਅਗਰਵਾਲ, ਨਵੀਂ ਤਸਵੀਰ 'ਚ ਨਜ਼ਰ ਆ ਰਿਹਾ ਹੈ ਅਦਾਕਾਰਾ ਦਾ ਬੇਬੀ ਬੰਪ

Ayushmann-Khurrana

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ-"ਜਨਮਦਿਨ ਮੁਬਾਰਕ @tahirakashyap! ਇਹ ਪਹਿਲਾ ਗੀਤ ਸੀ ਜੋ ਮੈਂ ਤੁਹਾਡੇ ਲਈ 2001 ਦੀ ਸਰਦੀਆਂ ਵਿੱਚ ਸੁਖਨਾ ਝੀਲ ਦੀਆਂ ਪੌੜੀਆਂ 'ਤੇ ਬੈਠ ਕੇ ਗਾਇਆ ਸੀ। ਕਾਫੀ ਸਮੇਂ ਤੋਂ ਤੁਹਾਡੇ ਲਈ ਕੋਈ ਗੀਤ ਨਹੀਂ ਗਾਇਆ ....ਸੋ ਮੈਂ ਇਹ ਜਲਦੀ ਕਰਨਾ ਚਾਹੁੰਦਾ ਹਾਂ...ਮੈਂਨੂੰ ਮਿਸ ਨਾ ਕਰਨਾ... Umm..’ ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲ ਦਾ ਇਮੋਜੀ ਵੀ ਬਣਾਇਆ ਹੈ। ਤਾਹਿਰਾ ਨੇ ਵੀ ਇਸ ਪੋਸਟ ਉੱਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕਾਂ ਤੋਂ ਲੈ ਕੇ ਕਈ ਹੋਰ ਸੈਲੇਬਸ ਨੇ ਵੀ ਕਮੈਂਟ ਕਰਕੇ ਦੋਵਾਂ ਦੀ ਜੋੜੀ ਤਾਰੀਫ ਕਰਦੇ ਹੋਏ ਤਾਹਿਰਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

ਹੋਰ ਪੜ੍ਹੋ : ਜਸਵਿੰਦਰ ਭੱਲਾ ਦੀ 35ਵੀਂ ਮੈਰਿਜ ਐਨੀਵਰਸਿਰੀ ਨੂੰ ਨੂੰਹ ਰਾਣੀ ਤੇ ਪੁੱਤਰ ਨੇ ਸੈਲੀਬ੍ਰੇਟ ਕੀਤਾ ਖ਼ਾਸ ਅੰਦਾਜ਼ ‘ਚ, ਦੇਖੋ ਵੀਡੀਓ

ਦੱਸ ਦੇਈਏ ਕਿ ਆਯੁਸ਼ਮਾਨ ਖੁਰਾਣਾ ਇਸ ਸਮੇਂ ਲੰਡਨ 'ਚ ਨਿਰਦੇਸ਼ਕ ਅਨਿਰੁਧ ਅਈਅਰ ਨਾਲ ਆਪਣੀ ਅਗਲੀ ਫਿਲਮ 'ਐਨ ਐਕਸ਼ਨ ਹੀਰੋ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਆਪਣੇ ਰੁਝੇਵਿਆਂ ਦੇ ਬਾਵਜੂਦ, ਪਤੀ ਨੇ ਆਪਣੀ ਪਤਨੀ ਤਾਹਿਰਾ ਕਸ਼ਯਪ ਨੂੰ ਉਸਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦੇਣੀਆਂ ਯਕੀਨੀ ਬਣਾਈਆਂ । ਹਾਲ ਹੀ ਚ ਆਸ਼ੁਮਾਨ ਖੁਰਾਣਾ ਚੰਡੀਗੜ੍ਹ ਕਰੇ ਆਸ਼ਿਕੀ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਹ ਫ਼ਿਲਮ ਵੱਖਰੇ ਵਿਸ਼ੇ ਵਾਲੀ ਸੀ ਅਤੇ ਦਰਸ਼ਕਾਂ ਦਾ ਦਿਲ ਜਿੱਤਣ ਚ ਕਾਮਯਾਬ ਰਹੀ ।

 

View this post on Instagram

 

A post shared by Ayushmann Khurrana (@ayushmannk)

You may also like