ਟੀਵੀ ਅਦਾਕਾਰਾ ਦੀ ਪ੍ਰੈਗਨੈਂਸੀ ਬਾਰੇ ਪਤਾ ਲੱਗਣ 'ਤੇ ਪਤੀ ਨੇ ਦਿੱਤਾ ਅਜਿਹਾ ਰਿਐਕਸ਼ਨ! ਸਾਂਝਾ ਕੀਤਾ ਵੀਡੀਓ

written by Lajwinder kaur | December 05, 2022 04:28pm

Neha Marda shared a cute video: ਬਾਲਿਕਾ ਵਧੂ 'ਚ 'ਗਹਨਾ' ਦੇ ਕਿਰਦਾਰ ਲਈ ਮਸ਼ਹੂਰ ਟੀਵੀ ਅਦਾਕਾਰਾ ਨੇਹਾ ਮਰਦਾ ਹਾਲ ਹੀ 'ਚ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਦਰਅਸਲ ਇਸ ਟੀਵੀ ਅਦਾਕਾਰਾ ਨੇ ਹਾਲ ਹੀ ਵਿੱਚ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ, ਉਸਨੇ ਦੱਸਿਆ ਹੈ ਕਿ 2023 ਵਿੱਚ ਨੇਹਾ ਅਤੇ ਉਸਦੇ ਪਤੀ ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਨਵੇਂ ਮਹਿਮਾਨ ਦਾ ਸਵਾਗਤ ਕਰਨਗੇ।

ਹੋਰ ਪੜ੍ਹੋ : ਗੁਰਲੇਜ ਅਖਤਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਬੇਟੇ ਦਾਨਵੀਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਸ਼ੇਅਰ ਕੀਤੀਆਂ ਤਸਵੀਰਾਂ

Image Source : Instagram

ਗਰਭ ਅਵਸਥਾ ਦੀ ਘੋਸ਼ਣਾ ਪੋਸਟ ਦੇ ਨਾਲ, ਨੇਹਾ ਨੇ ਸੋਸ਼ਲ ਮੀਡੀਆ 'ਤੇ ਕਈ ਹੋਰ ਵੀਡੀਓਜ਼ ਅਤੇ ਫੋਟੋਆਂ ਸਾਂਝੀਆਂ ਕੀਤੀਆਂ ਹਨ ਜੋ ਉਸ ਦੇ ਸਫ਼ਰ ਦੀ ਝਲਕ ਦਿਖਾਉਂਦੀਆਂ ਹਨ। ਨੇਹਾ ਨੇ ਹਾਲ ਹੀ 'ਚ ਆਪਣੇ ਫਾਲੋਅਰਜ਼ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਆਪਣੇ ਪਤੀ ਦੀ ਪ੍ਰਤੀਕਿਰਿਆ ਦਰਜ ਕੀਤੀ ਹੈ ਜਦੋਂ ਉਸ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਉਹ ਪਿਤਾ ਬਣਨ ਜਾ ਰਹੇ ਹਨ। ਪ੍ਰਸ਼ੰਸਕ ਇਸ ਨਿੱਜੀ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।

Neha Marda with hubby Image Source : Instagram

ਨੇਹਾ ਮਾਰਦਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਵਿੱਚ, ਨੇਹਾ ਦਾ ਪਤੀ ਆਯੁਸ਼ਮਾਨ ਇੱਕ ਸੋਫੇ 'ਤੇ ਬੈਠਾ ਹੈ ਅਤੇ ਆਪਣੇ ਫੋਨ 'ਤੇ ਕੁਝ ਕਰ ਰਿਹਾ ਹੈ ਜਦੋਂ ਨੇਹਾ ਇੱਕ ਪ੍ਰੈਗਨੈਂਸੀ ਟੈਸਟ ਕਿੱਟ ਲੈ ਕੇ ਉਸਦੇ ਕੋਲ ਜਾਂਦੀ ਹੈ ਅਤੇ ਉਸਨੂੰ ਦਿਖਾਉਂਦੀ ਹੈ। ਪਾਜ਼ੀਟਿਵ ਨਤੀਜਾ ਦੇਖ ਕੇ ਆਯੁਸ਼ਮਾਨ ਬਹੁਤ ਖੁਸ਼ ਹੋ ਜਾਂਦਾ ਹੈ ਅਤੇ ਫਿਰ ਆਪਣੀ ਪਤਨੀ ਨੂੰ ਗਲੇ ਲਗਾਉਂਦਾ ਹੈ, ਉਸਦੇ ਮੱਥੇ ਨੂੰ ਚੁੰਮਦਾ ਹੈ। ਨੇਹਾ ਵੀ ਆਪਣੇ ਪਤੀ ਦੀ ਗੱਲ੍ਹ 'ਤੇ ਚੁੰਮਦੀ ਹੈ।

Neha Marda Image Source : Instagram

ਨੇਹਾ ਨੇ ਇਸ ਵੀਡੀਓ ਦੇ ਨਾਲ ਇੱਕ ਵੱਡਾ ਕੈਪਸ਼ਨ ਵੀ ਲਿਖਿਆ ਹੈ। ਨੇਹਾ ਲਿਖਦੀ ਹੈ- 'ਇਹ ਐਤਵਾਰ ਸੀ ਅਤੇ ਮੈਨੂੰ ਸਵੇਰੇ ਪਤਾ ਲੱਗਾ ਕਿ ਮੈਂ ਮਾਂ ਬਣਨ ਜਾ ਰਹੀ ਹਾਂ। ਪਹਿਲਾਂ ਮੈਂ ਸੋਚਦੀ ਸੀ ਕਿ ਮੈਂ ਪਹਿਲਾਂ ਆਪਣੇ ਪਤੀ ਨੂੰ ਕੰਮ ਪੂਰਾ ਕਰਨ ਦੇਵਾਂਗੀ ਅਤੇ ਫਿਰ ਹੀ ਮੈਂ ਉਸ ਨੂੰ ਇਸ ਬਾਰੇ ਦੱਸਾਂਗੀ।

ਫਿਰ ਜਦੋਂ ਮੈਂ ਕਾਬੂ ਨਾ ਰੱਖ ਸਕੀ ਤਾਂ ਮੈਂ ਤੁਰੰਤ ਉਸ ਕੋਲ ਗਈ ਅਤੇ ਫਿਰ ਕੀ ਹੋਇਆ ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ। ਇਹ ਵੀਡੀਓ ਬਹੁਤ ਲੰਮੀ ਸੀ ਜਿਸ ਵਿੱਚ ਅਸੀਂ ਚੀਕ ਰਹੇ ਹਾਂ, ਖੁਸ਼ ਹੋ ਰਹੇ ਹਾਂ ਅਤੇ ਥੋੜ੍ਹੀ ਜਿਹੀ ਚਿੰਤਾ ਵੀ ਕਰ ਰਹੇ ਹਾਂ ਕਿ ਸਭ ਕੁਝ ਕਿਵੇਂ ਹੋਵੇਗਾ ਪਰ ਇਸ ਤੋਂ ਤੁਸੀਂ ਮੇਰੇ ਪਤੀ ਦੀ ਪਹਿਲੀ ਪ੍ਰਤੀਕਿਰਿਆ ਦੇਖੋਗੇ’। ਇਸ ਪੋਸਟ ਉੱਤੇ ਫੈਨਜ਼ ਵੀ ਖੂਬ ਪਿਆਰ ਲੁੱਟਾ ਰਹੇ ਹਨ।

 

 

View this post on Instagram

 

A post shared by Neha Marda (@nehamarda)

You may also like