ਸ਼ਹੀਦ ਭਗਤ ਸਿੰਘ ਦੀ ਸੋਚ ਨਾਲ ਜੋੜ ਰਹੇ ਨੇ ਗਾਇਕ ਜਸਬੀਰ ਜੱਸੀ ਤੇ ਨੌਬੀ ਸਿੰਘ ਆਪਣੇ ਨਵੇਂ ਗੀਤ ‘Azaadi’ ਨਾਲ, ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਇਹ ਗੀਤ, ਦੇਖੋ ਵੀਡੀਓ

written by Lajwinder kaur | August 15, 2021

ਅੱਜ ਪੂਰਾ ਦੇਸ਼ 75 ਵੇਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਆਜ਼ਾਦੀ ਦਿਹਾੜੇ ਮੌਕੇ ਉੱਤੇ ਗਾਇਕ ਜਸਬਰੀ ਜੱਸੀ (Jasbir Jassi) ਤੇ ਨੌਬੀ ਸਿੰਘ (Nobby Singh ) ਆਪਣੇ ਨਵੇਂ ਗੀਤ ‘AZAADI’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਨੇ। ਇਸ ਆਜ਼ਾਦੀ ਦੇ ਦਿਨ ਨੂੰ ਦੇਖਣ ਲਈ ਭਾਰਤੀਆਂ ਨੇ ਇੱਕ ਲੰਬਾ ਸੰਘਰਸ਼ ਕੀਤਾ ਹੈ। ਜਿਸ ‘ਚ ਪੰਜਾਬੀ ਦੇ ਬੇਮਿਸਾਲ ਬਲੀਦਾਨਾਂ ਦੇ ਨਾਂਅ ਸ਼ਾਮਿਲ ਨੇ।

feature image of azaadi song released

ਹੋਰ ਪੜ੍ਹੋ : ਕਰਤਾਰ ਚੀਮਾ ਦੀ ਫ਼ਿਲਮ ‘ਥਾਣਾ ਸਦਰ’ ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ

ਹੋਰ ਪੜ੍ਹੋ : ਪਤੀ-ਪਤਨੀ ਪਿਆਰੀ ਜਿਹੀ ਨੋਕ-ਝੋਕ ਨੂੰ ਬਿਆਨ ਕਰ ਰਹੀ ਹੈ ਗਾਇਕਾ ਕੌਰ ਬੀ ਆਪਣੇ ਨਵੇਂ ਗੀਤ ‘Laija Laija’ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

jasbir jassi and nobby singh new song azaadi

ਇਸ ਗੀਤ ਦੇ ਨਾਲ ਗਾਇਕ ਜਸਬੀਰ ਜੱਸੀ ਤੇ ਨੌਬੀ ਸਿੰਘ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਆਜ਼ਾਦੀ ਦੇ ਅਸਲ ਮਤਲਬ ਨੂੰ ਸਮਝਾ ਰਹੇ ਨੇ।

ਇਸ ਗੀਤ ਦੇ ਬੋਲ ਖੁਦ ਜਸਬੀਰ ਜੱਸੀ ਨੇ ਲਿਖੇ ਨੇ ਤੇ ਦੋਵਾਂ ਹੀ ਗਾਇਕਾਂ ਆਪਣੀ ਦਮਦਾਰ ਆਵਾਜ਼ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ। ਇਸ ਗੀਤ ਨੂੰ Simba Singh ਅਤੇ Jerry Singh ਨੇ ਮਿਊਜ਼ਿਕ ਦਿੱਤਾ ਹੈ। JJ Musics ਦੇ ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

 

0 Comments
0

You may also like