ਜਾਣੋ ਬੀ ਪਰਾਕ ਦਾ ਕਿਹੜਾ ਸੁਫਨਾ ਹੋਇਆ ਸੱਚ, ਬੀ ਪਰਾਕ ਨੇ ਪ੍ਰਗਟਾਈ ਖੁਸ਼ੀ

written by Pushp Raj | September 01, 2022

B Parak's dream came true: ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ ਨੇ ਨਾਂ ਮਹਿਜ਼ ਪੰਜਾਬੀ ਮਿਊਜ਼ਿਕ ਇੰਡਸਟਰੀ ਸਗੋਂ ਬਾਲੀਵੁੱਡ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਬੀ ਪਰਾਕ ਆਪਣੀ ਦਮਦਾਰ ਆਵਾਜ਼ 'ਤੇ ਦਿਲ ਨੂੰ ਛੂਹ ਲੈਣ ਵਾਲੇ ਗੀਤਾਂ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਬੀ ਪਰਾਕ ਨੇ ਆਪਣਾ ਸੁਫਨਾ ਪੂਰਾ ਹੋਣ 'ਤੇ ਖੁਸ਼ੀ ਪ੍ਰਗਟਾਈ ਹੈ ਤੇ ਉਨ੍ਹਾਂ ਨੇ ਆਪਣੀ ਇਹ ਖੁਸ਼ੀ ਫੈਨਜ਼ ਨਾਲ ਵੀ ਸਾਂਝੀ ਕੀਤੀ ਹੈ।

Image Source: Instagram

ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ ਪਰਾਕ ਮਹਿਜ਼ ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਆਪਣੇ ਗੀਤਾਂ ਤੇ ਸੰਗੀਤ ਲਈ ਮਸ਼ਹੂਰ ਹਨ। ਪਰਾਕ ਨੇ ਬਾਲੀਵੁੱਡ ਇੰਡਸਟਰੀ ਦੀਆਂ ਕਈ ਫਿਲਮਾਂ ਦੇ ਗੀਤਾਂ ਨੂੰ ਵੀ ਆਪਣੀ ਆਵਾਜ਼ ਦਿੱਤੀ ਹੈ।

ਇਹੀ ਵਜ੍ਹਾਂ ਹੈ ਕਿ ਨਾ ਸਿਰਫ ਪਾਲੀਵੁੱਡ ਬਲਕਿ ਬਾਲੀਵੁੱਡ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਵੀ ਉਨ੍ਹਾਂ ਦੇ ਇਸ ਹੁਨਰ ਦੇ ਫੈਨ ਹਨ। ਦੱਸ ਦੇਈਏ ਕਿ 67ਵੇਂ ਫਿਲਮਫੇਅਰ ਅਵਾਰਡ ਵਿੱਚ ਬੀ ਪਰਾਕ ਨੂੰ ਫ਼ਿਲਮ 'ਸ਼ੇਰਸ਼ਾਹ' ਦੇ ਗੀਤ 'ਮਨ ਭਰਿਆ' ਗੀਤ ਲਈ ਬੈਸਟ ਪਲੇਅਬੈਕ ਸਿੰਗਰ ਦੇ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ।

ਬੀ ਪਰਾਕ ਨੇ ਆਪਣੀ ਇਸ ਖੁਸ਼ੀ ਦਾ ਇਜ਼ਹਾਰ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਰਾਹੀਂ ਕੀਤਾ ਹੈ। ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਤਸਵੀਰ ਦੇ ਨਾਲ ਇੱਕ ਮੀਡੀਆ ਹਾਊਸ ਦੀ ਰਿਪੋਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਬੈਸਟ ਪਲੇਅਬੈਕ ਸਿੰਗਰ ਦਾ ਅਵਾਰਡ ਹਾਸਿਲ ਕਰਨ ਲਈ ਵਧਾਈ ਦਿੱਤੀ ਗਈ ਸੀ।

Image Source: Instagram

ਬੀ ਪਰਾਕ ਨੇ ਆਪਣੀ ਇਸ ਪੋਸਟ ਵਿੱਚ ਇੱਕ ਖ਼ਾਸ ਕੈਪਸ਼ਨ ਲਿਖਦੇ ਹੋਏ ਫਿਲਮਫੇਅਰ ਅਵਾਰਡ ਹਾਸਿਲ ਕਰਨ ਨੂੰ ਆਪਣਾ ਇੱਕ ਸੁਫਨਾ ਦੱਸਿਆ ਹੈ। ਉਨ੍ਹਾਂ ਨੇ ਆਪਣਾ ਇਹ ਸੁਫਨਾ ਪੂਰਾ ਹੋਣ 'ਤੇ ਖੁਸ਼ੀ ਪ੍ਰਗਟਾਈ ਹੈ।

ਬੀ ਪਰਾਕ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "God’s Plan God’s Gift Pure Blessings At Home @filmfare For The Best Playback Singer #Mannbharrya, ਮੈਂ ਸੌਂਹ ਖਾਂਦਾ ਹਾਂ ਮੈਂ ਹਮੇਸ਼ਾ ਸੁਫਨੇ ਲਈ ਕੰਮ ਕਰਦਾ ਰਹਾਂਗਾ। ਇੱਕ ਦਿਨ ਮੈਂ ਪੁਰਸਕਾਰ ਜਿੱਤਾਂਗਾ ਪਰ ਕੀ ਪਤਾ ਸੀ ਇਹ ਸੱਚ ਹੋਵੇਗਾ ਹਾਂ ਸੁਪਨਾ ਸੱਚ ਹੋਵੇਗਾ ਜਦੋਂ ਤੁਸੀਂ ਇਸ ਨੂੰ ਹਮੇਸ਼ਾ ਦੇਖਦੇ ਹੋ ਸ਼ੁਕਰਾਨਾ 🙏❤️ ਮੇਰੇ ਪਰਿਵਾਰ ਦਾ ਸਭ ਤੋਂ ਵੱਡਾ ਧੰਨਵਾਦ ਜਿਸ ਨੇ ਮੈਨੂੰ ਸਭ ਤੋਂ ਵੱਡੀਆਂ ਉਪਲਬਧੀਆਂ ਦਿੱਤੀਆਂ ਅਤੇ ਹੁਣ ਤੱਕ ਦੀ ਸਰਬੋਤਮ ਟੀਮ ਦਾ ਧੰਨਵਾਦ @jaani777 @azeemdayani @karanjohar @sidmalhotra @kiaraaliaadvani @dharmamovies #shershaah"

ਇਸ ਦੇ ਨਾਲ ਹੀ ਬੀ ਪਰਾਕ ਨੇ ਇਸ ਗੀਤ ਦੇ ਗੀਤਕਾਰ ਜਾਨੀ ਅਤੇ ਗੀਤ ਤਿਆਰ ਕਰਨ ਵਾਲੀ ਟੀਮ ਅਤੇ ਫ਼ਿਲਮ ਸ਼ੇਰਸ਼ਾਹ ਦੀ ਟੀਮ ਸਣੇ ਬਾਲੀਵੁੱਡ ਅਦਾਕਾਰ ਸਿਧਾਰਥ ਮਲੋਹਤਰਾ ਨੂੰ ਧੰਨਵਾਦ ਦਿੱਤਾ ਹੈ। ਇਸ ਦੇ ਨਾਲ ਹੀ ਬੀ ਪਰਾਕ ਨੇ ਸਾਰੇ ਹੀ ਕਲਾਕਾਰਾਂ ਨੂੰ ਇਹ ਪੋਸਟ ਟੈਗ ਕੀਤੀ ਹੈ।

Image Source: Instagram

ਹੋਰ ਪੜ੍ਹੋ: Koffee with Karan 7: ਟਾਈਗਰ ਸ਼ਰਾਫ ਨੇ ਦਿਸ਼ਾ ਪਟਾਨੀ ਨਾਲ ਬ੍ਰੇਕਅੱਪ ਦੀ ਦੱਸੀ ਸੱਚਾਈ, ਪੜ੍ਹੋ ਪੂਰੀ ਖ਼ਬਰ

ਜੇਕਰ ਇਸ ਗੀਤ ਬਾਰੇ ਗੱਲ ਕਰੀਏ ਤਾਂ ਜਾਨੀ ਵੱਲੋਂ ਲਿਖੇ ਗਏ ਇਸ ਗੀਤ ਨੂੰ ਯੂਟਿਊਬ 'ਤੇ 200 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ। ਕਰਨ ਜੌਹਰ ਵੱਲੋਂ ਨਿਰਮਿਤ ਫ਼ਿਲਮ 'ਸ਼ੇਰਸ਼ਾਹ' ਵਿੱਚ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨੇ ਮੁੱਖ ਭੂਮਿਕਾਵਾਂ ਵਿੱਚ ਹਨ। ਵਿਸ਼ਨੂੰ ਵਰਧਨ ਵੱਲੋਂ ਨਿਰਦੇਸ਼ਤ, ਫ਼ਿਲਮ 'ਸ਼ੇਰਸ਼ਾਹ' ਦੇਸ਼ ਦੇ ਬਹਾਦੁਰ ਆਰਮੀ ਅਫਸਰ ਤੇ ਪਰਮਵੀਰ ਚੱਕਰ ਨਾਲ ਸਨਮਾਨਿਤ ਸ਼ਹੀਦ ਵਿਕਰਮ ਬੱਤਰਾ ਦੇ ਜੀਵਨ 'ਤੇ ਅਧਾਰਤ ਹੈ। ਦਰਸ਼ਕਾਂ ਵੱਲੋਂ ਇਸ ਫ਼ਿਲਮ ਅਤੇ ਇਸ ਦੇ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।

 

View this post on Instagram

 

A post shared by B PRAAK(HIS HIGHNESS) (@bpraak)

You may also like