ਬੀ ਪਰਾਕ ਨੇ ਮਨਾਈ ਬੇਟੇ ਦੀ ਪਹਿਲੀ ਲੋਹੜੀ, ਰੇਸ਼ਮ ਸਿੰਘ ਅਨਮੋਲ ਨੇ ਸੈਲੀਬ੍ਰੇਸ਼ਨ ਦੀ ਵੀਡੀਓ ਸ਼ੇਅਰ ਕਰਕੇ ਦਿੱਤੀ ਵਧਾਈ

written by Lajwinder kaur | January 12, 2021

ਪੰਜਾਬੀ ਗਾਇਕ ਬੀ ਪਰਾਕ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਬੇਟੇ ਅਦਾਬ ਬੱਚਨ ਦੀ ਪਹਿਲੀ ਲੋਹੜੀ ਬਹੁਤ ਹੀ ਧੂਮ ਧਾਮ ਦੇ ਨਾਲ ਸੈਲੀਬ੍ਰੇਟ ਕੀਤੀ ਹੈ । ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉਤੇ ਜੰਮ ਕੇ ਵਾਇਰਲ ਹੋ ਰਹੀਆਂ ਨੇ । inside pic of resham singh anmol ਹੋਰ ਪੜ੍ਹੋ : ਗਾਇਕ ਨਿਰਵੈਰ ਪੰਨੂ ਨੇ ਆਪਣੇ ਨਵੇਂ ਗੀਤ ‘VACATION’ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘King of Melody ਬੀ ਪਰਾਕ ਦੇ ਬੇਟੇ ਅਦਾਬ ਬੱਚਨ ਦੀ ਪਹਿਲੀ ਲੋਹੜੀ ਤੇ ਰੌਣਕ’ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । b praak with family ਇਸ ਵੀਡੀਓ ‘ਚ ਬੀ ਪਰਾਕ, ਰੇਸ਼ਮ ਸਿੰਘ ਅਨਮੋਲ ਤੇ ਐਮੀ ਵਿਰਕ ਨਜ਼ਰ ਆ ਰਹੇ ਨੇ । ਵੀਡੀਓ ‘ਚ ਐਮੀ ਵਿਰਕ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਦੱਸ ਦਈਏ ਮੀਰਾ ਤੇ ਬੀ ਪਰਾਕ ਪਿਛਲੇ ਸਾਲ ਮੰਮੀ-ਪਾਪਾ ਬਣੇ ਸੀ । ਦੋਵਾਂ ਨੇ ਆਪਣੇ ਬੇਟੇ ਦਾ ਨਾਂਅ ਅਦਾਬ ਬੱਚਨ ਰੱਖਿਆ ਹੈ । b praak with meera  

 
 

0 Comments
0

You may also like