ਮੁਹੱਬਤ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ ਬੀ ਪਰਾਕ ਦਾ ਨਵਾਂ ਗੀਤ Filhaal 2, ਇੱਕ ਵਾਰ ਫਿਰ ਤੋਂ ਅਕਸ਼ੇ ਕੁਮਾਰ ਤੇ ਨੂਪੁਰ ਸੈਨਨ ਦੀ ਜੋੜੀ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  July 06th 2021 04:46 PM |  Updated: July 06th 2021 04:46 PM

ਮੁਹੱਬਤ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ ਬੀ ਪਰਾਕ ਦਾ ਨਵਾਂ ਗੀਤ Filhaal 2, ਇੱਕ ਵਾਰ ਫਿਰ ਤੋਂ ਅਕਸ਼ੇ ਕੁਮਾਰ ਤੇ ਨੂਪੁਰ ਸੈਨਨ ਦੀ ਜੋੜੀ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਸਾਲਾਂ ਪਹਿਲਾਂ ਮਹਿਸੂਸ ਹੋਏ ਪਿਆਰ ਦੇ ਉਸ ਦਰਦ ਨੂੰ ਇੱਕ ਵਾਰ ਫਿਰ ਤੋਂ ਯਾਦ ਕਰਵਾ ਰਹੇ ਨੇ ਗਾਇਕ ਬੀ ਪਰਾਕ ਆਪਣੇ ਨਵੇਂ ਗੀਤ ‘Filhaal 2 - Mohabbat’ । ਜੀ ਹਾਂ ਇਹ ਗੀਤ ਸਾਲ 2019 ‘ਚ ਆਏ ਫਿਲਹਾਲ ਦਾ ਸਿਕਵਲ ਹੈ। ਜੋ ਕਿ ਉਸ ਸਮੇਂ ਦਾ ਸੁਪਰ ਹਿੱਟ ਸਾਬਿਤ ਹੋਇਆ ਸੀ। ਇਸ ਸਿਕਵਲ ਨੂੰ ਵੀ ਬੀ ਪਰਾਕ ਨੇ ਗਾਇਆ ਹੈ ਤੇ ਜਾਨੀ ਨੇ ਲਿਖਿਆ ਹੈ।

filhaal 2 song out now Image Source: youtube

ਹੋਰ ਪੜ੍ਹੋ : ਪਹਿਲੀ ਵਾਰ ਪੰਜਾਬੀ ਗਾਇਕ ਨਿਰਮਲ ਸਿੱਧੂ ਨੇ ਸਾਂਝੀ ਕੀਤੀ ਆਪਣੇ ਵਿਆਹ ਦੀ ਖ਼ਾਸ ਤਸਵੀਰ, ਪ੍ਰਸ਼ੰਸਕ ਨੂੰ ਆ ਰਹੀ ਹੈ ਖੂਬ ਪਸੰਦ

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਨੇ #BatBalance ‘ਚ ਪਤੀ ਵਿਰਾਟ ਕੋਹਲੀ ਨੂੰ ਦਿੱਤੀ ਟੱਕਰ, ਵੀਡੀਓ ਸੋਸ਼ਲ ਮੀਡੀਆ ਉੱਤੇ ਹੋਈ ਵਾਇਰਲ

ammy and nupur Image Source: youtube

ਇਸ ਮਿਊਜ਼ਿਕ ਵੀਡੀਓ ‘ਚ ਅਕਸ਼ੇ ਕੁਮਾਰ, ਨੂਪੁਰ ਸੈਨਨ ਤੇ ਐਮੀ ਵਿਰਕ ਨਜ਼ਰ ਆ ਰਹੇ ਨੇ। ਅਕਸ਼ੇ ਕੁਮਾਰ ਤੇ ਨੂਪੁਰ ਸੈਨਨ ਦੀ ਜੋੜੀ ਇੱਕ ਵਾਰ ਫਿਰ ਤੋਂ ਆਪਣੀ ਮੁਹੱਬਤ ਦੇ ਦਰਦ ਨੂੰ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਬਿਆਨ ਕਰ ਰਹੇ ਨੇ।

akshay kumar and nupur sanon and ammy virk Image Source: youtube

ਇਸ ਮਿਊਜ਼ਿਕ ਵੀਡੀਓ ਨੂੰ ਅਰਵਿੰਦਰ ਖਹਿਰਾ ਨੇ ਹੀ ਤਿਆਰ ਕੀਤੀ ਹੈ। ਗੀਤ ਨੂੰ Desi Melodies ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸੋ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network