ਪੰਜਾਬੀਆਂ ਤੋਂ ਬਾਅਦ ਹੁਣ ਸਾਊਥ ਇੰਡੀਆ ਦੇ ਲੋਕਾਂ 'ਤੇ ਵੀ ਛਾਏਗਾ ਬੀ ਪਰਾਕ ਦਾ ਜਾਦੂ, ਤੇਲਗੂ ਭਾਸ਼ਾ 'ਚ ਗਾਇਆ ਗਾਣਾ

written by Aaseen Khan | November 30, 2019 01:38pm

ਤੇਰੀ ਮਿੱਟੀ, ਪਛਤਾਉਗੇ, ਅਤੇ ਹਾਲ 'ਚ ਰਿਲੀਜ਼ ਹੋਇਆ ਗਾਣਾ ਫਿਲਹਾਲ ਬੀ ਪਰਾਕ ਦਾ ਬਲਾਕਬਸਟਰ ਗੀਤ ਸਾਬਿਤ ਹੋਇਆ ਹੈ। ਅਕਸ਼ੇ ਕੁਮਾਰ ਦੀ ਫ਼ਿਲਮ ਕੇਸਰੀ 'ਚ ਤੇਰੀ ਮਿੱਟੀ ਗੀਤ ਨੇ ਬੀ ਪਰਾਕ ਨੂੰ ਬਾਲੀਵੁੱਡ 'ਚ ਬਹੁਤ ਪਹਿਚਾਣ ਦਿਵਾਈ ਤੇ ਉਸ ਤੋਂ ਬਾਅਦ ਹੁਣ ਸਾਊਥ ਇੰਡਸਟਰੀ 'ਚ ਵੀ ਬੀ ਪਰਾਕ ਦੀ ਅਵਾਜ਼ ਦਾ ਜਾਦੂ ਜਲਦ ਦੇਖਣ ਨੂੰ ਮਿਲਣ ਵਾਲਾ ਹੈ। ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਊਥ ਦੇ ਮਿਊਜ਼ਿਕ ਡਾਇਰੈਕਟਰ ਦੇਵੀ ਸ਼੍ਰੀ ਪ੍ਰਸਾਦ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਅਤੇ ਦੱਸਿਆ ਹੈ ਕਿ ਹੁਣ ਤੇਲਗੂ ਭਾਸ਼ਾ 'ਚ ਵੀ ਗੀਤ ਲੈ ਕੇ ਆ ਰਹੇ ਹਨ।

 

View this post on Instagram

 

Time To Change The Game With Something U Never Wana Miss In My Performance ???????????? #BPraak #filhall ♥️♥️

A post shared by B PRAAK(HIS HIGHNESS) (@bpraak) on


ਬੀ ਪਰਾਕ ਨੇ ਲਿਖਿਆ,'' ਸਾਊਥ ਇੰਡਸਟਰੀ ਦੇ ਬਾਦਸ਼ਾਹ ਡੀ.ਐੱਸ.ਪੀ.ਨਾਲ ਕੰਮ ਕਰਨ ਦਾ ਬਹੁਤ ਚੰਗਾ ਅਨੁਭਵ ਰਿਹਾ। ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਕਿਸੇ ਪੰਜਾਬੀ ਕਲਾਕਾਰ ਨੇ ਸਾਊਥ ਇੰਡੀਅਨ ਗਾਣਾ ਗਾਇਆ ਹੈ। ਹਮੇਸ਼ਾ ਸੁਣਿਆ ਅਤੇ ਸੁਫ਼ਨਾ ਲਿਆ ਕਰਦਾ ਸੀ ਕਿ ਕਦੇ ਸਾਊਥ ਇੰਡੀਅਨ ਗਾਣਾ ਗਾਵਾਂ ਜਾ ਬਨਾਉਣ ਦਾ ਮੌਕਾ ਮਿਲੇ। ਹੁਣ ਕਿਰਪਾ ਹੋਈ ਅਤੇ ਵਡਭਾਗਾ ਮਹਿਸੂਸ ਕਰ ਰਿਹਾ ਹਾਂ। ਬਹੁਤ ਬਹੁਤ ਧੰਨਵਾਦ ਡੀ.ਐੱਸ.ਪੀ. ਸਰ ਦਾ ਇਹ ਮੌਕਾ ਦੇਣ ਲਈ ਅਤੇ ਮੇਰੇ 'ਤੇ ਭਰੋਸਾ ਕਰਨ ਲਈ। ਮੈਂ ਤੇਲਗੂ ਗਾਣਾ ਗਾਇਆ ਹੈ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਸੰਗੀਤ ਦੀ ਕੋਈ ਭਾਸ਼ਾ ਨਹੀਂ ਹੁੰਦੀ ਇਹ ਆਪਣੇ ਆਪ 'ਚ ਇੱਕ ਭਾਸ਼ਾ ਹੈ। ਬਹੁਤ ਜਲਦ ਆ ਰਹੇ ਹਾਂ''।

ਹੋਰ ਵੇਖੋ : ਵਿੱਕੀ ਕੌਸ਼ਲ ਤੇ ਨੋਰਾ ਫਤੇਹੀ ਦੀ ਕਮਿਸਟਰੀ,ਜਾਨੀ ਦੀ ਕਲਮ,ਬੀ ਪਰਾਕ ਦਾ ਮਿਊਜ਼ਿਕ ਤੇ ਅਰਿਜੀਤ ਸਿੰਘ ਦੀ ਅਵਾਜ਼ ਸਭ ਦੇਖੋ ਗੀਤ 'ਪਛਤਾਓਗੇ' ਵਿਚ


ਬੀ ਪਰਾਕ ਦੀ ਇਹ ਕਾਮਯਾਬੀ ਪੰਜਾਬੀ ਸੰਗੀਤ ਅਤੇ ਪੰਜਾਬੀਆਂ ਲਈ ਬਹੁਤ ਮਾਣ ਦੀ ਗੱਲ ਹੈ ਕਿ ਹੁਣ ਸਾਊਥ ਇੰਡਸਟਰੀ 'ਚ ਵੀ ਪੰਜਾਬੀ ਸੰਗੀਤ ਦਾ ਜਾਦੂ ਲੋਕਾਂ 'ਤੇ ਛਾਉਣ ਵਾਲਾ ਹੈ। ਉਹਨਾਂ ਦੇ ਪ੍ਰਸ਼ੰਸਕ ਬੇਸਬਰੀ ਨਾਲ ਉਹਨਾਂ ਦੇ ਇਸ ਗੀਤ ਦਾ ਇੰਤਜ਼ਾਰ ਕਰ ਰਹੇ ਹਨ ਹੁਣ ਦੇਖਣਾ ਹੋਵੇਗਾ ਤੇਲਗੂ ਭਾਸ਼ਾ 'ਚ ਬੀ ਪਰਾਕ ਦਾ ਇਹ ਗੀਤ ਕਦੋਂ ਤੱਕ ਰਿਲੀਜ਼ ਹੁੰਦਾ ਹੈ।

You may also like