ਬੀ ਪਰਾਕ ਦੇ ਪੁੱਤਰ ਦਾ ਕਿਊਟ ਵੀਡੀਓ ਆਇਆ ਸਾਹਮਣੇ, ਮਿਊਜ਼ਿਕ ਦਾ ਅਨੰਦ ਲੈ ਰਿਹਾ ਹੈ ਅਦਾਬ, ਦੇਖੋ ਵੀਡੀਓ

written by Lajwinder kaur | July 13, 2021

ਬੀ ਪਰਾਕ ਜੋ ਕਿ ਏਨੀਂ ਦਿਨੀਂ ਆਪਣੇ ਨਵੇਂ ਗੀਤ ‘ਫਿਲਹਾਲ-2’ ਦੇ ਨਾਲ ਸੁਰਖੀਆਂ ਬਟੋਰ ਰਹੇ ਨੇ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬੀ ਪਰਾਕ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਪੁੱਤਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਪੁੱਤਰ ਅਦਾਬ ਬੱਚਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

B Praak Image Source: Instagram

ਹੋਰ ਪੜ੍ਹੋ : ਭਾਰਤੀ ਸਿੰਘ ਨੂੰ ਕੀ ਹੋਇਆ, ਚਿਹਰੇ ‘ਤੇ ਝੁਰੜੀਆਂ ਅਤੇ ਸਿਰ 'ਤੇ ਚਿੱਟੇ ਵਾਲ ਦੇਖ ਕੇ ਹਰ ਕੋਈ ਹੋਇਆ ਹੈਰਾਨ, ਵੀਡੀਓ ਹੋਈ ਵਾਇਰਲ

ਹੋਰ ਪੜ੍ਹੋ : ਗਾਇਕਾ ਸ਼ਿਪਰਾ ਗੋਇਲ ਪਹੁੰਚੀ ਹਸੀਨ ਵਾਦੀਆਂ ‘ਚ, ਕਸ਼ਮੀਰ ਦੀ ਕੁਦਰਤੀ ਸੁੰਦਰਤਾ ਦਾ ਲੈ ਰਹੀ ਹੈ ਲੁਤਫ

adab bachchan Image Source: Instagram

ਇਸ ਵੀਡੀਓ ‘ਚ ਅਦਾਬ ਬੱਚਨ ਮਿਊਜ਼ਿਕ ਧੁਨਾਂ ਦੇ ਨਾਲ ਖੇਡਦਾ ਹੋਇਆ ਨਜ਼ਰ ਆ ਰਹੇ ਨੇ। ਇਸ ਖ਼ਾਸ ਪਲ ਨੂੰ ਬੀ ਪਰਾਕ ਆਪਣੇ ਕੈਮਰੇ ‘ਚ ਕੈਦ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ kartick dev ਨੇ ਲਿਖਿਆ ਹੈ-‘Future ਮਿਊਜ਼ਿਕ ਡਾਇਰੈਕਟਰ ❤️❤️ @adabbbachan ❤️ @bpraak paaji @iamgauravdev Bhai 🔥Filhaal -2🔥’। ਪ੍ਰਸ਼ੰਸਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ।

b praak Image Source: Instagram

ਜੇ ਗੱਲ ਕਰੀਏ ਬੀ ਪਰਾਕ ਦੇ ਵਰਕ ਫਰੰਟ ਦੀ ਤਾਂ ਇਸ ਸਾਲ ਉਨ੍ਹਾਂ ਨੂੰ 67ਵੇਂ ਨੈਸ਼ਨਲ ਫ਼ਿਲਮ ਅਵਾਰਡਸ ‘ਚ ਫ਼ਿਲਮ ‘ਕੇਸਰੀ’ ਲਈ ਗਾਏ ਗੀਤ ‘ਤੇਰੀ ਮਿੱਟੀ’ ਲਈ ਬੈਸਟ ਪਲੇਅ ਬੈਕ ਸਿੰਗਰ ਦਾ ਅਵਾਰਡ ਮਿਲਿਆ ਹੈ । ਬੀ ਪਰਾਕ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ।

 

 

View this post on Instagram

 

A post shared by kartick dev (@kartikdevofficial)

You may also like