ਬੀ ਪਰਾਕ ਦੀ ਪਤਨੀ ਮੀਰਾ ਬੱਚਨ ਨੇ ਆਪਣੇ ਮਰਹੂਮ ਨਵਜੰਮੇ ਦੂਜੇ ਬੱਚੇ ਲਈ ਪਾਈ ਭਾਵੁਕ ਪੋਸਟ, ਕਿਹਾ- ‘I Love You My Angel’

written by Lajwinder kaur | June 24, 2022

ਮਸ਼ਹੂਰ ਗਾਇਕ ਬੀ ਪਰਾਕ ਆਪਣੇ ਦੂਜੇ ਬੱਚੇ ਦੇ ਜਨਮ ਲਈ ਕਾਫ਼ੀ ਉਤਸ਼ਾਹਿਤ ਸਨ, ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਜਿਸ ਕਰਕੇ ਦੂਜੇ ਬੱਚੇ ਦਾ ਜਨਮ ਵੇਲੇ ਹੀ ਦਿਹਾਂਤ ਹੋ ਗਿਆ ਸੀ। ਇਸ ਦੀ ਜਾਣਕਾਰੀ ਖੁਦ ਬੀ ਪਰਾਕ ਨੇ ਦਿੱਤੀ ਸੀ। ਸੋਗ ਦੇ ਕਈ ਦਿਨਾਂ ਬਾਅਦ ਮੀਰਾ ਰਾਜਪੂਤ ਨੇ ਆਪਣੇ ਬੱਚੇ ਲਈ ਬਹੁਤ ਹੀ ਪਿਆਰ ਤੇ ਇਮੋਸ਼ਨਲ ਨੋਟ ਪਾਇਆ ਹੈ।

ਹੋਰ ਪੜ੍ਹੋ : Guess Who: ਜਯਾ ਬੱਚਨ ਦੇ ਨਾਲ ਨਜ਼ਰ ਆ ਰਹੇ ਇਸ ਬੱਚੇ ਨੂੰ ਕੀ ਤੁਸੀਂ ਪਹਿਚਾਣ ਪਾਏ? ਦੱਸ ਦਈਏ ਇਸ ਕਿਊਟ ਬੱਚੇ ਦਾ ਸ਼ਾਹਰੁਖ ਖ਼ਾਨ ਨਾਲ ਹੈ ਖ਼ਾਸ ਰਿਸ਼ਤਾ!

ਮੀਰਾ ਬੱਚਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਨੋਟ ਸ਼ੇਅਰ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਬਿਆਨ ਕੀਤਾ ਹੈ।

b praak second son no more Image Source: Instagram

ਮੀਰਾ ਨੇ ਇੰਸਟਾਗ੍ਰਾਮ ਪੋਸਟ ’ਚ ਲਿਖਿਆ, ‘‘ਸਵਰਗ ’ਚ ਇੱਕ ਖ਼ਾਸ Angel ਹੈ, ਜੋ ਮੇਰਾ ਇੱਕ ਹਿੱਸਾ ਹੈ, ਇਹ ਉਹ ਜਗ੍ਹਾ ਨਹੀਂ ਹੈ, ਜਿਥੇ ਮੈਂ ਉਸ ਨੂੰ ਹੋਣ ਦੇਣਾ ਚਾਹੁੰਦੀ ਸੀ, ਸਗੋਂ ਭਗਵਾਨ ਚਾਹੁੰਦੇ ਸਨ ਕਿ ਉਹ ਉਥੇ ਹੋਵੇ...ਉਹ ਇਥੇ ਇੱਕ ਪਲ ਲਈ ਇੱਕ ਸ਼ੂਟਿੰਗ ਸਟਾਰ ਵਾਂਗ ਆਇਆ ਸੀ ਤੇ ਹੁਣ ਉਹ ਸਵਰਗ ’ਚ ਹੈ...ਉਸ ਨੇ ਬਹੁਤਿਆਂ ਦੇ ਦਿਲਾਂ ਨੂੰ ਛੂਹਿਆ, ਜਿਵੇਂ ਸਿਰਫ ਇੱਕ ਮਸੀਹਾ ਹੀ ਕਰ ਸਕਦਾ ਹੈ...'

b praak wife meera bachan Image Source: Instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੈਂ ਉਸ ਨੂੰ ਬਹੁਤ ਪਿਆਰ ਕਰਦੀ ਜੇਕਰ ਮੈਨੂੰ ਪਤਾ ਹੁੰਦਾ...ਭਾਵੇਂ ਤੂੰ ਮੇਰੇ ਨਾਲ ਨਹੀਂ ਹੈ, ਮੈਂ ਤੈਨੂੰ ਪਿਆਰ ਕਰਨਾ ਕਦੇ ਨਹੀਂ ਛੱਡਾਂਗੀ...ਮੈਂ ਹਰ ਪਲ ਤੇਰੇ ਬਾਰੇ ਸੋਚਦੀ ਹਾਂ ਤੇ ਸਿਰਫ ਇਹੀ ਚਾਹੁੰਦੀ ਹਾਂ ਕਿ ਮੈਂ ਸਮੇਂ ਨੂੰ ਆਪਣੇ ਹਿੱਸੇ ’ਚ ਕਰ ਸਕਾਂ ਤੇ ਤੈਨੂੰ ਦੱਸ ਸਕਾਂ ਕਿ ਅਸੀਂ ਤੈਨੂੰ ਕਿੰਨਾ ਪਿਆਰ ਕਰਦੇ ਹਾਂ...'

Good news! B Praak, wife Meera Bachan expecting second child Image Source: Instagram

ਮੀਰਾ ਨੇ ਅੱਗੇ ਕਿਹਾ ਹੈ- ‘ਇੰਨੇ ਮਹੀਨੇ ਤੇਰਾ ਨੰਨ੍ਹਾ ਦਿਲ ਇੰਨੀ ਜ਼ੋਰ ਨਾਲ ਧੜਕ ਰਿਹਾ ਸੀ, ਉਹ ਹੁਣ ਖਾਮੋਸ਼ ਹੈ...ਤੇਰੇ ਨੰਨ੍ਹੇ-ਨੰਨ੍ਹੇ ਹੱਥ-ਪੈਰ ਜ਼ੋਰ-ਜ਼ੋਰ ਨਾਲ ਚੱਲ ਰਹੇ ਸਨ ਇੰਨੇ ਮਹੀਨੇ, ਹੁਣ ਸ਼ਾਂਤ ਹਨ...ਅਸੀਂ ਤੈਨੂੰ ਵਧਦੇ ਹੋਏ, ਤੈਨੂੰ ਕੱਸ ਕੇ ਫੜਦੇ ਹੋਏ ਦੇਖਣ ਦਾ ਬਹੁਤ ਸੁਫ਼ਨਾ ਦੇਖਿਆ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ...ਮੈਂ ਸਿਰਫ ਤੇਰੀ ਮੁਸਕਾਨ ਦੇ ਸੁਫ਼ਨੇ ਦੇਖਦੀ ਹਾਂ,...ਮੰਮਾ ਤੁਹਾਨੂੰ ਅੰਤ ਤਕ ਪਿਆਰ ਕਰਦੀ ਰਹੇਗੀ ਤੇ ਸੱਚਾਈ ਇਹ ਹੈ ਕਿ ਤੂੰ ਸੀ, ਤੂੰ ਹੈ ਤੇ ਹਮੇਸ਼ਾ ਮੇਰਾ ਰਹੇਂਗਾ। ਆਈ ਲਵ ਯੂ ਮਾਈ ਏਂਜਲ'। ਇਹ ਦਿਲ ਨੂੰ ਛੂਹ ਜਾਣ ਵਾਲਾ ਨੋਟ ਉਨ੍ਹਾਂ ਨੇ ਆਪਣੇ ਦੂਜੇ ਬੱਚੇ ਲਈ ਲਿਖਿਆ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਕਹਿ ਰਹੇ ਨੇ ਕਿ ਭਾਬੀ ਜੀ ਹਿੰਮਤ ਰੱਖੋ।

 

 

View this post on Instagram

 

A post shared by MeeraRK (@meera_bachan)

You may also like