ਲਓ ਜੀ ਆਖਿਰਕਾਰ ਬਾਗੀ ੨ ਦਾ ਟ੍ਰੇਲਰ ਰਿਲੀਜ਼ ਹੋ ਹੀ ਗਿਆ ਤੇ ਰਿਲੀਜ਼ ਹੁੰਦਿਆਂ ਹੀ ਯੂ-ਟਿਊਬ ਤੇ ਟਰੇਂਡਿੰਗ ਵੀ ਕਰਨ ਲੱਗ ਗਿਆ ਹੈ | ਵੈਸੇ ਤਾਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਪਹਿਲਾਂ ਸਾਰੇ ਇਹ ਹੀ ਸੋਚ ਰਹੇ ਸਨ ਕਿ ਫਿਲਮ ਦੇ ਵਿਚ ਸਿਰਫ਼ ਤੇ ਸਿਰਫ਼ ਟਾਈਗਰ (Tiger Shroff) ਸ਼ਰਾਫ ਦਾ ਹੀ ਬੋਲ ਬਾਲਾ ਰਹੇਗਾ, ਪਰ ਜਿਦਾ ਹੀ ਟ੍ਰੇਲਰ ਰਿਲੀਜ਼ ਹੋਇਆ ਨਜ਼ਾਰਾ ਕੁਝ ਹੋਰ ਹੀ ਬਿਆਨ ਕਰ ਰਿਹਾ ਸੀ !
ਟ੍ਰੇਲਰ ਦੇ ਸ਼ੁਰੂਆਤ ਵਿਚ ਤਾਂ ਟਾਈਗਰ ਸ਼ਰਾਫ Tiger Shroff ਦਾ ਜਾਦੂ ਛਾਇਆ ਰਿਹਾ ਪਰ, ਉਸਤੋਂ ਬਾਅਦ ਐਂਟਰੀ ਹੋਈ ਹਰਿਆਣਾ ਦੇ ਮੁੰਡੇ ਰਣਦੀਪ ਹੁੱਡਾ ਦੀ ਤੇ ਉਨ੍ਹਾਂ ਦੇ ਨਾਲ ਹੀ ਪੁਲਿਸ ਅਫਸਰ ਦੇ ਰੋਲ ਦੇ ਵਿਚ ਨਜ਼ਰ ਆਏ ਮਨੋਜ ਬਾਜਪਾਯੀ | ਬੱਸ ਦੋਨਾਂ ਦੀ ਜੋੜੀ ਨੇ ਮੇਲਾ ਹੀ ਲੁੱਟ ਲਿਆ | ਫਿਲਮ ਦੇ ਟ੍ਰੇਲਰ ਦੇ ਵਿਚ ਜਿੰਨਾ ਐਕਸ਼ਨ ਟਾਈਗਰ ਸ਼ਰਾਫ ਕਰਦੇ ਹੋਏ ਨਜ਼ਰ ਆ ਰਹੇ ਨੇ , ਉਨ੍ਹੀ ਹੀ ਕਮਾਲ ਦੀ ਐਕਟਿੰਗ ਰਣਦੀਪ ਹੁੱਡਾ ਤੇ ਮਨੋਜ ਬਾਜਪਾਯੀ ਦੀ ਨਜ਼ਰ ਆ ਰਹੀ ਹੈ | ਹੁਣ ਤੁਸੀਂ ਇਹ ਤਾਂ ਸਮਝ ਹੀ ਗਏ ਹੋਵੋਂਗੇ ਕਿ ਐਕਟਿੰਗ ਤੇ ਐਕਸ਼ਨ ਦੇ ਵਿਚ ਫਿਲਮ ਦੇ ਡਾਇਰੈਕਟਰ ਅਹਿਮਦ ਖਾਨ ਨੇ ਬਹੁਤ ਹੀ ਸੰਜੀਦਗੀ ਦੇ ਨਾਲ ਬੈਲੈਂਸ ਬਣਾਇਆ ਹੈ | ਫਿਲਮ ਦੇ ਟ੍ਰੇਲਰ ਨੂੰ ਦੇਖ ਕੇ ਤਾਂ ਪੂਰੀ ਧਕ ਪੈ ਰਹੀ ਹੈ , ਹੁਣ ਦੇਖਣਾ ਇਹ ਹੈ ਕਿ ੩੦ ਮਾਰਚ ਨੂੰ ਫਿਲਮ ਬਾਕਸ ਆਫਿਸ ਤੇ ਕਿੰਨਾ ਕੂ ਧਕ ਪਾਉਂਦੀ ਹੈ | ਤਦ ਤਕ ਤੁਸੀਂ ਟ੍ਰੇਲਰ ਦੇਖੋ ਤੇ ਇੰਜੋਯ ਕਰੋ |
Edited By: Gourav Kochhar