ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਬਾਣੀ ਸੰਧੂ, ਕੌਰ ਬੀ ਤੇ ਨਿਸ਼ਾ ਬਾਨੋ ਦਾ ਇਹ ਡਾਂਸ ਵੀਡੀਓ, ਪੰਜਾਬੀ ਸੂਟਾਂ ‘ਚ ਕਹਿਰ ਢਾਹ ਰਹੀਆਂ ਨੇ ਪੰਜਾਬੀ ਗਾਇਕਾਵਾਂ

Written by  Lajwinder kaur   |  March 23rd 2021 06:16 PM  |  Updated: March 23rd 2021 06:21 PM

ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਬਾਣੀ ਸੰਧੂ, ਕੌਰ ਬੀ ਤੇ ਨਿਸ਼ਾ ਬਾਨੋ ਦਾ ਇਹ ਡਾਂਸ ਵੀਡੀਓ, ਪੰਜਾਬੀ ਸੂਟਾਂ ‘ਚ ਕਹਿਰ ਢਾਹ ਰਹੀਆਂ ਨੇ ਪੰਜਾਬੀ ਗਾਇਕਾਵਾਂ

ਪੰਜਾਬੀ ਮਿਊਜ਼ਿਕ ਜਗਤ ਦੀ ਉੱਚੀ ਲੰਬੀ ਤੇ ਦਮਦਾਰ ਆਵਾਜ਼ ਦੀ ਮਾਲਿਕ ਗਾਇਕਾ ਬਾਣੀ ਸੰਧੂ (Baani Sandhu )ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਸਹੇਲੀਆਂ ਕੌਰ ਬੀ ਤੇ ਨਿਸ਼ਾ ਬਾਨੋ ਦੇ ਨਾਲ ਡਾਂਸ ਵੀਡੀਓ ਨੂੰ ਸ਼ੇਅਰ ਕੀਤਾ ਹੈ।

bani sandhu image image credit: instagram

ਹੋਰ ਪੜ੍ਹੋ : ਕਿਸਾਨਾਂ ਦੇ ਸੰਘਰਸ਼ ‘ਚ ਪਹਿਲੇ ਦਿਨ ਤੋਂ ਨਾਲ ਖੜੇ ਗਾਇਕ ਜੱਸ ਬਾਜਵਾ ਦੀ ਇਹ ਫੋਟੋ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਲੋਕਾਂ ਨੂੰ ਕਿਸਾਨ ਮਜ਼ਦੂਰ ਏਕਤਾ ਮਹਾਂਸਭਾ ‘ਚ ਪਹੁੰਚਣ ਦੀ ਕੀਤੀ ਅਪੀਲ

inside image of banni sandhu instagram post image credit: instagram

ਇਸ ਵੀਡੀਓ ਨੂੰ ਉਨ੍ਹਾਂ ਨੇ Gurman Sandhu ਤੇ ਗੁਰਲੇਜ਼ ਅਖਤਰ ਦੇ ਗੀਤ ‘ਜੱਟੀ ਤੇਰੀ ਫੈਨ’ ਉੱਤੇ ਬਣਾਇਆ ਹੈ। ਤਿੰਨ ਗਾਇਕਾਵਾਂ ਪੰਜਾਬੀ ਸੂਟਾਂ ‘ਚ ਬਹੁਤ ਜ਼ਿਆਦਾ ਖ਼ੂਬਸੂਰਤ ਨਜ਼ਰ ਆ ਰਹੀਆਂ ਨੇ।

inside image of bani sandhu image credit: instagram

ਬਾਣੀ ਸੰਧੂ ਨੇ ਇਸ ਵੀਡੀਓ ਨੂੰ ਇੰਸਟਗ੍ਰਾਮ ‘ਤੇ ਰੀਲ ਫੀਚਰ ‘ਚ ਪੋਸਟ ਕਰਦੇ ਹੋਏ ਲਿਖਇਆ ਹੈ –‘ਟਰੈਂਡਿੰਗ ਸੌਗ’। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ। ਜੇ ਗੱਲ ਕਰੀਏ ਬਾਣੀ ਸੰਧੂ ਵਰਕ ਫਰੰਟ ਦੀ ਤਾਂ ਉਹ ਆਪਣੇ ਚੱਕਵੇਂ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਹਾਲ ਹੀ ‘ਚ ਉਹ ਆਪਣੇ ਨਵੇਂ ਗੀਤ ‘ਮਾਝੇ ਵਾਲੇ’ ਦਰਸ਼ਕਾਂ ਦੇ ਸਨਮੁੱਖ ਹੋਈ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network