ਜਦੋਂ ਬਾਬਾ ਰਾਮ ਦੇਵ ਨੂੰ ਹਾਥੀ ’ਤੇ ਚੜ੍ਹ ਕੇ ਯੋਗ ਕਰਨਾ ਪਿਆ ਮਹਿੰਗਾ, ਵੀਡੀਓ ਹੋ ਰਿਹਾ ਹੈ ਹਰ ਪਾਸੇ ਵਾਇਰਲ

written by Rupinder Kaler | October 13, 2020

ਯੋਗਾ ਗੁਰੂ ਬਾਬਾ ਰਾਮਦੇਵ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ।ਇਸ ਵੀਡੀਓ ਵਿੱਚ ਬਾਬਾ ਰਾਮ ਦੇਵ ਯੋਗਾ ਅਭਿਆਸ ਦੌਰਾਨ ਇੱਕ ਹਾਥੀ ਤੋਂ ਡਿੱਗ ਗਏ ਹਨ। ਹਾਲਾਂਕਿ, ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ । ਖ਼ਬਰਾਂ ਦੀ ਮੰਨੀਏ ਤਾਂ ਇਹ ਵੀਡੀਓ ਸੋਮਵਾਰ ਦੀ ਦੱਸੀ ਗਈ ਹੈ ਜਦੋਂ ਬਾਬਾ ਮਥੁਰਾ ਦੇ ਰਾਮਨਾਰਥੀ ਆਸ਼ਰਮ ਵਿੱਚ ਸੰਤਾਂ ਨੂੰ ਯੋਗਾ ਅਭਿਆਸ ਸਿਖਾ ਰਹੇ ਸੀ।

baba-ramdev

ਹੋਰ ਪੜ੍ਹੋ :

ਇਸ ਯੋਗ ਕੈਂਪ ਦੌਰਾਨ ਬਾਬਾ ਰਾਮਦੇਵ ਨੇ ਹਾਥੀ 'ਤੇ ਬੈਠ ਕੇ ਵੀ ਯੋਗਾ ਆਸਨ ਕੀਤੇ। ਅਚਾਨਕ ਹਾਥੀ ਹਿੱਲ ਗਿਆ ਤੇ ਬਾਬੇ ਦਾ ਸੰਤੁਲਨ ਵਿਗੜ ਗਿਆ ਤੇ ਉਹ ਹਾਥੀ ਤੋਂ ਹੇਠਾਂ ਡਿੱਗ ਗਏ। ਹਾਲਾਂਕਿ, ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਉਨ੍ਹਾਂ ਦਾ ਵੀਡੀਓ ਮੰਗਲਵਾਰ ਨੂੰ ਵਾਇਰਲ ਹੋਇਆ, ਜੋ ਲਗਪਗ 22 ਸਕਿੰਟ ਦਾ ਹੈ।

Baba-Ramdev

ਸੋਮਵਾਰ ਨੂੰ ਬਾਬਾ ਰਾਮਦੇਵ ਨੇ ਸੰਤਾਂ ਨੂੰ ਆਸਨ ਤੋਂ ਹੋਣ ਵਾਲੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਰਾਮਦੇਵ ਨੇ ਕਿਹਾ ਕਿ ਯੋਗਾ ਕਰਨ ਨਾਲ ਸਭ ਤੋਂ ਮੁਸ਼ਕਿਲ ਬਿਮਾਰੀਆਂ ਵੀ ਖ਼ਤਮ ਹੋ ਜਾਂਦੀਆਂ ਹਨ। ਲੋਕਾਂ ਨੂੰ ਸਵੇਰੇ ਤੇ ਸ਼ਾਮ ਨੂੰ ਯੋਗਾ ਕਰਨਾ ਚਾਹੀਦਾ ਹੈ।

[embed]https://twitter.com/tripsashu/status/1315943623402323968[/embed]

You may also like