ਬੱਬਲ ਰਾਏ ਆਪਣੇ ਨਵੇਂ ਗੀਤ ‘ਪਿੰਡਾਂ ਦੇ ਬੌਰਨ’ ਦੇ ਨਾਲ ਹੋਏ ਹਾਜ਼ਰ

Written by  Shaminder   |  October 21st 2020 03:53 PM  |  Updated: October 21st 2020 03:55 PM

ਬੱਬਲ ਰਾਏ ਆਪਣੇ ਨਵੇਂ ਗੀਤ ‘ਪਿੰਡਾਂ ਦੇ ਬੌਰਨ’ ਦੇ ਨਾਲ ਹੋਏ ਹਾਜ਼ਰ

‘ਪਿੰਡਾਂ ਦੇ ਬੌਰਨ’ ਨਾਂਅ ਦੇ ਟਾਈਟਲ ਹੇਠ ਬੱਬਲ ਰਾਏ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਨਰਿੰਦਰ ਬਾਠ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਹੈ । ਗੀਤ ਦਾ ਸ਼ਾਨਦਾਰ ਵੀਡੀਓ ਨਵਜੀਤ ਬੁੱਟਰ ਵੱਲੋਂ ਤਿਆਰ ਕੀਤਾ ਗਿਆ ਹੈ । ਟੀ-ਸੀਰੀਜ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।

Babbal Babbal

ਇਸ ਗੀਤ ‘ਚ ਪਿੰਡਾਂ ਦੇ ਮੁੰਡਿਆਂ ਦੀ ਗੱਲ ਕੀਤੀ ਗਈ ਹੈ । ਜਿਨ੍ਹਾਂ ਦੇ ਚਰਚੇ ਬਹੁਤ ਦੂਰ ਦੂਰ ਤੱਕ ਹੁੰਦੇ ਨੇ ਅਤੇ ਇਹ ਪਿੰਡਾਂ ਦੇ ਮੁੰਡੇ ਆਪਣੀ ਦੋਸਤੀ ਦੀ ਖਾਤਰ ਜਾਨ ਵੀ ਵਾਰ ਦਿੰਦੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬੱਬਲ ਰਾਏ ਕਈ ਹਿੱਟ ਗੀਤ ਦੇ ਚੁੱਕੇ ਹਨ ।

ਹੋਰ ਪੜ੍ਹੋ : ਗੱਭਰੂਆਂ ਦਾ ਹੁਨਰ ਦੇਖ ਕੇ ਬੱਬਲ ਰਾਏ ਵੀ ਰਹਿ ਗਏ ਦੰਗ, ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਦਾ ਸ਼ੋਅ ‘ਹੁਨਰ ਪੰਜਾਬ ਦਾ’

Babbal Rai Babbal Rai

ਉਹ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ ।

babbal rai babbal rai

ਉਨ੍ਹਾਂ ਨੇ ਰੁਬੀਨਾ ਬਾਜਵਾ ਅਤੇ ਜੱਸੀ ਗਿੱਲ ਦੇ ਨਾਲ ਫ਼ਿਲਮ ‘ਸਰਗੀ’ ਅਤੇ ‘ਮਿਸਟਰ ਐਂਡ ਮਿਸਿਜ਼ 420’ ਅਤੇ ‘ਪੋਸਤੀ’ ‘ਚ ਕੰਮ ਕਰ ਚੁੱਕੇ ਹਨ ।ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਸਰਾਹਿਆ ਗਿਆ ਸੀ ।

 

You May Like This
DOWNLOAD APP


© 2023 PTC Punjabi. All Rights Reserved.
Powered by PTC Network