ਬੱਬਲ ਰਾਏ ਨੇ ਵੀ 'ਫਾਹਾ' ਗਾਣੇ ਦੀ ਕੀਤੀ ਤਾਰੀਫ, ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਦਾ ਹੈ ਗਾਣਾ  

written by Rupinder Kaler | July 11, 2019

ਬੱਬਲ ਰਾਏ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕਰਕੇ ਨੌਜਵਾਨਾਂ ਨੂੰ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਹੈ । ਇਹ ਵੀਡੀਓ ਗਾਇਕ ਪੈਵੀ ਧੰਜਲ ਦੇ ਗਾਣੇ ਦੀ ਹੈ । ਮਨਜਿੰਦਰ ਜੀਰਾ ਵੱਲੋਂ ਲਿਖੇ ਇਸ ਗਾਣੇ ਵਿੱਚ ਪੰਜਾਬ ਦੇ ਮੌਜੂਦਾ ਹਲਾਤਾਂ ਨੂੰ ਬਿਆਨ ਕੀਤਾ ਗਿਆ ਹੈ । ਇਸ ਗਾਣੇ ਵਿੱਚ ਨੌਜਵਾਨ ਪੀੜੀ ਨੂੰ ਇੱਕ ਸੇਧ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ । https://www.instagram.com/p/Bzk0rOLB-uX/ ਗਾਣੇ ਦੇ ਬੋਲ ਇਸ ਤਰ੍ਹਾਂ ਦੇ ਹਨ ਕਿ ਇਹ ਬੋਲ ਕੰਨਾਂ ਵਿੱਚ ਪੈਂਦੇ ਹੀ ਪੰਜਾਬ ਦੇ ਮੌਜੂਦਾ ਹਲਾਤਾਂ ਦੀ ਤਸਵੀਰ ਬਿਆਨ ਕਰ ਜਾਂਦੇ ਹਨ । ਇਸੇ ਲਈ ਬੱਬਲ ਰਾਏ ਨੇ ਗਾਣੇ ਦੇ ਗੀਤਕਾਰ ਦੀ ਤਾਰੀਫ ਕਰਦੇ ਹੋਏ ਇਸ ਵੀਡੀਓ ਨੂੰ ਇਹ ਕੈਪਸ਼ਨ ਦਿੱਤਾ ਹੈ । ਬੱਬਲ ਰਾਏ ਨੇ ਲਿਖਿਆ ਹੈ ‘Lyrics are so true ! main ehh geet Randomly Facebook te suneya Vadhiya lageya, so sharing it here ! mainu lagda apa sab nu positive cheejan share karian chahidiyan social media te, naa k negative te hateful. ? well done @pavvydhanjal bro keep it up ?’ https://www.instagram.com/p/BzwzRZCB0eq/ ਪੈਵੀ ਧੰਜਲ ਦੇ ਇਸ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਨੂੰ ਫਾਹਾ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗਾਣੇ ਦੇ ਬੋਲ ਮਨਜਿੰਦਰ ਜੀਰਾ ਨੇ ਲਿਖੇ ਹਨ ਜਦੋਂ ਕਿ ਵੀਡੀਓ ਜੀਤ ਰਾਊਡੀ ਨੇ ਬਣਾਈ ਹੈ । https://www.youtube.com/watch?v=shpBo1hSWGs

0 Comments
0

You may also like