ਹੱਥ ‘ਚ ਮਾਇਕ ਨਾਲ ਨਜ਼ਰ ਆ ਰਹੇ ਇਸ ਨੰਨ੍ਹੇ ਸਰਦਾਰ ਬੱਚੇ ਨੂੰ ਕੀ ਤੁਸੀਂ ਪਹਿਚਾਣਿਆ? ਅੱਜ ਹੈ ਪੰਜਾਬੀ ਸੰਗੀਤ ਜਗਤ ਦਾ ਨਾਮੀ ਗਾਇਕ

Written by  Lajwinder kaur   |  April 18th 2021 02:36 PM  |  Updated: April 18th 2021 02:39 PM

ਹੱਥ ‘ਚ ਮਾਇਕ ਨਾਲ ਨਜ਼ਰ ਆ ਰਹੇ ਇਸ ਨੰਨ੍ਹੇ ਸਰਦਾਰ ਬੱਚੇ ਨੂੰ ਕੀ ਤੁਸੀਂ ਪਹਿਚਾਣਿਆ? ਅੱਜ ਹੈ ਪੰਜਾਬੀ ਸੰਗੀਤ ਜਗਤ ਦਾ ਨਾਮੀ ਗਾਇਕ

ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੇ ਇਸ ਨੰਨ੍ਹੇ ਸਰਦਾਰ ਬੱਚੇ ਨੂੰ ਕੀ ਤੁਸੀਂ ਪਹਿਚਾਣ ਪਾਏ ਹੋ! ਧਿਆਨ ਨਾਲ ਦੇਖੋ ਤੁਹਾਨੂੰ ਇਹ ਕਿਹੜੇ ਪੰਜਾਬੀ ਸਿੰਗਰ ਵਰਗਾ ਲੱਗ ਰਿਹਾ ਹੈ। ਜੀ ਹਾਂ ਜੇ ਤੁਸੀਂ ਸੋਚ ਰਹੇ ਹੋ ਇਹ ਪੰਜਾਬੀ ਮਿਊਜ਼ਿਕ ਜਗਤ ਦੇ ਡੈਸ਼ਿੰਗ ਗਾਇਕ ਬੱਬਲ ਰਾਏ (Babbal Rai) ਵਰਗਾ ਲੱਗ ਰਿਹਾ ਹੈ ਤਾਂ ਤੁਸੀਂ ਸਹੀ ਹੋ, ਜੀ ਹਾਂ ਇਹ ਬੱਬਲ ਰਾਏ ਹੀ ਹੈ।

inside image of babbal rai instagram post

ਹੋਰ ਪੜ੍ਹੋ : ਕੁਝ ਇਸ ਤਰ੍ਹਾਂ ਨਜ਼ਰ ਆਉਂਦੇ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇਣ ਵਾਲੇ ਗਾਇਕ ਬਲਵੀਰ ਬੋਪਾਰਾਏ, ਗੀਤਕਾਰ ਰਾਜ ਰਣਜੋਧ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ

inside image of babbal rai comments

ਜੀ ਹਾਂ ਗਾਇਕ ਬੱਬਲ ਰਾਏ ਨੇ ਆਪਣੀ ਪੁਰਾਣੀ ਯਾਦ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੇ ਹੋਏ ਆਪਣੀ ਬਚਪਨ ਦੀ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਪੰਜਾਬੀ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਕਿਸੇ ਨੂੰ ਕੀ ਪਤਾ ਸੀ ਕਿ ਇਹ ਨੰਨ੍ਹਾ ਸਰਦਾਰ ਬੱਚਾ ਵੱਡਾ ਹੋ ਕੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇਵੇਗਾ।

babbal rai image Image Source: Instagram

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਬੱਬਲ ਰਾਏ ਨੇ ਲਿਖਿਆ ਹੈ- ‘ਮੈਂ 1990 ‘ਚ’ ਤੇ ਨਾਲ ਹੀ ਕਿਊਟ ਇਮੋਜ਼ੀ ਪੋਸਟ ਕੀਤਾ ਹੈ।  ਦਰਸ਼ਕਾਂ ਨੂੰ ਇਹ ਵੀਡੀਓ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਦਰਸ਼ਕਾਂ ਨੂੰ ਨੰਨ੍ਹਾ ਬੱਬਲ ਰਾਏ ਕਾਫੀ ਪਸੰਦ ਆ ਰਿਹਾ ਹੈ।

image of babbal rai punjabi singer Image Source: Instagram

ਜੇ ਗੱਲ ਕਰੀਏ ਬੱਬਲ ਰਾਏ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਵਾਹ ਵਾਹੀ ਖੱਟ ਰਹੇ ਨੇ।

 

 

View this post on Instagram

 

A post shared by Babbal Rai (@babbalrai9)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network