ਬੱਬੂ ਮਾਨ ਦੀ ਐਲਬਮ ‘ਤੂੰ ਮੇਰੀ ਮਿਸ ਇੰਡੀਆ’ ਨੇ ਪੂਰਾ ਕੀਤਾ 20 ਸਾਲਾਂ ਦਾ ਖ਼ੂਬਸੂਰਤ ਸਫ਼ਰ, ‘ਨੀਂਦਰਾਂ’ ਤੇ ‘ਪਿੰਡ ਪਹਿਰਾ’ ਵਰਗੇ ਗੀਤ ਅੱਜ ਵੀ ਨੇ ਸਰੋਤਿਆਂ ਦੀ ਪਹਿਲੀ ਪਸੰਦ

Written by  Lajwinder kaur   |  September 27th 2019 12:59 PM  |  Updated: September 27th 2019 01:04 PM

ਬੱਬੂ ਮਾਨ ਦੀ ਐਲਬਮ ‘ਤੂੰ ਮੇਰੀ ਮਿਸ ਇੰਡੀਆ’ ਨੇ ਪੂਰਾ ਕੀਤਾ 20 ਸਾਲਾਂ ਦਾ ਖ਼ੂਬਸੂਰਤ ਸਫ਼ਰ, ‘ਨੀਂਦਰਾਂ’ ਤੇ ‘ਪਿੰਡ ਪਹਿਰਾ’ ਵਰਗੇ ਗੀਤ ਅੱਜ ਵੀ ਨੇ ਸਰੋਤਿਆਂ ਦੀ ਪਹਿਲੀ ਪਸੰਦ

ਨੀਂਦਰਾਂ ਨੀ ਆਉਂਦੀਆਂ, ਰਾਤੀ ਮਿਲਣ ਨਾ ਆਈ ਵੇ ਪਿੰਡ ਪਹਿਰਾ ਲੱਗਦਾ, ਤੁਪਕਾ-ਤੁਪਕਾ, ਮਿਸ ਇੰਡੀਆ, ਸਾਹਮਣੇ ਚੁਬਾਰੇ ਵਾਲੀ ਵਰਗੇ ਗੀਤਾਂ ਦੇ ਨਾਲ ਭਰੀ ਬੱਬੂ ਮਾਨ ਦੀ ਐਲਬਮ ‘ਤੂੰ ਮੇਰੀ ਮਿਸ ਇੰਡੀਆ’ ਜਿਸ ਨੇ 20 ਸਾਲਾਂ ਦਾ ਖ਼ੂਬਸੂਰਤ ਸਫ਼ਰ ਪੂਰਾ ਕਰ ਲਿਆ ਹੈ। ਜੀ ਹਾਂ ਇਹ ਐਲਬਮ 26 ਸਤੰਬਰ 1999 ‘ਚ ਰਿਲੀਜ਼ ਹੋਈ ਸੀ। ਇਸ ਐਲਬਮ ‘ਚ ਬੱਬੂ ਮਾਨ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ 8 ਗੀਤ ਲੈ ਕੇ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਸਨ। ਇਸ ਐਲਬਮ ਦੇ ਗੀਤ ਬੱਬੂ ਦੀ ਕਲਮ ‘ਚੋਂ ਹੀ ਨਿਕਲੇ ਸਨ ਤੇ ਮਿਊਜ਼ਿਕ ਸੁਰਿੰਦਰ ਬੱਚਨ ਨੇ ਦਿੱਤਾ ਸੀ। Catrack ਦੇ ਲੇਬਲ ਹੇਠ ਇਸ ਐਲਬਮ ਨੂੰ ਰਿਲੀਜ਼ ਕੀਤਾ ਗਿਆ ਸੀ। ਇਹ ਐਲਬਮ ਸੁਪਰ ਡੁਪਰ ਹਿੱਟ ਰਹੀ ਸੀ। ਉਨ੍ਹਾਂ ਦੇ ਇਹ ਗਾਣੇ ਅੱਜ ਵੀ ਦਰਸ਼ਕਾਂ ਦੀਆਂ ਪਹਿਲੀ ਪਸੰਦ ਨੇ।

ਹੋਰ ਵੇਖੋ:ਦਿਲ ਦੇ ਦਰਦਾਂ ਦੀਆਂ ਤਰਜ਼ਾਂ ਨੂੰ ਛੇੜ ਰਹੇ ਨੇ ਬੱਬੂ ਮਾਨ ਆਪਣੇ ਨਵੇਂ ਗੀਤ ‘ਦਰਦ’ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਪੰਜਾਬੀ ਕਲਾਕਾਰ ਪ੍ਰਭ ਰਾਜਪੂਤ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਐਲਬਮ ਦੇ ਨਾਲ ਜੁੜੀ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

ਜੇ ਗੱਲ ਕਰੀਏ ਬੱਬੂ ਮਾਨ ਦੇ ਕੰਮ ਦੀ ਤਾਂ ਹਾਲ ਹੀ ‘ਚ ਉਹ ‘ਪਾਗਲ’ ਗੀਤ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਏ। ਇਸ ਗਾਣੇ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ‘ਸੁੱਚਾ ਸੂਰਮਾ’ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਦਰਸ਼ਕਾਂ ਵੱਲੋਂ ਇਸ ਫ਼ਿਲਮ ਦੀ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network