ਬੱਬੂ ਮਾਨ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖਬਰੀ,ਜਲਦ ਲੈ ਕੇ ਆ ਰਹੇ ਨਵਾਂ ਗੀਤ,ਬੱਬੂ ਮਾਨ ਨੇ ਸਾਂਝਾ ਕੀਤਾ ਆਡੀਓ

Written by  Shaminder   |  November 16th 2019 10:38 AM  |  Updated: November 16th 2019 11:32 AM

ਬੱਬੂ ਮਾਨ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖਬਰੀ,ਜਲਦ ਲੈ ਕੇ ਆ ਰਹੇ ਨਵਾਂ ਗੀਤ,ਬੱਬੂ ਮਾਨ ਨੇ ਸਾਂਝਾ ਕੀਤਾ ਆਡੀਓ

ਬੱਬੂ ਮਾਨ ਦੇ ਸਰੋਤਿਆਂ ਲਈ ਇੱਕ ਖੁਸ਼ਖ਼ਬਰੀ ਹੈ,ਉਹ ਇਹ ਕਿ ਉਹ ਜਲਦ ਹੀ ਆਪਣੇ ਧਾਰਮਿਕ ਗੀਤ ਲਾਂਘਾ ਤੋਂ ਬਾਅਦ ਨਵਾਂ ਗੀਤ ਲੈ ਕੇ ਆ ਰਹੇ ਹਨ ।ਇਸ ਦਾ ਖੁਲਾਸਾ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਆਡੀਓ ਕਲਿੱਪ ਸਾਂਝਾ ਕੀਤਾ ਹੈ । ਜਿਸ 'ਚ ਉਹ ਆਪਣਾ ਲਾਂਘਾ ਗੀਤ ਗਾ ਰਹੇ ਨੇ ਅਤੇ ਆਡੀਓ ਦੇ ਅਖੀਰ 'ਚ ਬੋਲਦੇ ਸੁਣਾਈ ਦੇ ਰਹੇ ਹਨ ਕਿ ਇਸ ਗੀਤ ਤੋਂ ਬਾਅਦ ਨਵਾਂ ਗੀਤ ਲੈ ਕੇ ਜਲਦ ਹੀ ਉਹ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਹਨ ।

ਹੋਰ ਵੇਖੋ:ਬੱਬੂ ਮਾਨ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਦਿੱਤਾ ਸਰੋਤਿਆਂ ਨੂੰ ਖ਼ਾਸ ਸੁਨੇਹਾ

https://www.instagram.com/p/B4415oggC9_/?igshid=jm6fk6sa2qig

ਇਸ ਆਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ "ਲਾਂਘੇ ਸਾਰੇ ਖੁੱਲ ਜਾਣੇ ਨੇ ਚੜ੍ਹੀ ਰਹਿਣੀ ਖ਼ੁਮਾਰੀ,ਅਗਲਾ ਗੀਤ ਵੀ ਰੈਡੀ ਹੋ ਗਿਆ ਮਿਤਰੋ ਕਰੋ ਤਿਆਰੀ"।

https://www.instagram.com/p/Buf6bxKAZ40/

ਇਹ ਗੀਤ ਰੋਮਾਂਟਿਕ ਹੋਵੇਗਾ ਜਾਂ ਫਿਰ ਬੀਟ ਸੌਂਗ ਇਸ ਦਾ ਖੁਲਾਸਾ ਉਨ੍ਹਾਂ ਨੇ ਨਹੀਂ ਕੀਤਾ,ਪਰ ਬੱਬੂ ਮਾਨ ਦੇ ਪ੍ਰਸ਼ੰਸਕ ਬੇਸਬਰੀ ਨਾਲ ਉਨ੍ਹਾਂ ਦੇ ਇਸ ਗੀਤ ਦਾ ਇੰਤਜ਼ਾਰ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network